
ਵਿਦਿਆਰਥੀਆਂ ਦੀ ਚੋਣ ਲਈ ਵਿਕਲਪਕ ਢੰਗ ਅਪਨਾਉਣ ਦੀ ਮੰਗ
ਨਵੀਂ ਦਿੱਲੀ : ਕਰੋਨਾ ਦੇ ਵਧਦੇ ਕੇਸਾਂ ਦਰਮਿਆਨ ਹੋਣ ਵਾਲੀਆਂ ਨੀਟ ਅਤੇ ਜੀਈਟੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆਂ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ 'ਚ ਪ੍ਰਵੇਸ਼ ਲਈ ਹੋਣ ਵਾਲੀਆਂ ਨੀਟ ਅਤੇ ਜੀ.ਈ.ਟੀ. ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਤੋਂ ਵਿਦਿਆਰਥੀਆਂ ਦੀ ਚੋਣ ਲਈ ਵਿਕਲਪਕ ਢੰਗ ਅਪਨਾਉਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪ੍ਰੀਖਿਆਵਾਂ ਦੌਰਾਨ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ, ਪਰ ਇਨ੍ਹਾਂ ਨਿਯਮਾਂ ਦੇ ਪਾਲਣਾ ਦਰਮਿਆਨ ਹੀ ਵੱਡੀ ਗਿਣਤੀ 'ਚ ਲੋਕ ਇਨਫੈਕਸ਼ਨ ਦੀ ਲਪੇਟ 'ਚ ਆ ਚੁੱਕੇ ਹਨ।
Manish Sisodia
ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਕਰਨ ਦੀ ਸ਼ਰਤ 'ਤੇ ਵਿਦਿਅਰਾਥੀਆਂ ਨੂੰ ਪ੍ਰੀਖਿਆ ਕੇਂਦਰਾਂ ਅੰਦਰ ਭੇਜਿਆ ਜਾਂਦਾ ਹੈ ਤਾਂ ਇਸ ਨਾਲ 28 ਲੱਖ ਵਿਦਿਆਰਥੀਆਂ ਲਈ ਲਾਗ ਤੋਂ ਪ੍ਰਭਾਵਤ ਹੋਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬੇਹੱਦ ਚੌਕਸੀ ਭਰੇ ਮਾਹੌਲ 'ਚ ਰਹਿਣ ਵਾਲੇ ਵੱਡੇ ਆਗੂ ਕੋਰੋਨਾ ਦੀ ਲਪੇਟ ਆ ਰਹੇ ਹਨ। ਇਨ੍ਹਾਂ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ, ਜੋ ਬੇਹੱਦ ਸੁਰੱਖਿਅਤ ਮਾਹੌਲ 'ਚ ਰਹਿਣ ਦੇ ਬਾਵਜੂਦ ਕਰੋਨਾ ਨਾਲ ਪੀੜਤ ਹੋ ਗਏ ਸਨ।
NEET 2020
ਇਸੇ ਤਰ੍ਹਾਂ ਦਿੱਲੀ ਦੇ ਸਿਹਤ ਮੰਤਰੀ ਸਮੇਤ ਹੋਰ ਕਈ ਆਗੂ ਵੀ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਜਦੋਂ ਵੱਡੇ ਵੱਡੇ ਆਗੂ ਅਤੇ ਸਿਹਤ ਮਾਹਿਰ ਇਸ ਤੋਂ ਅਛੂਤੇ ਨਹੀਂ ਰਹਿ ਸਕੇ ਤਾਂ ਅਜਿਹੇ ਮਾਹੌਲ ਵਿਚ 28 ਲੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਚ ਭੇਜਣ ਦਾ ਜ਼ੋਖ਼ਮ ਕਿਵੇਂ ਲੈ ਸਕਦੇ ਹਾਂ ਅਤੇ ਇਹ ਯਕੀਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਉਹ ਇਸ ਦੀ ਲਪੇਟ ਵਿਚ ਨਹੀਂ ਆਉਣਗੇ।
JEE Main 2020 Exam
ਦੱਸਣਯੋਗ ਹੈ ਕਿ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੇਨ) ਅਤੇ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ-ਯੂਜੀ) ਤੈਅ ਪ੍ਰੋਗਰਾਮ ਅਨੁਸਾਰ ਸਤੰਬਰ 'ਚ ਹੀ ਲਈ ਜਾਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਉਪਰੋਕਤ ਮੁੱਦਾ ਇਸੇ ਸੰਦਰਭ ਵਿਚ ਉਠਾਇਆ ਹੈ।
NEET
ਕਾਬਲੇਗੌਰ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਕਈ ਵੱਡੇ ਆਗੂ ਕਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਪੰਜਾਬ ਅਤੇ ਹਰਿਆਣਾ 'ਚ ਵਿਧਾਨ ਸਭਾ ਸੈਸ਼ਨਾਂ ਦੇ ਮੱਦੇਨਜ਼ਰ ਵਿਧਾਇਕਾਂ ਦੇ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਸੀ। ਹੁਣ ਜਦੋਂ ਵਿਧਾਇਕਾਂ ਦੇ ਟੈਸਟ ਕੀਤੇ ਗਏ ਹਨ ਤਾਂ ਦਰਜਨਾਂ ਵਿਧਾਇਕਾਂ ਸਮੇਤ ਕਈ ਵੱਡੇ ਆਗੂਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਅਜਿਹੇ ਮਾਹੌਲ 'ਚ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ 'ਚ ਭੇਜਣ 'ਤੇ ਸਵਾਲ ਉਠਣਾ ਸੁਭਾਵਿਕ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।