
ਡੇਢ ਦਹਾਕੇ ਪਹਿਲਾਂ ਭਾਜਪਾ ਨੇਤਾ ਹਰੇਨ ਪੰਡਿਆ ਦੀ ਹੱਤਿਆ ਦੀ ਸਾਜਿਸ਼ ਵਿਚ ਸ਼ਾਮਲ ਡੀ ਕੰਪਨੀ ਦਾ ਜੋ ਸਰਗਨਾ ਫ਼ਾਰੂਖ਼ ਦੇਵਾੜੀਵਾਲਾ ਸੀ, ਉਸ ਨੂੰ ਦੁਬਈ....
ਮੁੰਬਈ : ਡੇਢ ਦਹਾਕੇ ਪਹਿਲਾਂ ਭਾਜਪਾ ਨੇਤਾ ਹਰੇਨ ਪੰਡਿਆ ਦੀ ਹੱਤਿਆ ਦੀ ਸਾਜਿਸ਼ ਵਿਚ ਸ਼ਾਮਲ ਡੀ ਕੰਪਨੀ ਦਾ ਜੋ ਸਰਗਨਾ ਫ਼ਾਰੂਖ਼ ਦੇਵਾੜੀਵਾਲਾ ਸੀ, ਉਸ ਨੂੰ ਦੁਬਈ ਪੁਲਿਸ ਨੇ ਭਾਰਤ ਨੂੰ ਨਾ ਦੇ ਕੇ ਪਾਕਿਸਤਾਨ ਨੂੰ ਸੌਂਪ ਦਿਤਾ ਹੈ। ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਦੇਵਾੜੀਵਾਲਾ ਦੇ ਨਾਲ ਕਰੀਬ 15 ਦਿਨ ਪਹਿਲਾਂ ਮੁਹੰਮਦ ਅਲੀ ਰੋਡ ਦਾ ਜਿਮ ਮਾਲਕ ਸੈਮ ਵੀ ਪਾਕਿਸਤਾਨ ਪਹੁੰਚਣ ਵਿਚ ਕਾਮਯਾਬ ਹੋਇਆ ਹੈ। ਇਨ੍ਹਾਂ ਦੋਹਾਂ ਨੂੰ ਤਿੰਨ ਮਹੀਨੇ ਪਹਿਲਾਂ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਟਿਪ 'ਤੇ ਦੁਬਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
BJP haren pandy
ਇਨ੍ਹਾਂ ਦੋਹਾਂ ਨੇ ਜੋਨੇਸ਼ਵਰੀ ਦੇ ਫ਼ੈਜ਼ਲ ਖ਼ਾਨ ਅਤੇ ਗਾਂਧੀ ਰਾਮ ਦੇ ਅੱਲਾਰੱਖਾ ਨੂੰ ਦੋ ਮਹੀਨੇ ਪਹਿਲਾਂ ਮਹਾਰਾਸ਼ਟਰ ਏਟੀਐਸ ਨੇ ਗ੍ਰਿਫ਼ਤਾਰ ਕੀਤਾ ਸੀ। ਫ਼ੈਜ਼ਲ ਨੂੰ ਰੇਲਵੇ ਟ੍ਰੈਕ ਉਡਾਉਣ ਦੀ ਵੀ ਪਾਕਿਸਤਾਨ ਵਿਚ ਕਰੀਬ ਡੇਢ ਮਹੀਨੇ ਤਕ ਸਿਖ਼ਲਾਈ ਦਿਤੀ ਗਈ ਸੀ। ਜਿਸ ਪਾਕਿਸਤਾਨੀ ਅਤਿਵਾਦੀ ਨੇ ਹਰੇਨ ਪੰਡਿਆ ਦਾ ਕਤਲ ਕੀਤਾ ਸੀ, ਉਹ ਮੁੰਬਈ ਵਿਚ ਫਾਰੂਖ਼ ਦੇਵਾੜੀਵਾਲਾ ਵਿਚ ਫ਼ਾਰੂਖ਼ ਦੇਵਾੜੀਵਾਲਾ ਦੇ ਘਰ ਹੀ ਰਿਹਾ ਸੀ। ਫਾਰੂਖ਼ ਦੇਵਾੜੀਵਾਲਾ ਸਿਰਫ਼ ਡੀ ਕੰਪਨੀ ਦੇ ਲਈ ਹੀ ਨਹੀਂ, ਪਾਕਿਸਤਾਨ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਲਈ ਵੀ ਕੰਮ ਕਰ ਰਿਹਾ ਸੀ।
BJP leader
ਇਕ ਪੁਲਿਸ ਅਧਿਕਾਰੀ ਨੇ ਐਨਬੀਟੀ ਨੂੰ ਕਿਹਾ ਕਿ ਆਈਐਸਆਈ ਨੇ ਹੀ ਉਸ ਦਾ ਅਤੇ ਉਸ ਦੇ ਸਾਥੀ ਸੈਮ ਦਾ ਪਾਕਿਸਤਾਨੀ ਪਾਸਪੋਰਟ ਬਣਵਾਇਆ ਸੀ ਅਤੇ ਦੁਬਈ ਪੁਲਿਸ 'ਤੇ ਅਪਣਾ ਪ੍ਰਭਾਵ ਪਾ ਕੇ ਅਤੇ ਦੋਹਾਂ ਨੂੰ ਪਾਕਿਸਤਾਨੀ ਦਸ ਦੇ ਉਥੋਂ ਦੀ ਜੇਲ੍ਹ ਤੋਂ ਛੁਡਾ ਲਿਆ। ਹੁਣ ਦੋਹੇ ਪਾਕਿਸਤਾਨ ਵਿਚ ਆਜ਼ਾਦ ਘੁੰਮ ਰਹੇ ਹਨ। ਇਸ ਅਧਿਕਾਰੀ ਅਨੁਸਾਰ ਦੁਬਈ ਪੁਲਿਸ ਨੂੰ ਕਾਇਦੇ ਨਾਲ ਭਾਰਤੀ ਜਾਂਚ ਏਜੰਸੀਆਂ ਤੋਂ ਫਾਰੂਫ਼ ਦੇਵਾੜੀਵਾਲਾ ਨਾਲ ਜੁੜੇ ਦਸਤਾਵੇਜ਼ ਮੰਗਵਾਉਣੇ ਚਾਹੀਦੇ ਸਨ, ਪਰ ਉਥੇ ਦੀ ਪੁਲਿਸ ਨੇ ਭਾਰਤ ਨੂੰ ਧੋਖਾ ਦੇ ਕੇ ਪਾਕਿਸਤਾਨ ਦੇ ਝੂਠੇ ਦਸਤਾਵੇਜ਼ਾਂ ਨੂੰ ਸਹੀ ਮੰਨਿਆ ਅਤੇ ਫ਼ਾਰੂਖ਼ ਅਤੇ ਉਸ ਦੇ ਸਾਥੀ ਨੂੰ ਪਾਕਿਸਤਾਨ ਨੂੰ ਸੌਂਪ ਦਿਤਾ।
BJP Haren leader
ਜਿਸ ਫੈਜ਼ਲ ਖ਼ਾਨ ਨੇ ਪਾਕਿਸਤਾਨ ਵਿਚ ਫ਼ਾਰੂਖ਼ ਦੇਵਾੜੀਵਾਲਾ ਦੇ ਕਹਿਣ 'ਤੇ ਫ਼ਿਦਾਇਨ ਸਿਖ਼ਲਾਈ ਲਈ, ਉਹ ਰਿਸ਼ਤੇ ਵਿਚ ਉਸ ਦਾ ਕਜ਼ਨ ਲਗਦਾ ਹੈ। ਗਾਂਧੀਧਾਮ ਤੋਂ ਦੋ ਮਹੀਨੇ ਜਿਸ ਅੱਲਾ ਰੱਖਾ ਨੂੰ ਫੜਿਆ ਸੀ, ਉਹ ਮਿਰਜ਼ਾ ਫ਼ੈਜ਼ਲ ਦਾ ਬਚਪਨ ਵਿਚ ਇਕੱਠੇ ਰਹਿੰਦੇ ਸਨ। ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਅੱਲਾ ਰੱਖਾ ਨੂੰ ਪਤਾ ਸੀ ਕਿ ਮਿਰਜ਼ਾ ਫ਼ੈਜ਼ਲ ਦਾ ਕਜ਼ਨ ਦੁਬਈ ਵਿਚ ਹੈ। ਉਸ ਨੇ ਉਸ ਦੇ ਜ਼ਰੀਏ ਉਥੇ ਕੰਮ ਦਿਵਾਉਣ ਦੀ ਗੱਲ ਆਖੀ। ਫ਼ਾਰੂਖ਼ ਦੇਵਾੜੀਵਾਲਾ ਨੂੰ ਜਦੋਂ ਪਤਾ ਚੱਲਿਆ ਕਿ ਅੱਲਾ ਰੱਖਾ ਡਰਾਈਵਰ ਹੈ ਤਾਂ ਉਸ ਨੂੰ ਇਹ ਅਪਣੇ ਕੰਮ ਦਾ ਆਦਮੀ ਲੱਗਿਆ।
BJP leader
ਉਸ ਨੇ ਉਸ ਦਾ ਬ੍ਰੇਨਵਾਸ਼ ਕੀਤਾ ਅਤੇ ਉਸ ਨੂੰ ਕਿਹਾ ਕਿ ਸੂਰਤ ਵਿਚ ਤੈਨੂੰ ਵਿਸਫ਼ੋਟ ਅਤੇ ਹਥਿਆਰਾਂ ਦਾ ਜ਼ਖ਼ੀਰਾ ਮਿਲੇਗਾ। ਉਸ ਨੂੰ ਤੈਨੂੰ ਅਸੀਂ ਜਿੱਥੇ-ਜਿੱਥੇ ਦੱਸਾਂਗੇ, ਉਥੇ ਪਹੁੰਚਾਉਣਾ ਹੋਵੇਗਾ। ਉਹ ਇਸ ਦੇ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਕਰੀਬ ਤਿੰਨ ਮਹੀਨੇ ਪਹਿਲਾਂ ਉਸ ਦਾ ਪਾਸਪੋਰਟ ਬਣਵਾਇਆ ਗਿਆ ਅਤੇ ਮਿਰਜ਼ਾ ਫ਼ੈਜ਼ਲ ਵਾਂਗ ਹੀ ਉਸ ਨੂੰ ਵੀ ਪਾਕਿਸਤਾਨ ਵਿਚ ਫ਼ਿਦਾਈਨ ਸਿਖ਼ਲਾਈ ਲਈ ਭੇਜਣ ਦਾ ਫ਼ੈਸਲਾ ਕੀਤਾ ਗਿਆ, ਪਰ ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਫ਼ੈਜ਼ਲ ਨੂੰ ਫਾਰੂਖ਼ ਦੇਵਾੜੀਵਾਲਾ ਪਾਕਿਸਤਾਨ ਭੇਜਣ ਅਤੇ ਉਥੇ ਫਿਦਾਈਨ ਸਿਖ਼ਲਾਈ ਦਿਵਾਉਣ ਵਿਚ ਕਾਮਯਾਬ ਹੋ ਗਿਆ।
Maharashtra ATS
ਮੁੰਬਈ ਆਉਣ ਤੋਂ ਬਾਅਦ ਉਸ ਨੇ ਅਪਣਾ ਪਾਸਪੋਰਟ ਅਪਣੀ ਸਹੁਰੇ ਘਰ ਛੁਪਾ ਦਿਤਾ। ਕਰੀਬ ਦੋ ਮਹੀਨੇ ਪਹਿਲਾਂ ਜਦੋਂ ਮਹਾਰਾਸ਼ਟਰ ਏਟੀਐਸ ਦੀ ਟੀਮ ਨੇ ਉਸ ਦੇ ਬੇਹਰਾਮਬਾਗ਼ ਵਾਲੇ ਘਰ 'ਤੇ ਛਾਪਾ ਮਾਰਿਆ ਤਾਂ ਪਾਸਪੋਰਟ ਮਿਲਿਆ ਹੀ ਨਹੀਂ। ਉਸ ਤੋਂ ਜਦੋਂ ਇਸ ਸਬੰਧੀ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੁੰਬਈ ਏਅਰਪੋਰਟ ਤੋਂ ਘਰ ਆਉਂਦੇ ਸਮੇਂ ਆਟੋ ਵਿਚ ਉਹ ਡਿਗ ਗਿਆ। ਏਟੀਐਸ ਅਧਿਕਾਰੀਆਂ ਨੇ ਉਸ ਨੂੰ ਸਵਾਲ ਕੀਤਾ ਕਿ ਉਸ ਨੇ ਪੁਲਿਸ ਵਿਚ ਸ਼ਿਕਾਇਤ ਕਿਉਂ ਨਹੀਂ ਕੀਤੀ? ਇਸ 'ਤੇ ਉਹ ਫਸ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਮੁੰਬਈ ਤੋਂ ਬਾਇਆ ਦੁਬਈ, ਨੈਰੋਬੀ ਪਾਕਿਸਤਾਨ ਜਾਣ ਅਤੇ ਫਾਰੂਖ਼ ਦੇਵਾੜੀਵਾਲਾ ਨਾਲ ਜੁੜੀ ਅਪਣੀ ਪੂਰੀ ਕਹਾਣੀ ਬਿਆਨ ਕਰ ਦਿਤੀ।