
ਹੁਣ ਤੱਕ ਕੁੱਲ 42,28,59,270 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ
ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਵਿਚ ਕੋਰੋਨਾ ਰੋਕੂ ਟੀਕੇ ਦੀਆਂ 3.09 ਕਰੋੜ ਤੋਂ ਵੱਧ ਖੁਰਾਕਾਂ ਹਨ, ਜਿਨ੍ਹਾਂ ਦੀ ਵਰਤੋਂ ਨਹੀਂ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਸਾਰੇ ਮਾਧਿਅਮਾਂ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 45.37 ਕਰੋੜ ਤੋਂ ਵੱਧ ਖੁਰਾਕ ਮੁਹੱਈਆ ਕਰਵਾਈਆਂ ਗਈਆਂ ਹਨ
ਇਹ ਵੀ ਪੜ੍ਹੋ - ਲੁਧਿਆਣਾ: ਸ਼ਾਪਿੰਗ ਕਰਕੇ ਆ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਤਿੰਨ ਦੀ ਹੋਈ ਮੌਤ
Corona vaccine
ਅਤੇ ਹੋਰ 59,39,010 ਖੁਰਾਕਾਂ ਦਿੱਤੀਆਂ ਜਾਣੀਆਂ ਹਨ। ਹੁਣ ਤੱਕ ਕੁੱਲ 42,28,59,270 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ, ਜਿਸ ਵਿੱਚ ਵਰਤੀਆਂ ਅਤੇ ਬਰਬਾਦ ਕੀਤੀਆਂ ਦੋਵਾਂ ਖੁਰਾਕਾਂ ਸ਼ਾਮਲ ਹਨ। ਮਹੱਤਵਪੂਰਣ ਗੱਲ ਇਹ ਹੈ ਕਿ 21 ਜੂਨ ਤੋਂ ਦੇਸ਼ ਵਿਚ ਇੱਕ ਨਵੀਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।