ਆਮਦਨ ਟੈਕਸ ਵਿਭਾਗ ਨੇ ਖੈਰਾਤੀ ਸੰਸਥਾਨਾਂ ਲਈ ਪ੍ਰਗਟਾਵਾ ਕਰਨ ਦੇ ਮਾਨਕਾਂ ’ਚ ਬਦਲਾਅ ਕੀਤਾ

By : GAGANDEEP

Published : Jun 26, 2023, 8:43 pm IST
Updated : Jun 26, 2023, 8:43 pm IST
SHARE ARTICLE
photo
photo

ਦੋ ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਵਿਅਕਤੀ ਦਾ ਨਾਂ, ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਨੰਬਰ ਦੀ ਜਾਣਕਾਰੀ ਵੀ ਖੈਰਾਤੀ ਸੰਸਥਾ ਨੂੰ ਹੁਣ ਦੇਣੀ ਹੋਵੇਗੀ

 

ਨਵੀਂ ਦਿੱਲੀ: ਆਮਦਨ ਟੈਕਸ ਵਿਭਾਗ ਨੇ ਆਮਦਨ ਟੈਕਸ ਛੋਟ ਦਾ ਦਾਅਵਾ ਕਰਨ ਵਾਲੇ ਖੈਰਾਤੀ ਸੰਸਥਾਨਾਂ ਲਈ ਪ੍ਰਗਟਾਵੇ ਦੇ ਮਾਨਕਾਂ ’ਚ ਬਦਲਾਅ ਕਰਦਿਆਂ ਵਾਧੂ ਵੇਰਵਾ ਦੇਣ ਨੂੰ ਕਿਹਾ ਹੈ। ਆਮਦਨ ਨਿਯਮਾਂ ’ਚ ਕੀਤੇ ਸੋਧ ਇਕ ਅਕਤੂਬਰ ਤੋਂ ਲਾਗੂ ਹੋਣਗੇ। ਇਸ ਮੁਤਾਬਕ ਖੈਰਾਤੀ (ਚੈਰੀਟੇਬਲ) ਸੰਸਥਾਨਾਂ ਨੂੰ ਹੁਣ ਇਹ ਪ੍ਰਗਟਾਵਾ ਕਰਨਾ ਹੋਵੇਗਾ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਖੈਰਾਤੀ ਹਨ, ਧਾਰਮਕ ਹਨ ਜਾਂ ਧਾਰਮਕ ਤੇ ਖੈਰਾਤੀ ਦੋਵੇਂ ਤਰ੍ਹਾਂ ਦੀਆਂ ਹਨ।

ਇਸ ਤੋਂ ਇਲਾਵਾ ਇਕ ਦਿਨ ’ਚ ਕਿਸੇ ਵਿਅਕਤੀ ਤੋਂ ਦੋ ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਵਿਅਕਤੀ ਦਾ ਨਾਂ, ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਨੰਬਰ ਦੀ ਜਾਣਕਾਰੀ ਵੀ ਖੈਰਾਤੀ ਸੰਸਥਾ ਨੂੰ ਹੁਣ ਦੇਣੀ ਹੋਵੇਗੀ। ਨਾਂਗਿਆ ਐਂਡਰਸਨ ਐਲ.ਐਲ.ਪੀ. ਦੇ ਸਾਂਝੇਦਾਰ ਵਿਸ਼ਵਾਸ ਪੰਜਿਆਰ ਨੇ ਆਮਦਨ ਟੈਕਸ ਦੇ ਨਿਯਮਾਂ ’ਚ ਕੀਤੀ ਇਸ ਸੋਧ ’ਤੇ ਕਿਹਾ ਕਿ ਸਰਕਾਰ ਨੇ ਪਿੱਛੇ ਜਿਹੇ ਟੈਕਸ ਛੋਟ ਦਾ ਦਾਅਵਾ ਕਰਨ ਜਾਂ ਆਮਦਨ ਟੈਕਸ ਐਕਟ ਤਹਿਤ 80ਜੀ ਸਰਟੀਫ਼ਿਕੇਟ ਪਾਉਣ ਲਈ ਖੈਰਾਤੀ ਸੰਸਥਾਨਾਂ ਲਈ ਲਾਗੂ ਰਜਿਸਟਰੇਸ਼ਨ ਜ਼ਰੂਰਤ ਨੂੰ ਵੀ ਨਵਾਂ ਰੂਪ ਦਿਤਾ ਸੀ।

ਪੰਜਿਆਰ ਨੇ ਕਿਹਾ, ‘‘ਸਰਕਾਰ ਨੇ ਹੁਣ ਆਮਦਨ ਟੈਕਸ ਨਿਯਮਾਂ (ਨਿਯਮ 2ਸੀ, 11ਏਏ ਅਤੇ 17ਏ) ’ਚ ਤਬਦੀਲੀ ਕੀਤੀ ਹੈ। ਸੋਧੇ ਗਏ ਨਿਯਮ 1 ਅਕਤੂਬਰ 2023 ਨੂੰ ਹੀ ਲਾਗੂ ਹੋਣਗੇ। ਇਸ ਤੋਂ ਇਲਾਵਾ ਸਬੰਧਤ ਫ਼ਾਰਮ ਦੇ ਅਖ਼ੀਰ ’ਚ ਦਿਤੇ ‘ਅੰਡਰਟੇਕਿੰਗ’ ’ਚ ਵੀ ਥੋੜ੍ਹੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।’’

ਆਮਦਨ ਟੈਕਸ ਹੇਠ ਖੈਰਾਤੀ ਸੰਸਥਾਨਾਂ, ਧਾਰਮਕ ਟਰੱਸਟਾਂ ਅਤੇ ਡਾਕਟਰੀ ਤੇ ਵਿਦਿਅਕ ਸੰਸਥਾਨਾਂ ਦੀ ਆਮਦਨ ਨੂੰ ਟੈਕਸ ਤੋਂ ਛੋਟ ਮਿਲੀ ਹੋਈ ਹੈ। ਹਾਲਾਂਕਿ ਇਸ ਛੋਟ ਲਈ ਇਨ੍ਹਾਂ ਸੰਸਥਾਨਾਂ ਨੂੰ ਆਮਦਨ ਟੈਕਸ ਵਿਭਾਗ ਕੋਲ ਰਜਿਸਟਰੇਸ਼ਨ ਕਰਵਾਉਣੀ ਹੁੰਦੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement