
ਸਰਕਾਰ ਤੁਹਾਡਾ ਜਵਾਬ ਦੇਣਾ ਚਾਹੁੰਦੀ ਹੈ। ਪਰ ਤੁਸੀਂ ਨਿਰੰਤਰ ਨਾਅਰੇਬਾਜ਼ੀ ਕਰ ਰਹੇ ਹੋ - ਓਮ ਬਿਰਲਾ
ਨਵੀਂ ਦਿੱਲੀ - ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਹੋਣ ਤੋਂ ਬਾਅਦ ਹੁਣ ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਕਿਹਾ, “ਸਰਕਾਰ ਤੁਹਾਡਾ ਜਵਾਬ ਦੇਣਾ ਚਾਹੁੰਦੀ ਹੈ। ਪਰ ਤੁਸੀਂ ਨਿਰੰਤਰ ਨਾਅਰੇਬਾਜ਼ੀ ਕਰ ਰਹੇ ਹੋ। ਇਥੇ ਜਨਤਾ ਨੇ ਤੁਹਾਨੂੰ ਚੁਣ ਕੇ ਭੇਜਿਆ ਹੈ। ਲੋਕ ਹਿੱਤਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਹਨ। ਪਰ ਤੁਸੀਂ ਸੁਣਨਾ ਨਹੀਂ ਚਾਹੁੰਦੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ”