'ਜੇ ਕੁਰਸੀ ਸਿਰ 'ਤੇ ਚੜ੍ਹ ਜਾਵੇ ਤਾਂ ਨਾ ਤਾਂ ਇਨਸਾਫ਼ ਰਹੇਗਾ ਅਤੇ ਨਾ ਹੀ ਸੇਵਾ, ਸਿਰਫ਼ ਪਾਪ ਹੋਵੇਗਾ'
Published : Jul 26, 2025, 1:22 pm IST
Updated : Jul 26, 2025, 1:23 pm IST
SHARE ARTICLE
CJI BR Gavai's Statement to Judges and Lawyers Including Administrative Officers Latest News in Punjabi 
CJI BR Gavai's Statement to Judges and Lawyers Including Administrative Officers Latest News in Punjabi 

ਨਵੀਂ ਬਣੀ ਅਦਾਲਤ ਦੇ ਉਦਘਾਟਨ ਸਮਾਰੋਹ 'ਚ ਸੀ.ਜੇ.ਆਈ. ਬੀ.ਆਰ. ਗਵਈ ਦਾ ਬਿਆਨ

CJI BR Gavai's Statement to Judges and Lawyers Including Administrative Officers Latest News in Punjabi ਮਹਾਰਾਸ਼ਟਰ ਦੇ ਅਮਰਾਵਤੀ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਚੀਫ਼ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ ਨਾ ਸਿਰਫ਼ ਅਫ਼ਸਰਸਾਹੀ ਨੂੰ ਨਹੀਂ ਸਗੋਂ ਜੱਜਾਂ ਅਤੇ ਵਕੀਲਾਂ ਨੂੰ ਵੀ ਅਪਣੇ ਆਚਰਣ ਵੱਲ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ, 'ਜੱਜਾਂ ਨੂੰ ਵਕੀਲਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਦਾਲਤ ਵਕੀਲਾਂ ਅਤੇ ਜੱਜਾਂ ਦੋਵਾਂ ਦੀ ਹੁੰਦੀ ਹੈ।'

ਸੁਪਰੀਮ ਕੋਰਟ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਭੂਸ਼ਣ ਗਵਈ ਨੇ ਬੀਤੇ ਦਿਨ ਮਹਾਰਾਸ਼ਟਰ ਦੇ ਦਰਿਆਪੁਰ (ਅਮਰਾਵਤੀ) ਵਿਚ ਅਦਾਲਤ ਦੀ ਨਵੀਂ ਬਣੀ ਸ਼ਾਨਦਾਰ ਇਮਾਰਤ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਨਿਆਂਪਾਲਿਕਾ, ਪ੍ਰਸ਼ਾਸਨ ਅਤੇ ਵਕੀਲ ਭਾਈਚਾਰੇ ਨੂੰ ਇਕ ਬਹੁਤ ਹੀ ਸਖ਼ਤ ਪਰ ਕੀਮਤੀ ਸੰਦੇਸ਼ ਦਿਤਾ।

ਚੀਫ਼ ਜਸਟਿਸ ਗਵਈ ਨੇ ਅਪਣੇ ਸੰਬੋਧਨ ਵਿਚ ਕਿਹਾ, "ਇਹ ਕੁਰਸੀ ਜਨਤਾ ਦੀ ਸੇਵਾ ਲਈ ਹੈ, ਹੰਕਾਰ ਲਈ ਨਹੀਂ। ਜਦੋਂ ਕੁਰਸੀ ਕਿਸੇ ਦੇ ਸਿਰ 'ਤੇ ਚੜ੍ਹ ਜਾਂਦੀ ਹੈ, ਤਾਂ ਇਹ ਸੇਵਾ ਨਹੀਂ, ਪਾਪ ਬਣ ਜਾਂਦੀ ਹੈ।" ਉਨ੍ਹਾਂ ਦਾ ਬਿਆਨ ਨਿਆਂਪਾਲਿਕਾ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਹਰ ਕਿਸੇ ਲਈ ਚੇਤਾਵਨੀ ਵਰਗਾ ਸੀ।

ਭੂਸ਼ਣ ਗਵਈ ਨੇ ਨਾ ਸਿਰਫ਼ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, ਸਗੋਂ ਜੱਜਾਂ ਅਤੇ ਵਕੀਲਾਂ ਨੂੰ ਵੀ ਉਨ੍ਹਾਂ ਦੇ ਵਿਵਹਾਰ ਲਈ ਝਿੜਕਿਆ। ਉਨ੍ਹਾਂ ਕਿਹਾ, "ਜੱਜਾਂ ਨੂੰ ਵੀ ਵਕੀਲਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਅਦਾਲਤ ਵਕੀਲਾਂ ਅਤੇ ਜੱਜਾਂ ਦੋਵਾਂ ਦੀ ਹੈ।"

ਉਨ੍ਹਾਂ ਜੂਨੀਅਰ ਵਕੀਲਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, "ਇਕ 25 ਸਾਲ ਦਾ ਵਕੀਲ ਕੁਰਸੀ 'ਤੇ ਬੈਠਦਾ ਹੈ ਅਤੇ ਜਦੋਂ ਇਕ 70 ਸਾਲ ਦਾ ਸੀਨੀਅਰ ਆਉਂਦਾ ਹੈ, ਤਾਂ ਉਹ ਉੱਠਦਾ ਵੀ ਨਹੀਂ। ਥੋੜ੍ਹੀ ਸ਼ਰਮ ਕਰੋ! ਅਪਣੇ ਸੀਨੀਅਰਾਂ ਦਾ ਸਤਿਕਾਰ ਕਰੋ।"

ਇਹ ਨਿਆਂਇਕ ਇਮਾਰਤ ਦਰਿਆਪੁਰ ਅਤੇ ਅੰਜਨਗਾਓਂ ਖੇਤਰ ਲਈ ਇਕ ਵੱਡਾ ਤੋਹਫ਼ਾ ਹੈ। 28.54 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਨਵੀਂ ਇਮਾਰਤ ਹੁਣ ਸਿਵਲ ਅਤੇ ਫ਼ੌਜਦਾਰੀ ਦੋਵਾਂ ਮਾਮਲਿਆਂ ਦੀ ਸੁਣਵਾਈ ਕਰੇਗੀ। ਉਦਘਾਟਨ ਪ੍ਰੋਗਰਾਮ ਵਿਚ ਜੱਜਾਂ, ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ, ਐਡਵੋਕੇਟ ਐਸੋਸੀਏਸ਼ਨ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਵਾਸੀ ਮੌਜੂਦ ਸਨ।

ਅਪਣੇ ਪੂਰੇ ਭਾਸ਼ਣ ਦੌਰਾਨ, ਭੂਸ਼ਣ ਗਵਈ ਦਾ ਜ਼ੋਰ ਇਸ ਗੱਲ 'ਤੇ ਸੀ ਕਿ ਭਾਵੇਂ ਕੋਈ ਵੀ ਕੁਰਸੀ ਹੋਵੇ, ਭਾਵੇਂ ਉਹ ਜ਼ਿਲ੍ਹਾ ਮੈਜਿਸਟਰੇਟ, ਪੁਲਿਸ ਸੁਪਰਡੈਂਟ ਜਾਂ ਜੱਜ ਦੀ ਹੋਵੇ, ਇਹ ਸਿਰਫ਼ ਤੇ ਸਿਰਫ਼ ਜਨਤਕ ਸੇਵਾ ਦਾ ਇਕ ਮਾਧਿਅਮ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ, "ਜੇ ਕੁਰਸੀ ਸਿਰ ਚੜ੍ਹ ਗਈ ਤਾਂ ਨਿਆਂ ਖ਼ਤਮ ਹੋ ਜਾਵੇਗਾ। ਇਹ ਕੁਰਸੀ ਸਨਮਾਨ ਦੀ ਹੈ, ਇਸ ਦਾ ਹੰਕਾਰ ਨਾਲ ਅਪਮਾਨ ਨਾ ਕਰੋ।"

(For more news apart from CJI BR Gavai's Statement to Judges and Lawyers Including Administrative Officers Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement