ਭੈਣ ਦੀ ਬਰਾਤ ਘਰ ਪਹੁੰਚਣ ਤੋਂ ਪਹਿਲਾਂ ਦੋ ਭਰਾਵਾਂ ਦੀਆਂ ਘਰ ਆਈਆਂ ਲਾਸ਼ਾਂ

By : GAGANDEEP

Published : Jun 26, 2023, 5:30 pm IST
Updated : Jun 26, 2023, 5:45 pm IST
SHARE ARTICLE
photo
photo

ਵਿਆਹ ਲਈ ਬਲੇਜ਼ਰ ਖਰੀਦਣ ਗਏ ਦੋ ਭਰਾਵਾਂ ਦੀ ਹੋਈ ਮੌਤ

 

ਪੂਰਨੀਆ: ਬਿਹਾਰ ਦੇ ਪੂਰਨੀਆ 'ਚ ਭੈਣ ਦੀ ਬਰਾਤ ਬੂਹੇ 'ਤੇ ਪਹੁੰਚਣ ਵਾਲੀ ਸੀ ਪਰ ਬਰਾਤ ਤੋਂ ਪਹਿਲਾਂ ਹੀ ਦੋ ਭਰਾਵਾਂ ਦੀਆਂ ਲਾਸ਼ਾਂ ਘਰ ਪਹੁੰਚ ਗਈਆਂ। ਇਸ ਤੋਂ ਬਾਅਦ ਘਰ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਐਤਵਾਰ ਸ਼ਾਮ ਨੂੰ ਦੋਵੇਂ ਭਰਾ ਬਾਈਕ 'ਤੇ ਬਲੇਜ਼ਰ ਖਰੀਦਣ ਲਈ ਬਾਜ਼ਾਰ ਗਏ ਸਨ। ਵਾਪਸ ਆਉਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿਤੀ। ਇਸ ਕਾਰਨ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਮਰੀਕਾ : ਹਵਾਈ ਅੱਡੇ ਦੇ ਮੁਲਾਜ਼ਮ ਨੂੰ ਜਹਾਜ਼ ਦੇ ਇੰਜਣ ਨੇ ਖਿੱਚਿਆ, ਮੌਤ 

ਇਸ ਘਟਨਾ ਤੋਂ ਬਾਅਦ 23 ਸਾਲਾ ਜੂਲੀ ਦਾ ਕਿਸੇ ਤਰ੍ਹਾਂ ਘਰ ਦੀ ਬਜਾਏ ਮੰਦਰ 'ਚ ਵਿਆਹ ਕਰਵਾਇਆ ਗਿਆ। ਮਾਮਲਾ ਮੀਰਗੰਜ ਥਾਣਾ ਖੇਤਰ ਦੇ ਘਰੜੀ ਪਿੰਡ ਦਾ ਹੈ। ਮ੍ਰਿਤਕਾਂ ਦੀ ਪਛਾਣ ਛੋਟੂ ਕੁਮਾਰ (18) ਅਤੇ ਸੁਮਨ ਕੁਮਾਰ ਯਾਦਵ (20) ਵਜੋਂ ਹੋਈ ਹੈ। ਦਰਅਸਲ 25 ਜੂਨ ਐਤਵਾਰ ਨੂੰ ਨਿਖਿਲ ਨਾਲ ਅਨਮੋਲ ਯਾਦਵ ਦੀ ਬੇਟੀ ਜੂਲੀ ਦੇ ਵਿਆਹ ਦੀਆਂ ਤਿਆਰੀਆਂ ਘਰ 'ਚ ਚੱਲ ਰਹੀਆਂ ਸਨ। ਐਤਵਾਰ ਨੂੰ ਪਰਿਵਾਰ ਸਮੇਤ ਪਿੰਡ ਦੇ ਲੋਕ ਸ਼ਾਮ ਹੁੰਦਿਆਂ ਹੀ ਬਰਾਤ ਦੇ ਸਵਾਗਤ ਅਤੇ ਦਾਵਤ ਦੀਆਂ ਤਿਆਰੀਆਂ ਵਿਚ ਜੁਟ ਗਏ। ਜੂਲੀ ਨੇ ਦੁਲਹਨ ਦੇ ਕੱਪੜੇ ਪਹਿਨੇ ਹੋਏ ਸਨ।

ਇਹ ਵੀ ਪੜ੍ਹੋ: ਅੱਜ ਤੱਕ ਸ਼੍ਰੋਮਣੀ ਕਮੇਟੀ 'ਚ ਕਿਸੇ ਦੀ ਦਖ਼ਲ ਅੰਦਾਜ਼ੀ ਨਾ ਤਾਂ ਕਿਸੇ ਨੇ ਮੰਨੀ ਹੈ ਤੇ ਨਾ ਹੀ ਕਿਸੇ ਨੇ ਮੰਨਣੀ- ਹਰਜਿੰਦਰ ਸਿੰਘ ਧਾਮੀ

 ਬਰਾਤ ਪਿੰਡ ਘੜਾੜੀ ਪਹੁੰਚਣ ਤੋਂ ਪਹਿਲਾਂ ਹੀ ਸੜਕ ਹਾਦਸੇ ਵਿਚ ਲਾੜੀ ਦੇ ਭਰਾ ਛੋਟੂ ਅਤੇ ਚਚੇਰੇ ਭਰਾ ਸੁਮਨ ਦੀ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੰਨਾਟਾ ਛਾ ਗਿਆ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement