
ਸੂਤਰਾਂ ਅਨੁਸਾਰ ਸੀਬੀਆਈ ਦੀਆਂ ਚਾਰੋਂ ਇਕਾਈਆਂ ਕੋਲਕਾਤਾ ਤੋਂ ਸੰਬੰਧਤ ਅਪਰਾਧ ਸਥਾਨਾਂ 'ਤੇ ਆਪਣੀਆਂ ਟੀਮਾਂ ਭੇਜ ਰਹੀਆਂ ਹਨ
ਕੋਲਕਾਤਾ: ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸੀਬੀਆਈ (CBI probe into Bengal election violence) ਨੇ ਵੀਰਵਾਰ ਨੂੰ ਨੌਂ ਮਾਮਲੇ ਦਰਜ ਕੀਤੇ ਹਨ। ਸੂਤਰਾਂ ਅਨੁਸਾਰ ਸੀਬੀਆਈ (CBI probe into Bengal election violence) ਦੀਆਂ ਚਾਰੋਂ ਇਕਾਈਆਂ ਕੋਲਕਾਤਾ ਤੋਂ ਸੰਬੰਧਤ ਅਪਰਾਧ ਸਥਾਨਾਂ 'ਤੇ ਆਪਣੀਆਂ ਟੀਮਾਂ ਭੇਜ ਰਹੀਆਂ ਹਨ।
Mamata Banerjee
ਸੂਤਰਾਂ ਨੇ ਅੱਗੇ ਦੱਸਿਆ ਕਿ ਕੁਝ ਹੋਰ ਮਾਮਲੇ ਰਜਿਸਟਰਡ ਹੋਣ ਦੀ ਪ੍ਰਕਿਰਿਆ ਵਿੱਚ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਰਾਜ ਸਰਕਾਰ ਨੇ ਸੌਂਪ ਦਿੱਤਾ ਹੈ। ਕਲਕੱਤਾ (CBI probe into Bengal election violence) ਹਾਈ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਦੀ ਜਾਂਚ ਸੀਬੀਆਈ (CBI probe into Bengal election violence) ਨੂੰ ਸੌਂਪੀ ਹੈ।
ਇਹ ਵੀ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
CBI
ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਸੀਬੀਆਈ (CBI probe into Bengal election violence) ਨੂੰ ਸੌਂਪੀ ਸੀ।
Mamata banerjee
ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਸੀਬੀਆਈ ਸਿਰਫ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰੇਗੀ। ਹਾਈ ਕੋਰਟ ਨੇ ਕਿਹਾ ਸੀ ਕਿ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਸੀਬੀਆਈ (CBI probe into Bengal election violence) ਕਰੇਗੀ, ਜਦੋਂ ਕਿ ਹੋਰ ਮਾਮਲਿਆਂ ਦੀ ਜਾਂਚ ਐਸਆਈਟੀ ਕਰੇਗੀ।
ਇਹ ਵੀ ਪੜ੍ਹੋ: TMC ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
Mamata Banerjee
ਇਹ ਵੀ ਪੜ੍ਹੋ: ਜੋਧਪੁਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0