Madhya Pradesh News: ਮੱਧ ਪ੍ਰਦੇਸ਼ ਸਰਕਾਰ ਨੇ ਮੰਤਰੀਆਂ ਦਾ ਇਨਕਮ ਟੈਕਸ ਭਰਨ ਤੋ ਕੀਤਾ ਇਨਕਾਰ
Published : Jun 26, 2024, 1:26 pm IST
Updated : Jun 26, 2024, 1:26 pm IST
SHARE ARTICLE
Madhya Pradesh government refused to pay income tax of ministers
Madhya Pradesh government refused to pay income tax of ministers

ਉਨ੍ਹਾਂ ਨੂੰ ਆਮ ਆਦਮੀ ਵਾਂਗ ਅਪਣਾ ਇਨਕਮ ਟੈਕਸ ਅਪਣੀ ਹੀ ਜੇਬ 'ਚੋਂ ਭਰਨਾ ਪਵੇਗਾ।

Madhya Pradesh News: ਮੱਧ ਪ੍ਰਦੇਸ਼ ਵਿਚ ਹੁਣ ਸਰਕਾਰੀ ਖ਼ਜ਼ਾਨੇ 'ਚੋਂ ਮੁੱਖ ਮੰਤਰੀ ਤੇ ਮੰਤਰੀਆਂ ਦਾ ਇਨਕਮ ਟੈਕਸ ਜਮ੍ਹਾਂ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਹੈ। ਕੈਬਨਿਟ ਦੀ ਬੈਠਕ 'ਚ ਇਸ ਬਾਰੇ ਫ਼ੈਸਲਾ ਲਿਆ ਗਿਆ ਕੀ ਕਾਂਗਰਸ ਸਰਕਾਰ ਦੀ ਇਹ ਦੋ ਸਾਲਾਂ ਪੁਰਾਣੀ ਪਰੰਪਰਾ ਨੂੰ ਖ਼ਤਮ ਕਰ ਦਿਤਾ ਜਾਵੇਗਾ ਤੇ ਕਿਹਾ ਕੀ ਉਨ੍ਹਾਂ ਨੂੰ ਆਮ ਆਦਮੀ ਵਾਂਗ ਅਪਣਾ ਇਨਕਮ ਟੈਕਸ ਅਪਣੀ ਹੀ ਜੇਬ 'ਚੋਂ ਭਰਨਾ ਪਵੇਗਾ।

ਇਸ ਦੇ ਲਈ ਵਿਧਾਨ ਸਭਾ 'ਚ ਸੋਧ ਬਿੱਲ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਨੂੰ ਮਿਲਣ - ਵਾਲੀ ਤਨਖ਼ਾਹ ਤੇ ਭੱਤਿਆਂ 'ਤੇ ਲੱਗਣ ਵਾਲਾ ਇਨਕਮ ਟੈਕਸ ਸੂਬਾ ਸਰਕਾਰ ਅਪਣੇ ਖ਼ਜ਼ਾਨੇ 'ਚੋਂ ਭਰਦੀ ਰਹੀ ਹੈ। ਇਸ 'ਤੇ ਲਗਭਗ 79 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ।

ਦਰਅਸਲ ਮੱਧ ਪ੍ਰਦੇਸ਼ ਮੰਤਰੀ ਤਨਖ਼ਾਹ ਤੇ ਭੱਤਾ ਐਕਟ 1972 ਚ 31 ਵੀਂ ਸੋਧ ਕਰ ਕੇ ਕਾਂਗਰਸ ਦੀ ਤਤਕਾਲੀ ਦਿਗਵਿਜੇ ਸਿੰਘ ਸਰਕਾਰ ਨੇ ਸੀਐੱਮ ਤੇ ਮੰਤਰੀਆਂ  ਦੇ ਇਨਕਮ ਟੈਕਸ ਜਮ੍ਹਾਂ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਸੀ। 1994 ਤੋਂ ਮੰਤਰੀਆਂ ਨੂੰ ਤਨਖ਼ਾਹ ਤੇ ਭੱਤਿਆਂ 'ਤੇ ਲੱਗਣ ਵਾਲਾ ਇਨਕਮ ਟੈਕਸ ਭੁਗਤਾਨ ਸਰਕਾਰੀ ਖ਼ਜ਼ਾਨੇ 'ਚੋਂ ਕੀਤਾ ਜਾ ਰਿਹਾ ਹੈ।

1993 ਚ ਜਦੋਂ ਦਿਗਵਿਜੇ ਸਰਕਾਰਕ ਬਣੀ ਤਾਂ ਦੋ ਸਾਲ ਤੱਕ ਸੀਐੱਮ ਤੇ ਮੰਤਰੀਆਂ ਨੇ ਇਨਕਮ ਟੈਕਸ ਜਮ੍ਹਾਂ ਹੀ ਨਹੀਂ ਕੀਤਾ। ਇਨਕਮ ਟੈਕਸ ਵਿਭਾਗ ਨੇ  ਸਾਰਿਆਂ ਨੂੰ ਨੋਟਿਸ ਵੀ ਜਾਰੀ ਕਰ ਕਿਤਾ ਪਰ  ਉਨ੍ਹਾਂ  ਨੂੰ ਬਚਾਉਣ ਲਈ ਸਰਕਾਰ ਨੇ ਤਨਖ਼ਾਹ ਤੇ ਭੱਤਾ ਐਕਟ, 1972 ਦੀ ਧਾਰਾ 9ਏ ’ਚ ਸੋਧ ਕਰ ਕੇ ਇਸ ਨੂੰ ਦੋ ਸਾਲ ਪਹਿਲਾਂ ਦੀ ਤਰੀਕ ਤੋਂ ਲਾਗੂ ਕਰ ਕੇ ਮੰਤਰੀਆਂ ਨੂੰ ਇਨਕਮ ਟੈਕਸ ਦੀ ਕਾਰਵਾਈ ਤੋਂ ਬਚਾਅ ਲਿਆ ਸੀ ।

ਸੂਬੇ 'ਚ ਤਨਖ਼ਾਹ ਤੇ ਭੱਤਾ ਐਕਟ, 1972 ਦੀ ਧਾਰਾ 9(ਏ) 'ਚ ਜਿਹੜੀ ਸੋਧ ਹੋਈ, ਉਸ ਮੁਤਾਬਕ ਵਿਵਸਥਾ ਕੀਤੀ ਗਈ ਕਿ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਤੇ ਸੰਸਦੀ ਸਕੱਤਰ ਨੂੰ ਮਿਲਣ ਵਾਲੀ ਤਨਖ਼ਾਹ ਤੇ ਭੱਤਿਆਂ 'ਤੇ ਇਨਕਮ ਟੈਕਸ ਸਰਕਾਰ ਵੱਲੋਂ ਦਿਤਾ ਜਾਵੇਗਾ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਇਸ ਨੂੰ ਗ਼ਲਤ ਮੰਨਿਆ ਤੇ ਐਕਟ 'ਚ ਸੋਧ ਲਈ ਬਿੱਲ ਲਿਆਉਣ ਦੇ ਨਿਰਦੇਸ਼ ਦਿਤੇ ।

Location: India, Madhya Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement