ਐਂਬੂਲੈਂਸ ਤਕ ਪਹੁੰਚਣ ਲਈ ਮਾਂ-ਬੱਚੇ ਨੂੰ ਟੋਕਰੀ ਵਿਚ ਲੱਦ ਕੇ ਛੇ ਕਿਲੋਮੀਟਰ ਤਕ ਤੁਰੇ ਪਿੰਡ ਵਾਲੇ
Published : Aug 26, 2020, 10:43 pm IST
Updated : Aug 26, 2020, 10:43 pm IST
SHARE ARTICLE
image
image

ਛੱਤੀਸਗੜ੍ਹ ਦੇ 15 ਪਿੰਡਾਂ ਵਿਚ ਐਂਬੂਲੈਂਸ ਦੀ ਪਹੁੰਚ ਵਾਸਤੇ ਸੜਕ ਹੀ ਨਹੀਂ

ਰਾਏਪੁਰ, 26 ਅਗੱਸਤ : ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿਚ ਬੀਮਾਰ ਔਰਤ ਅਤੇ ਉਸ ਦੇ ਨਵਜਨਮੇ ਬੱਚੇ ਨੂੰ ਐਂਬੂਲੈਂਸ ਤਕ ਪਹੁੰਚਾਣ ਲਈ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਟੋਕਰੀ ਵਿਚ ਬਿਠਾ ਕੇ ਛੇ ਕਿਲੋਮੀਟਰ ਲੰਮਾ ਰਸਤਾ ਪੈਦਲ ਤੈਅ ਕੀਤਾ। ਦੋਹਾਂ ਦੀ ਹਾਲਤ ਸਥਿਰ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਮੁਤਾਬਕ ਐਂਬੂਲੈਂਸ ਦਾ ਸੰਘਣੇ ਜੰਗਲਾਂ ਵਿਚਾਲੇ ਵਸੇ ਪਿੰਡ ਤਕ ਪਹੁੰਚਣਾ ਸੰਭਵ ਨਹੀਂ ਸੀ, ਇਸ ਲਈ ਇਹ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪਿੰਡ ਤਕ ਸੜਕ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਪਿੰਡ ਬੈਜਨਪਾਠ ਦੇ ਵਾਸੀ ਕ੍ਰਿਸ਼ਨਾ ਪ੍ਰਸਾਦ ਨੇ ਦਸਿਆ ਕਿ ਉਸ ਦੀ ਪਤਨੀ 22 ਸਾਲਾ ਰਾਮਦਸੀਆ ਨੇ ਇਸੇ ਮਹੀਨੇ ਬੱਚੇ ਨੂੰ ਜਨਮ ਦਿਤਾ ਹੈ।

imageimage

ਬੱਚੇ ਦੇ ਜਨਮ ਮਗਰੋਂ ਹੀ ਮਾਂ ਦੀ ਹਾਲਤ ਠੀਕ ਨਹੀਂ ਸੀ। ਜਦ ਸੋਮਵਾਰ ਨੂੰ ਉਸ ਨੂੰ ਹਸਪਤਾਲ ਲਿਜਾਣ ਦੀ ਨੌਬਤ ਆਈ ਤਾਂ ਪਿੰਡ ਤਕ ਐਂਬੂਲੈਂਸ ਦਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ। ਬਾਅਦ ਵਿਚ ਰਿਸ਼ਤੇਦਾਰਾਂ ਦੀ ਮਦਦ ਨਾਲ ਦੋਹਾਂ ਨੂੰ ਟੋਕਰੀ ਵਿਚ ਲੱਦ ਕੇ ਐਂਬੂਲੈਂਸ ਤਕ ਪਹੁੰਚਾਇਆ। ਯਾਦਵ ਨੇ ਦਸਿਆ ਕਿ ਸੋਮਵਾਰ ਨੂੰ ਉਸ ਦੀ ਪਤਨੀ ਦੀ ਹਾਲਤ ਵਿਗੜੀ ਤਦ ਉਨ੍ਹਾਂ ਸਥਾਨਕ ਸਿਹਤ ਕੇਂਦਰ ਨੂੰ ਸੂਚਨਾ ਦਿਤੀ ਪਰ ਜਾਣਕਾਰੀ ਮਿਲੀ ਕਿ ਐਂਬੂਲੈਂਸ ਉਥੇ ਤਕ ਨਹੀਂ ਪਹੁੰਚ ਸਕਦੀ। ਫਿਰ ਕਾਂਵੜ ਸਹਾਰੇ ਛੇ ਕਿਲੋਮੀਟਰ ਦੂਰ ਪੈਂਦੇ ਪਿੰਡ ਖੋਹਰੀ ਤਕ ਪਹੁੰਚਾਇਆ ਗਿਆ ਤੇ ਉਥੋਂ ਦੋਹਾਂ ਨੂੰ ਬਿਹਾਰਪੁਰ ਪਿੰਡ ਦੇ ਸਿਹਤ ਕੇਂਦਰ ਵਿਚ ਦਾਖ਼ਲ ਕਰਾਇਆ ਗਿਆ।


ਜ਼ਿਲ੍ਹੇ ਦੇ ਕੁਲੈਕਅਰ ਰਣਬੀਰ ਸ਼ਰਮਾ ਨੇ ਦਸਿਆ ਕਿ ਮੱਧ ਪ੍ਰਦੇਸ਼ ਦੀ ਹੱਦ ਨਾਲ ਲੱਗੇ ਓੜਗੀ ਇਲਾਕੇ ਵਿਚ ਲਗਭਗ 15 ਪਿੰਡ ਹਨ। ਇਨ੍ਹਾਂ ਪਿੰਡਾਂ ਵਿਚ ਚਾਰ ਪਹੀਆ ਵਾਹਨਾਂ ਦੀ ਪਹੁੰਚ ਲਈ ਸੜਕ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਉਹ ਅਗਲੇ ਦੋ-ਤਿੰਨ ਦਿਨਾਂ ਵਿਚ ਉਕਤ ਪਿੰਡ ਦਾ ਦੌਰਾ ਕਰਨਗੇ। (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement