
ਕਾਰਗਿਲ ਵਿਜੇ ਦਿਵਸ ਦੇ ਮੌਕੇ ਉੱਤੇ, ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਦੇ ਹੌਂਸਲੇ ਅਤੇ ਦ੍ਰਿੜਤਾ ਨੂੰ ਯਾਦ ਕਰਦੇ ਹਾਂ
ਨਵੀਂ ਦਿੱਲੀ - PM ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਕੀਤਾ। ਪੀਐੱਮ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਸੈਨਿਕਾਂ ਦੀ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਆਪਣੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਹੋਰ ਕਈ ਵਿਚਾਰ ਵਟਾਂਦਰੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਜਨਤਾ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ 'ਕਾਰਗਿਲ ਵਿਜੇ ਦਿਵਸ' ਹੈ।
Kargil
21 ਸਾਲ ਪਹਿਲਾਂ ਅੱਜ ਦੇ ਦਿਨ ਕਾਰਗਿਲ ਦੇ ਯੁੱਧ 'ਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ। ਕਾਰਗਿਲ ਦਿਵਸ 'ਤੇ ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਮਾੜਾ ਸੁਭਾਅ ਹੀ ਹੁੰਦਾ ਹੈ, ਸਭ ਨਾਲ ਬਿਨਾਂ ਕਾਰਨ ਦੁਸ਼ਮਣੀ ਕਰਨਾ, ਹਿੱਤ ਕਰਨ ਵਾਲਿਆਂ ਦਾ ਵੀ ਨੁਕਸਾਨ ਸੋਚਣਾ। ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਪਿੱਠ 'ਤੇ ਛੁਰਾ ਮਾਰਿਆ ਸੀ।
File Photo
ਉਨ੍ਹਾਂ ਨੇ ਕਿਹਾ,''ਪਾਕਿਸਤਾਨ ਨੇ ਵੱਡੀਆਂ-ਵੱਡੀਆਂ ਯੋਜਨਾਵਾਂ ਪਾਲ ਕੇ ਭਾਰਤ ਦੀ ਜ਼ਮੀਨ ਤੇ ਕਬਜ਼ਾ ਕਰਨ ਅਤੇ ਆਪਣੇ ਇੱਥੇ ਚੱਲ ਰਹੇ ਅੰਦਰੂਨੀ ਤਣਾਅ ਤੋਂ ਧਿਆਨ ਭਟਕਾਉਣ ਨੂੰ ਲੈ ਕੇ ਅਜਿਹਾ ਕੀਤਾ ਸੀ।'' ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ ਨੂੰ ਸਾਡਾ ਦੇਸ਼ ਭੁਲਾ ਨਹੀਂ ਸਕਦਾ ਹੈ। ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਟਵੀਟ ਕੀਤਾ, “ਕਾਰਗਿਲ ਵਿਜੇ ਦਿਵਸ ਦੇ ਮੌਕੇ ਉੱਤੇ, ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਦੇ ਹੌਂਸਲੇ ਅਤੇ ਦ੍ਰਿੜਤਾ ਨੂੰ ਯਾਦ ਕਰਦੇ ਹਾਂ
narendra Modi
ਜਿਨ੍ਹਾਂ ਨੇ 1999 ਵਿਚ ਬੜੇ ਲਗਨ ਨਾਲ ਸਾਡੇ ਦੇਸ਼ ਦੀ ਰੱਖਿਆ ਕੀਤੀ ਸੀ। ਇਹ ਸਾਨੂੰ ਪ੍ਰੇਰਣਾ ਦਿੰਦੇ ਰਹਿਣਗੇ। ” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਸੈਨਿਕਾਂ ਦੀ ਬਹਾਦਰੀ ਲਈ ਹਮੇਸ਼ਾ ਧੰਨਵਾਦੀ ਰਹੇਗਾ। ਦੱਸ ਦਈਏ ਕਿ ਅੱਜ ਕਾਰਗਿਲ ਵਿਜੇ ਦਿਵਸ ਦੀ 21 ਵੀਂ ਬਰਸੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਰਗਿਲ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਨੈਸ਼ਨਲ ਸਮਰ ਸਮਾਰਕ ਦਾ ਦੌਰਾ ਕਰਨ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।