
ਕਮਰ ਦਰਦ 'ਤੇ ਕਾਬੂ ਪਾਉਣ ਲਈ ਦਵਾਈ ਦੇ ਨਾਲ ਡਾਕਟਰ ਕਮਰ ਦੇ ਆਲੇ ਦੁਆਲੇ ਇੱਕ ਪੱਟਾ ਬੰਨਣ ਦੀ ਵੀ ਸਲਾਹ ਦਿੰਦੇ ਹਨ
ਮੁੰਬਈ, ਕਮਰ ਦਰਦ 'ਤੇ ਕਾਬੂ ਪਾਉਣ ਲਈ ਦਵਾਈ ਦੇ ਨਾਲ ਡਾਕਟਰ ਕਮਰ ਦੇ ਆਲੇ ਦੁਆਲੇ ਇੱਕ ਪੱਟਾ ਬੰਨਣ ਦੀ ਵੀ ਸਲਾਹ ਦਿੰਦੇ ਹਨ। ਪਰ ਕੁੱਝ ਲੋਕ ਕਮਰ ਦਰਦ ਦੇ ਬਹਾਨੇ ਦੁਬਈ ਤੋਂ ਭਾਰਤ ਵਿਚ ਸੋਨੇ ਦੀ ਤਸਕਰੀ ਕਰ ਰਹੇ ਹਨ। ਡੀਸੀਪੀ ਨਿਸਾਰ ਤਾਂਬੋਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਤਰ੍ਹਾਂ ਦੇ ਇੱਕ ਗਰੋਹ ਦੇ 5 ਲੋਕਾਂ ਨੂੰ ਬੁੱਧਵਾਰ ਨੂੰ ਗਿਰਫਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਵਿਚ 2 ਔਰਤਾਂ ਵੀ ਹਨ। ਕ੍ਰਾਈਮ ਬ੍ਰਾਂਚ ਨੇ ਸਾਰੇ ਦੋਸ਼ੀਆਂ ਦੇ ਤੋਂ 2 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੇ ਸੋਨੇ ਦੇ ਬਿਸਕੁਟ ਅਤੇ ਨਗਦੀ ਵੀ ਬਰਾਮਦ ਕੀਤੀ ਹੈ।
Gold smuggling from Dubaiਸੀਨੀਅਰ ਇੰਸਪੈਕਟਰ ਚਿਮਾਜੀ ਆਢਾਵ ਵੱਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਿਆ ਹੈ ਕਿ ਭਾਰਤ ਦੇ ਵੱਖ - ਵੱਖ ਸ਼ਹਿਰਾਂ ਤੋਂ ਕਈ ਔਰਤਾਂ ਨੂੰ ਦੁਬਈ ਵਿਚ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਉੱਥੇ ਹੋਟਲਾਂ ਵਿਚ ਰਹਿਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉੱਥੇ ਉਨ੍ਹਾਂ ਦੀ ਕਮਰ ਉੱਤੇ ਓਹੀ ਪੱਟਿਆ ਬੰਨ੍ਹਿਆ ਜਾਂਦਾ ਹੈ, ਜਿਸ ਦੇ ਨਾਲ ਦਰਦ ਉੱਤੇ ਕਾਬੂ ਪਾਇਆ ਜਾਂਦਾ ਹੈ। ਇਸ ਕਮਰਕੱਸੇ ਵਿਚ ਸੋਨੇ ਦੇ ਪਤਲੇ ਪਤਲੇ ਬਿਸਕੁਟ ਪੈਕ ਕੀਤੇ ਜਾਂਦੇ ਹਨ। ਪੈਕਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਏਅਰਪੋਰਟ ਦੀਆਂ ਸਾਰੀਆਂ ਐਕਸਰੇ ਮਸ਼ੀਨਾਂ ਵਿਚ ਬਿਸਕੁਟ ਦਿਖਾਈ ਨਹੀਂ ਦਿੰਦੇ।
Gold smuggling from Dubai ਇਸ ਤੋਂ ਬਾਅਦ ਇਨ੍ਹਾਂ ਔਰਤਾਂ ਦਾ ਦੁਬਈ ਤੋਂ ਭਾਰਤ ਦੇ ਉਨ੍ਹਾਂ ਸ਼ਹਿਰਾਂ ਦਾ ਏਅਰ ਟਿਕਟ ਬੁੱਕ ਕਰਵਾਇਆ ਜਾਂਦਾ ਹੈ, ਜੋ ਛੋਟੇ ਹੁੰਦੇ ਹਨ, ਜਿਵੇਂ ਕਿ ਪੂਨੇ, ਭੋਪਾਲ ਆਦਿ। ਸੋਨੇ ਦੇ ਤਸਕਰਾਂ ਦਾ ਤਜ਼ਰਬਾ ਹੈ ਕਿ ਮੁੰਬਈ, ਦਿੱਲੀ, ਬੇਂਗਲੁਰੂ ਵਰਗੇ ਵੱਡੇ ਹਵਾਈ ਅੱਡਿਆਂ ਦੇ ਮੁਕਾਬਲੇ ਵਿਚ ਛੋਟੇ ਏਅਰਪੋਰਟਜ਼ 'ਤੇ ਸੁਰੱਖਿਆ ਪ੍ਰਬੰਧ ਥੋੜ੍ਹੇ ਘੱਟ ਹੁੰਦੇ ਹਨ। ਇਸ ਤਰ੍ਹਾਂ ਦੁਬਈ ਤੋਂ ਭੇਜੇ ਗਏ ਸੋਨੇ ਦੇ ਬਿਸਕੁਟ ਭਾਰਤ ਦੇ ਗੋਲਡ ਮਾਰਕੀਟ ਵਚ ਬਹੁਤ ਸੌਖ ਨਾਲ ਵਿਕ ਜਾਂਦੇ ਹਨ। ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਦੇ ਅਨੁਸਾਰ, ਦੁਬਈ ਵਿਚ 116 ਗ੍ਰਾਮ ਦੇ ਇੱਕ ਗੋਲਡ ਬਿਸਕਿਟ ਦਾ ਮੁੱਲ ਕਰੀਬ ਢਾਈ ਲੱਖ ਰੁਪਏ ਹੁੰਦਾ ਹੈ।
Gold smuggling from Dubai ਮੁੰਬਈ ਵਿਚ ਇਹ ਕਰੀਬ ਸਵਾ ਤਿੰਨ ਲੱਖ ਰੁਪਏ ਦਾ ਆਸਾਨੀ ਨਾਲ ਵਿਕਦਾ ਹੈ। ਮਤਲਬ ਇੱਕ ਬਿਸਕੁਟ ਉੱਤੇ 75 ਹਜ਼ਾਰ ਦਾ ਮੁਨਾਫਾ ਹੁੰਦਾ ਹੈ। ਜਿਸ ਔਰਤ ਨੂੰ ਬਿਸਲੁਟ ਤਸਕਰੀ ਦਾ ਜ਼ਰੀਆ ਬਣਾਇਆ ਜਾਂਦਾ ਹੈ, ਉਸ ਦੀ ਕਮਰ ਵਿਚ ਘੱਟ ਤੋਂ ਘੱਟ 9 ਤੋਂ 10 ਬਿਸਕੁਟ ਬੰਨ੍ਹੇ ਹੀ ਜਾਂਦੇ ਹਨ। ਯਾਨੀ ਕਿ ਇੱਕ ਟਰਿਪ ਉੱਤੇ ਸਾਢੇ ਸੱਤ ਲੱਖ ਰੁਪਏ ਦਾ ਮੁਨਾਫਾ। ਜੇਕਰ ਔਰਤ ਨੂੰ ਦੁਬਈ ਬੁਲਾਉਣ, ਹੋਟਲ ਵਿਚ ਠਹਿਰਾਉਣ ਅਤੇ ਉਸਦਾ ਕਮਿਸ਼ਨ ਕਢ ਦਿੱਤਾ ਜਾਵੇ, ਤਾਂ ਵੀ ਗਿਰੋਹ ਦੇ ਮੁਖੀ ਦੀ ਤਿਜੋਰੀ ਵਿਚ 2 - 3 ਲੱਖ ਰੁਪਏ ਆ ਹੀ ਜਾਂਦੇ ਹਨ।
Gold smuggling from Dubaiਜੋ ਔਰਤ ਦੁਬਈ ਤੋਂ ਇਹ ਗੋਲਡ ਲੈ ਕੇ ਆਉਂਦੀ ਹੈ, ਉਸ ਨੂੰ ਏਅਰਪੋਰਟ ਦੇ ਬਾਹਰ ਦੁਬਈ ਦੇ ਮੁਖੀ ਦਾ ਆਦਮੀ ਮਿਲਦਾ ਹੈ। ਉਹ ਉਸ ਕੋਲੋਂ ਸੋਨਾ ਲੈਂਦਾ ਹੈ ਅਤੇ ਫਿਰ ਜਿਉਲਰਾਂ ਨੂੰ ਵੇਚ ਦਿੰਦਾ ਹੈ। ਇਨ੍ਹਾਂ ਹੀ ਤਰੀਕਿਆਂ ਨਾਲ ਕਈ ਸਾਲ ਤੋਂ ਸੋਨੇ ਦੀ ਤਸਕਰੀ ਹੋ ਰਹੀ ਸੀ। ਦੱਸਣਯੋਗ ਹੈ ਕਿ ਇਹ ਗਿਰੋਹ ਗਿਰਫ਼ਤਾਰ ਕਿਸੇ ਹੋਰ ਕਾਰਨਾਂ ਕਰਕੇ ਕੀਤਾ ਗਿਆ ਸੀ। ਦੁਬਈ ਤੋਂ ਕਮਰ ਉੱਤੇ ਬੰਨ੍ਹਕੇ ਸੋਨਾ ਲਿਆਈ ਇੱਕ ਔਰਤ ਜਿਵੇਂ ਹੀ ਪੂਨੇ ਏਅਰਪੋਰਟ ਤੋਂ ਬਾਹਰ ਆਈ ਅਤੇ ਉਸ ਕੋਲੋਂ ਜਿਵੇਂ ਹੀ ਇੱਕ ਆਦਮੀ ਨੇ ਸੋਨੇ ਦੇ ਬਿਸਕੁਟ ਲਏ, ਉਸ ਨੂੰ ਇੱਕ ਹੋਰ ਆਦਮੀ ਨੇ ਪੁਲਿਸ ਵਾਲਾ ਦੱਸ ਕੇ ਘੇਰ ਲਿਆ ਅਤੇ ਸਮਾਨ ਚੈੱਕ ਕਰਵਾਉਣ ਲਈ ਕਿਹਾ ਗਿਆ।
Gold smuggling from Dubai ਉਸੀ ਦੌਰਾਨ ਔਰਤ ਨੂੰ ਇੱਕ ਹੋਰ ਆਦਮੀ ਮਿਲਿਆ। ਉਸਨੇ ਅਪਣੇ ਆਪ ਨੂੰ ਦੁਬਈ ਦੇ ਸਰਗਨੇ ਦਾ ਖ਼ਾਸ ਬੰਦਾ ਦੱਸਿਆ ਅਤੇ ਬਿਸਕੁਟਾਂ ਦੀ ਮੰਗ ਕੀਤੀ। ਬਸ ਇੰਨੇ ਵਿਚ ਇਨ੍ਹਾਂ ਸਾਰਿਆਂ ਦੀ ਲੜਾਈ ਹੋ ਗਈ। ਇਸ ਗੱਲ ਤੋਂ ਬਾਅਦ ਪੁਲਿਸ ਉਨ੍ਹਾਂ ਤੱਕ ਪਹੁੰਚੀ। ਫਿਲਹਾਲ ਦੋਸ਼ੀਆਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।