
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵਲੋਂ ਮਈ ਮਹੀਨੇ ਦੇ ਦੌਰਾਨ ਵੱਖ-ਵੱਖ ਵਿਭਾਗਾਂ ਦੇ 8 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਫ਼ੜੇ...
ਚੰਡੀਗੜ੍ਹ, ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵਲੋਂ ਮਈ ਮਹੀਨੇ ਦੇ ਦੌਰਾਨ ਵੱਖ-ਵੱਖ ਵਿਭਾਗਾਂ ਦੇ 8 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਫ਼ੜੇ ਗਏ ਜਿਨ੍ਹਾਂ ਦੇ ਵਿਰੁਧ ਭ੍ਰਿਸ਼ਟਾਚਾਰ ਨਿਵਾਰਣ ਐਕਟ, 1988 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ।ਬਿਊਰੋ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਦੌਰਾਨ ਖੁਰਾਕ ਅਤੇ ਸਪਲਾਈ ਵਿਭਾਗ, ਸਿਰਸਾ ਦੇ ਪਰੀਕਸ਼ਕ ਵੀਰੇਂਦਰ ਕੁਮਾਰ ਨੂੰ 50 ਹਜਾਰ ਰੁਪਏ,
ਬਿਜਲੀ ਬੋਰਡ ਪਾਣੀਪਤ ਦੇ ਲਾਇਨਮੈਨ ਰਾਮ ਕੁਮਾਰ ਨੂੰ 20 ਹਜ਼ਾਰ ਰੁਪਏ ਅਤੇ ਥਾਣਾ ਫ਼ਰਮਪੁਰ, ਜਿਲ੍ਹਾ ਯਮੁਨਾਨਗਰ ਦੇ ਡਿਪਟੀ ਇੰਸਪੈਕਟਰ ਬਲਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਫ਼ੜਿਆ ਗਿਆ। ਇਸ ਤਰ੍ਹਾ, ਰੋਹਤਕ ਕੋਰਟ ਵਿਚ ਪ੍ਰਤੀਲਿਪੀਕਰਣ ਸ਼ਾਖਾ ਦੇ ਪਰਿਕਸ਼ਕ ਮਹਾਵੀਰ ਮਿੱਤਲ ਨੂੰ 8 ਹਜ਼ਾਰ ਰੁਪਏ,
ਅਨਾਜ ਮੰਡੀ ਗਨੌਰ, ਜ਼ਿਲ੍ਹਾ ਸੋਨੀਪਤ ਦੇ ਆਕਸ਼ਨ ਰਿਕਾਰਡਰ ਕੰਵਲ ਸਿੰਘ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨਾਰਨੌਲ ਵਿਚ ਪਾਸਪੋਰਟ ਅਤੇ ਲਾਇਸੈਂਸ ਸਹਾਇਕ ਰਾਮਫ਼ਲ ਨੂੰ 5-5 ਹਜ਼ਾਰ ਰੁਪਏ, ਸਰਵ ਹਰਿਆਣਾ ਗ੍ਰਾਮੀਣ ਬੈਂਕ ਮੁੰਡਾਲਾ ਖੁਰਦ ਜ਼ਿਲ੍ਹਾ ਭਿਵਾਨੀ ਦੇ ਸਾਖਾ ਪ੍ਰਬੰਧਨ ਬੀਰ ਸਿੰਘ ਨੂੰ 3 ਹਜ਼ਾਰ ਰੁਪਏ ਅਤੇ ਹਲਕਾ ਰਿਵਾੜੀ ਦੇ ਪਟਵਾਰੀ ਵਿਕਰਮ ਸਿੰਘ ਨੂੰ 2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਫ਼ੜਿਆ ਗਿਆ।
ਬੁਲਾਰੇ ਨੇ ਦਸਿਆ ਕਿ ਇਸ ਸਮੇਂ ਦੇ ਦੌਰਾਨ ਇਕ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਅਨੁਸਾਰ, 23 ਜਾਂਚਾਂ ਵਿਜੀਲੈਂਸ ਵਿਭਾਗ ਦੇ ਆਦੇਸ਼ਾਂ ਅਨੁਸਾਰ ਅਤੇ 5 ਜਾਂਚਾਂ ਡਾਇਰੈਕਟਰ ਜਨਰਲ, ਰਾਜ ਵਿਜੀਲੈਂਸ ਬਿਊਰੋ ਦੇ ਆਦੇਸ਼ ਅਨੁਸਾਰ ਦਰਜ ਕੀਤੀ ਗਈ ਅਤੇ 22 ਜਾਂਚਾਂ ਪੂਰੀਆਂ ਕੀਤੀਆਂ ਗਈਆਂ। ਪੂਰੀਆਂ ਕੀਤੀਆਂ ਗਈਆਂ ਜਾਂਚਾਂ ਵਲੋਂ 15 ਜਾਂਚਾਂ ਵਿਚ ਦੋਸ਼ ਸਹੀ ਪਾਏ ਗਏ। ਇਨ੍ਹਾਂ ਵਿਚੋਂ 6 ਜਾਂਚਾਂ ਵਿਚ 19 ਗਜਟਿਡ ਅਧਿਕਾਰੀ ਤੇ 18 ਨਾਨ ਗਜਟਿਡ ਅਧਿਕਾਰੀਆਂ ਦੇ ਦੇ ਵਿਰੁਧ ਵਿਭਾਗ ਦੀ ਕਾਰਵਾਈ ਕਰਨ ,
11 ਗਜਟਿਡ ਅਧਿਕਾਰੀਆਂ ਅਤੇ 17 ਗ਼ੈਰ ਗਜਟਿਡ ਅਧਿਕਾਰੀਆਂ ਅਤੇ 10 ਨਿਜੀ ਵਿਅਕਤੀਆਂ ਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵਿਰੁਧ ਅਪਰਾਧਿਕ ਮੁਕੱਦਮਾ ਦਰਜ ਕਰਨ, 5 ਜਾਂਚਾਂ ਵਿਚ 8 ਗਜਟਿਡ ਅਧਿਕਾਰੀਆਂ ਤੇ 16 ਗੇ+ ਗਜਟਿਡ ਅਧਿਕਾਰੀਆਂ ਦੇ ਵਿਰੁਧ ਵਿਭਾਗ ਦੀ ਕਾਰਵਾਈ ਕਰਨ,
2 ਜਾਂਚਾਂ ਵਿਚ 8 ਗਜਟਿਡ ਅਧਿਕਾਰੀਆਂ ਤੇ 3 ਗ਼ੈਰ ਗਰਟਿਡ ਅਧਿਕਾਰੀਆਂ ਦੇ ਵਿਰੁਧ ਮਾਮਲਾ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ। ਇਸ ਤੋਂ ਇਲਾਵਾ, ਦੋ ਜਾਂਚਾਂ ਦਾ ਸੁਝਾਅ ਦਿਤਾ ਗਿਆ ਕਿ ਸਥਾਨਕ ਪੁਲਿਸ ਵਿਚ ਪਹਿਲਾਂ ਤੋਂ ਹੀ ਮੁਕਦਮਾ ਦਰਜ ਹੋਣ ਦੇ ਕਾਰਨ ਬਿਊਰੋ ਵਲੋਂ ਕੋਈ ਕਾਰਵਾਈ ਨਹੀਂ ਬਣਦੀ।