
ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਵਲੋਂ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਕੀਤੀ ਗਈ ਛੇੜਛਾੜ
20 ਜੁਲਾਈ ਦੀ ਦੱਸੀ ਜਾ ਰਹੀ ਘਟਨਾ
ਨਵੀਂ ਦਿੱਲੀ : ਸਰਹੱਦੀ ਸੁਰਖਿਆ ਬਲ (ਬੀ.ਐਸ.ਐਫ਼.) ਨੇ ਬੀਤੇ ਹਫ਼ਤੇ ਅਸ਼ਾਂਤ ਮਨੀਪੁਰ ’ਚ ਇਕ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਛੇੜਛਾਛ ਕਰਨ ਦੇ ਦੋਸ਼ਾਂ ’ਚ ਅਪਣੇ ਇਕ ਜਵਾਨ ਨੂੰ ਮੁਅੱਤਲ ਕਰ ਦਿਤਾ ਹੈ।
ਇਕ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਵੀਡੀਉ ’ਚ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਅਪਣੀ ਵਰਦੀ ਪਾਈ ਅਤੇ ਇੰਸਾਸ ਰਾਈਫ਼ਲ ਨਾਲ ਔਰਤ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਦਾ ਦਿਸ ਰਿਹਾ ਹੈ। ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਵੀ ਵੱਡੀ ਗਿਣਤੀ ’ਚ ਸਾਂਝਾ ਕੀਤਾ ਗਿਆ। ਬੀ.ਐਸ.ਐਫ਼. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾਂ 20 ਜੁਲਾਈ ਨੂੰ ਇੰਫਾਲ ਜ਼ਿਲ੍ਹੇ ’ਚ ਦਰਜ ਕੀਤੀ ਗਈ ਸੀ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੀ.ਐਸ.ਐਫ਼. ਨੇ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਰਦੀ ਵਾਲਾ ਜਵਾਨ ਇਕ ਔਰਤ ਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਨ ਕੋਲ ਰਾਈਫਲ ਵੀ ਹੈ। ਔਰਤ ਉਸ ਨੂੰ ਵਾਰ-ਵਾਰ ਰੋਕ ਰਹੀ ਹੈ, ਫਿਰ ਵੀ ਉਹ ਫਲਰਟ ਕਰ ਰਿਹਾ ਹੈ।