
Jammu News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
Elderly Woman beaten over property dispute jammu News: ਅੱਜ ਕੱਲ੍ਹ ਜ਼ਮੀਨ ਖਾਤਰ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣ ਰਹੇ ਹਨ। ਜ਼ਮੀਨ ਖਾਤਰ ਜਿਥੇ ਲੋਕ ਇਕ ਦੂਜੇ ਦਾ ਕਤਲ ਕਰ ਦਿੰਦੇ ਹਨ ਤੇ ਉਥੇ ਹੀ ਬਜ਼ੁਰਗਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਅਜਿਹੀ ਹੀ ਇਕ ਦਿਲ ਨੂੰ ਝੰਜੋੜ ਦੇਣ ਵਾਲੀ ਵੀਡੀਓ ਜੰਮੂ ਤੋਂ ਸਾਹਮਣੇ ਆਈ ਹੈ। ਜਿਥੇ ਜ਼ਮੀਨ ਖਾਤਰ ਭਤੀਜੇ ਨੇ ਆਪਣੀ ਚਾਚੀ ਜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।
ਇਹ ਵੀ ਪੜ੍ਹੋ: Punjab Weather Update News: ਪੰਜਾਬ ਵਿਚ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਪਵੇਗਾ ਭਾਰੀ ਮੀਂਹ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਪਰੇਸ਼ਾਨ ਕਰਨ ਵਾਲੀ ਵੀਡੀਓ ਦੇ ਜਵਾਬ ਵਿੱਚ, ਜੰਮੂ ਪੁਲਿਸ ਨੇ ਇੱਕ ਬਜ਼ੁਰਗ ਔਰਤ 'ਤੇ ਹਮਲਾ ਕਰਨ ਵਾਲੇ ਅਪਰਾਧੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ। ਵਾਇਰਲ ਵੀਡੀਓ 'ਚ ਕੈਦ ਹੋਈ ਘਟਨਾ 'ਚ ਪ੍ਰਭਲੀਨ ਸਿੰਘ, ਜਿਸ ਦੀ ਪਛਾਣ ਤਰਲੋਕ ਸਿੰਘ ਵਾਸੀ ਲੇਨ ਨੰਬਰ 7 ਡਿਗਿਆਣਾ, ਜੰਮੂ ਵਜੋਂ ਹੋਈ ਹੈ, ਹੋਰਾਂ ਨਾਲ ਬਜ਼ੁਰਗ ਔਰਤ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: Punjab School Summer Vacation News: ਕੀ ਭਿਆਨਕ ਗਰਮੀ ਦੇ ਵਿਚਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ?
ਪੁਲਿਸ ਥਾਣਾ ਆਰ.ਐਸ.ਪੁਰਾ ਨੇ ਵੀਡੀਓ ਮਿਲਣ 'ਤੇ ਤੁਰੰਤ ਐਫਆਈਆਰ ਨੰਬਰ 130 ਅਧੀਨ 341/323/504/506/34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਪ੍ਰਭਲੀਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ। ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਾਂ। ਗੰਭੀਰਤਾ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਜਿੱਠਿਆ ਜਾ ਰਿਹਾ ਹੈ।
Man beats his paternal aunt over land dispute in #Jammu, video goes viral #JammuKashmir pic.twitter.com/3feH5Uy3wE
— Rozana Spokesman (@RozanaSpokesman) June 26, 2024
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Elderly Woman beaten over property dispute jammu News, stay tuned to Rozana Spokesman)