ਰੋਡਵੇਜ਼ ਦੇ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਫੜਿਆ ਰੰਗੇ ਹੱਥੀਂ
Published : Jul 26, 2019, 3:40 pm IST
Updated : Jul 26, 2019, 3:40 pm IST
SHARE ARTICLE
Uttar pradesh road transport official arrested while taking bribe
Uttar pradesh road transport official arrested while taking bribe

ਆਗਰਾ ਦੇ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਰੋਡਵੇਜ਼ ਬੱਸ ਸਟੈਂਡ 'ਤੇ ਰੂਟ...

ਨਵੀਂ ਦਿੱਲੀ: ਆਗਰਾ ਦੇ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਰੋਡਵੇਜ਼ ਬੱਸ ਸਟੈਂਡ 'ਤੇ ਰੂਟ ਬਦਲਣ ਦੇ ਏਵਜ਼ ਵਿਚ ਸਹਾਇਕ ਖੇਤਰੀ ਪ੍ਰਬੰਧਕ ਨੂੰ ਇਕ ਕੰਟਰੈਕਟ ਡ੍ਰਾਈਵਰ ਤੋਂ ਛੇ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਹੈ। ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਵੀਰਵਾਰ ਦੇਰ ਸ਼ਾਮ ਕੋਤਵਾਲੀ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕਰਵਾਈ।

BrideBribe

ਏਆਰਐਮ ਨੇ ਹਾਲਾਂਕਿ ਇਹਨਾਂ ਆਰੋਪਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਯੂਪੀ ਰੋਡਵੇਜ਼ ਵਿਚ ਕੰਟਰੈਕਟ ਡ੍ਰਾਈਵਰ ਦੇ ਰੂਪ ਵਿਚ ਕੰਮ ਕਰਦੇ ਮਨੀਪੁਰ ਦੇ ਨਖਤਪੁਰ ਪਿੰਡ ਦੇ ਨਿਵਾਸੀ ਸੱਤਿਆਦੇਵ ਯਾਦਵ ਅਪਣਾ ਰੂਟ ਬਦਲਣਾ ਚਾਹੁੰਦੇ ਸਨ ਜਿਸ ਦੇ ਲਈ ਉਹਨਾਂ ਨੇ ਮੈਨਪੁਰੀ ਦੇ ਏਆਰਐਮ ਹਰਿਦਾਸ ਚਕ ਨੂੰ ਅਪੀਲ ਕੀਤੀ ਸੀ।

ਉਹਨਾਂ ਦਸਿਆ ਕਿ ਯਾਦਵ ਦਾ ਆਰੋਪ ਹੈ ਕਿ ਏਆਰਐਮ ਨੇ ਰੂਟ ਬਦਲਣ ਲਈ ਸ਼ਿਕਾਇਤਾਂ ਮਿਲਣ 'ਤੇ ਰਿਸ਼ਵਤ ਮੰਗੀ ਸੀ ਪਰ ਅੰਤ ਮਾਮਲਾ ਛੇ ਹਜ਼ਾਰ ਰੁਪਏ ਵਿਚ ਤੈਅ ਹੋਇਆ। ਉਹਨਾਂ ਦਸਿਆ ਕਿ ਡ੍ਰਾਈਵਰ ਨੇ ਰਿਸ਼ਵਤ ਦੇਣ ਦੀ ਬਜਾਏ ਭ੍ਰਿਸ਼ਟਾਚਾਰ ਰੋਕੂ ਇਕਾਈ ਆਗਰਾ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਇਕਾਈ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਵੀਰਵਾਰ ਨੂੰ ਚਕ ਨੂੰ ਛੇ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ।

ਜ਼ਿਲ੍ਹਾ ਅਧਿਕਾਰੀ ਪ੍ਰਮੋਦ ਕੁਮਾਰ ਉਪਧਿਆਏ ਨੇ ਦਸਿਆ ਕਿ ਦੋ ਦਿਨ ਪਹਿਲਾਂ ਹੀ ਕਈ ਸ਼ਿਕਾਇਤਾਂ ਮਿਲਣ 'ਤੇ ਉਹਨਾਂ ਨੇ ਚਕ ਨੂੰ ਚੇਤਾਵਨੀ ਦਿੱਤੀ ਸੀ ਪਰ ਉਸ ਨੇ ਅਪਣਾ ਚਰਿੱਤਰ ਨਹੀਂ ਸੁਧਾਰਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement