
ਜਾਣੋ, ਸਫ਼ਲਤਾ ਦੀ ਕਹਾਣੀ
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਇਨ੍ਹਾਂ ਦਿਨਾਂ ਵਿਚ ਹਾਲਾਤ ਠੀਕ ਨਹੀਂ ਚਲ ਰਹੇ। ਇਸ ਦੌਰਾਨ ਰਾਜੌਰੀ ਦੇ ਇਰਿਮ ਸ਼ਮੀਮ ਨੇ ਐਮ ਬੀ ਬੀ ਐਸ ਦੀ ਪ੍ਰੀਖਿਆ ਪਾਸ ਕਰ ਕੇ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ ਹੈ। ਅੱਜ ਉਹ ਹਰ ਨਿਊਜ਼ ਚੈਨਲ ਅਤੇ ਅਖਬਾਰ ਦੀ ਸਿਰਲੇਖ ਬਣੀ ਹੋਈ ਹੈ। ਇਰਮੀਮ ਸ਼ਮੀਮ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਪਹਿਲੀ ਗੁੱਜਰ ਔਰਤ ਹੈ ਜਿਸ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀ ਐਮਬੀਬੀਐਸ ਪ੍ਰੀਖਿਆ ਪਾਸ ਕੀਤੀ ਹੈ।
Irmim Shamim ਇਰਮੀਮ ਨੇ ਜੂਨ ਮਹੀਨੇ ਵਿਚ ਏਮਜ਼ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸ ਲਈ ਇਹ ਪ੍ਰੀਖਿਆ ਪਾਸ ਕਰਨਾ ਸੌਖਾ ਨਹੀਂ ਸੀ। ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਇਰਮਿਮ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਉਹ ਸਕੂਲ ਜਾਣ ਲਈ ਹਰ ਰੋਜ਼ 10 ਕਿਲੋਮੀਟਰ ਤੁਰ ਕੇ ਜਾਂਦੀ ਸੀ। ਉਸ ਦੇ ਪਿੰਡ ਨੇੜੇ ਕੋਈ ਚੰਗਾ ਸਕੂਲ ਨਹੀਂ ਸੀ। ਉਹ ਇਕ ਪਛੜੇ ਭਾਈਚਾਰੇ ਵਿਚੋਂ ਹੈ ਅਤੇ ਉਸ ਦਾ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਹੈ।
Irmim Shamimਏਮਜ਼ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਰਮਿਮ ਨੇ ਨਿਊਜ਼ ਏਜੰਸੀ ਏ ਐਨ ਆਈ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ, "ਹਰ ਕਿਸੇ ਦੀ ਜ਼ਿੰਦਗੀ ਵਿਚ ਕੁਝ ਮੁਸ਼ਕਲਾਂ ਆਉਂਦੀਆਂ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਸਫਲਤਾ ਜ਼ਰੂਰ ਤੁਹਾਡੇ ਕੋਲ ਆਵੇਗੀ।"
ਇਰਮੀਮ ਨੇ ਕਿਹਾ ਕਿ ਉਸ ਨੇ ਪਹਿਲੀ ਕੋਸ਼ਿਸ਼ ਵਿਚ ਏਮਜ਼ ਐਮ ਬੀ ਬੀ ਐਸ ਦੀ ਪ੍ਰੀਖਿਆ ਪਾਸ ਕੀਤੀ ਹੈ। ਜੰਮੂ-ਕਸ਼ਮੀਰ ਵਿਚ ਸਥਿਤੀ ਚੰਗੀ ਨਹੀਂ ਹੈ। ਇਸ ਦੇ ਬਾਵਜੂਦ ਉਸ ਨੇ ਆਪਣਾ ਧਿਆਨ ਆਪਣੀ ਪੜ੍ਹਾਈ 'ਤੇ ਰੱਖਿਆ। ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।