ਇਜਲਾਸ 'ਚ ਜਗੀਰ ਕੌਰ ਦਾ ਮਾਈਕ ਕਿਉਂ ਕੀਤਾ ਬੰਦ? ਬਾਹਰ ਆ ਕੇ ਪੱਤਰਕਾਰਾਂ ਨੂੰ ਦੱਸੀ ਇਕੱਲੀ-ਇਕੱਲੀ ਗੱਲ

By : GAGANDEEP

Published : Jun 26, 2023, 6:51 pm IST
Updated : Jun 26, 2023, 7:23 pm IST
SHARE ARTICLE
PHOTO
PHOTO

'ਗੁਰਦੁਆਰਾ ਐਕਟ 'ਚ ਸੋਧ ਕਰਨ ਦੀ ਅਸੀਂ ਕਿਸੇ ਸਰਕਾਰ ਨੂੰ ਇਜਾਜ਼ਤ ਨਹੀਂ ਦਿੰਦੇ'

 

ਅੰਮ੍ਰਿਤਸਾਰ: (ਗਗਨਦੀਪ ਕੌਰ) ਅੰਮ੍ਰਿਤਸਾਰ 'ਚ ਅੱਜ SGPC ਵਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਸ ਇਜਲਾਸ ਦੌਰਾਨ ਸਿੱਖ ਆਗੂਆਂ ਨੇ ਸਮੂਹਿਕ ਤੌਰ ’ਤੇ ਸਰਕਾਰ ਵਲੋਂ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਸਰਬਸੰਮਤੀ ਨਾਲ ਰੱਦ ਕਰ ਦਿਤਾ। ਇਸ ਦੌਰਾਨ ਉਸ ਸਮੇਂ ਮਾਹੌਲ ਕਾਫ਼ੀ ਤਲ਼ਖੀ ਵਾਲਾ ਹੋ ਗਿਆ, ਜਦੋਂ ਬੀਬੀ ਜਗੀਰ ਕੌਰ ਤਕਰੀਰ ਕਰ ਰਹੇ ਸਨ ਤਾਂ ਉਨ੍ਹਾਂ ਅਗਿਓਂ ਮਾਈਕ ਬੰਦ ਕਰ ਦਿਤਾ ਗਿਆ।

ਇਹ ਵੀ ਪੜ੍ਹੋ: UK 'ਚ ਨਹਿਰ 'ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਦਰਅਸਲ ਜਿਥੇ ਬੀਬੀ ਜਗੀਰ ਕੌਰ ਨੇ ਸਰਕਾਰ ’ਤੇ ਰਗੜੇ ਲਗਾਏ, ਉਥੇ ਹੀ ਉਨ੍ਹਾਂ ਸਿੱਖ ਕੌਮ ’ਚੋ ਪਰਿਵਾਰਵਾਦ ਦੇ ਖ਼ਾਤਮੇ ਦੀ ਗੱਲ ਕਹੀ। ਬੀਬੀ ਜਗੀਰ ਕੌਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਚਾਰ ਤੇ ਪਸਾਰ ਲਈ ਸਾਨੂੰ ਨਿੱਜੀ ਤੌਰ 'ਤੇ ਸੁਝਾਅ ਦੇਣੇ ਅਲੱਗ ਗੱਲ ਹੈ ਪਰ ਗੁਰਦੁਆਰਾ ਐਕਟ 'ਚ ਸੋਧ ਕਰਨ ਦੀ ਅਸੀਂ ਕਿਸੇ ਸਰਕਾਰ ਨੂੰ ਇਜਾਜ਼ਤ ਨਹੀਂ ਦਿੰਦੇ ਤੇ ਨਾ ਹੀ ਕਿਸੇ ਦੀ ਗੱਲ ਨੂੰ ਮੰਨ ਸਕਦੇ ਹਾਂ।

ਇਹ ਵੀ ਪੜ੍ਹੋ: ਭੈਣ ਦੀ ਬਰਾਤ ਘਰ ਪਹੁੰਚਣ ਤੋਂ ਪਹਿਲਾਂ ਦੋ ਭਰਾਵਾਂ ਦੀਆਂ ਘਰ ਆਈਆਂ ਲਾਸ਼ਾਂ

ਅਸੀਂ ਅਪਣਾ ਚੈਨਲ ਚਲਾਉਣਾ ਜਾਂ ਕਿਸੇ ਨੂੰ ਹੋਰ ਨੂੰ ਗੁਰਬਾਣੀ ਦੇਣੀ, ਇਹ ਸਾਡਾ ਅਧਿਕਾਰ ਹੈ। ਉਹਨਾਂ ਕਿਹਾ ਕਿ ਸਰਕਾਰ ਐਕਟ 'ਚ ਸੋਧ ਨਹੀਂ ਕਰ ਸਕਦੀ। ਮਾਇਕ ਬੰਦ ਕਰਨ ਵਾਲੇ ਸਵਾਲ ਦਾ ਜਵਾਬ ਦਿੰਦੇ  ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨ ਸਾਬ੍ਹ ਦੀ ਮਰਜ਼ੀ ਹੈ, ਮੈਂ ਸੱਚ ਦੀ ਗੱਲ ਕਰ ਰਹੀ ਸੀ ਪਰ ਉਹ ਨਹੀਂ ਸੁਣਨਾ ਚਾਹੁੰਦੇ ਹੋਣਗੇ  ਤਾਂ ਹੀ ਮਾਇਕ ਬੰਦ ਦਿਤਾ, ਪਰ ਮੈਂ ਜੋ ਕਹਿਣਾ ਸੀ ਉਹ ਤੁਹਾਡੇ ਸਾਹਮਣੇ ਕਹਿ ਰਹੀ ਹਾਂ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਪਣੀ ਸਰਕਾਰ ਚਲਾਉਣ, ਅਸੀਂ ਅਪਣੀ ਸਰਕਾਰ ਚਲਾਵਾਂਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement