
ਕਸ਼ਮੀਰ ‘ਚ ਹਾਈਡ੍ਰੋ ਪ੍ਰਜੈਕਟ ਦਾ ਨਿਰੀਖਣ ਨਹੀਂ ਕਰ ਸਕੇਗਾ, ਪਾਕਿਸਤਾਨ
ਜੰਮੂ-ਕਸ਼ਮੀਰ : ਕਸ਼ਮੀਰ ਵਿਚ ਪੰਚਾਇਤੀ ਚੋਣ ਨੂੰ ਵੇਖਦੇ ਹੋਏ ਭਾਰਤ ਨੇ ਪਾਕਿਸਤਾਨ ਨੂੰ ਚੇਨਾਬ ਨਦੀ ਉਤੇ ਬਨਣ ਵਾਲੇ ਦੋ ਹਾਇਡਰੋ ਪ੍ਰੋਜੈਕਟ ਦੀ ਜਾਂਚ ਕਰਨ ਤੋਂ ਮਨਾ ਕਰ ਦਿੱਤਾ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤ ਤੋਂ ਪਹਿਲਾਂ ਦਿਤੀ ਗਈ ਇਜ਼ਾਜਤ ਨਾਲ ਮੁਕਰਨਾ ਦੋਨਾਂ ਦੇਸ਼ਾਂ ਦੇ ਸਬੰਧਾਂ ‘ਚ ਇਕ ਵੱਡੀ ਗਿਰਾਵਟ ਹੈ। ਹੁਣ ਹਾਲ ਵਿਚ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ ਵਿਚ ਮੁਲਾਕਾਤ ਟਾਲ ਦਿਤੀ ਗਈ ਸੀ। ਹਾਲਾਂ ਕਿ ਭਾਰਤ ਦਾ ਪੱਖ ਇਸ ਮਾਮਲੇ ਨਹੀਂ ਹੈ। ਭਾਰਤੀ ਅਧਿਕਾਰੀ ਮੰਨਦੇ ਹਨ ਕਿ ਜੰਮੂ-ਕਸ਼ਮੀਰ ਜਿਵੇਂ ਸੰਵੇਦਨਸ਼ੀਲ ਰਾਜ ਵਿਚ ਜਦੋਂ ਪੰਚਾਇਤੀ ਚੋਣ ਹੋ ਰਹੇ ਹੋਣ।
kashmir hidro plant
ਤਾਂ ਪਾਕਿਸਤਾਨੀ ਨੁਮਾਇੰਦਿਆਂ ਨੂੰ ਆਉਣ ਦੀ ਇਜ਼ਾਜਤ ਦੇਣਾ ਉਚਿਤ ਨਹੀਂ ਹੈ। ਪਾਕਿਸਤਾਨੀ ਪ੍ਰਤੀਨੀਧੀਆਂ ਦਾ ਮੰਡਲ 7-12 ਅਕਤੂਬਰ ਤੋਂ ਕਸ਼ਮੀਰ ਦਾ ਦੌਰਾ ਕਰਨ ਵਾਲਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿਚ ਫਿਲਹਾਲ ਪੂਰਾ ਸੁਰੱਖਿਆ ਤੰਤਰ ਮੁਕਾਮੀ ਚੋਣਾਂ ਦੀ ਤਿਆਰੀ ਵਿਚ ਲਗਿਆ ਹੋਇਆ ਹੈ, ਅਤੇ ਸਰਕਾਰੀ ਮਸ਼ੀਨਰੀ ਨੂੰ ਵੀ ਵਹਿਲ ਨਹੀਂ ਹੈ। ਅਜਿਹੇ ਵਿਚ ਪਾਕਿਸਤਾਨੀ ਮੰਡਲ ਲਈ ਵੱਖ ਤੋਂ ਸੁਰੱਖਿਆ ਉਪਲੱਬਧ ਕਰਾਉਣਾ ਸੰਭਵ ਨਹੀਂ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਦੌਰਾ ਮੁਲਤਵੀ ਕੀਤਾ ਗਿਆ ਹੈ, ਰੱਦ ਨਹੀਂ ਪਿਛਲੇ ਮਹੀਨੇ ਲਾਹੌਰ ਤੇ ਸਿੰਧ ਵਿਚ ਅਪਣੇ ਸਮਝੌਤੇ ਨੂੰ ਲੈ ਕੇ ਦੋਵੇਂ ਪਾਸੇ ਗੱਲ ਬਾਤ ਹੋਈ ਸੀ।
Hidro Plantਇਸ ਨਾਲ ਪਾਕਿਸਤਾਨ ਨੇ ਚਨਾਬ ਨਦੀ ‘ਤੇ ਬਨਣ ਵਾਲੇ ਹਾਇਡਰੋ ਪ੍ਰੋਜੈਕਟ ਨੂੰ ਲੈ ਕੇ ਕੁੱਝ ਇਤਰਾਜ਼ ਪ੍ਰਗਾਟਿਆ ਸੀ। ਭਾਰਤ ਨੇ ਪਾਕਿਸਤਾਨ ਦੇ ਇਸ ਦਾਵੇ ਨੂੰ ਖਾਰਿਜ ਕਰਦੇ ਹੋਏ ਕਸ਼ਮੀਰ ਆਉਣ ਦਾ ਨਿਓਤਾ ਦਿਤਾ ਸੀ। ਪਾਕਿਸਤਾਨ ਵਿਚ ਅਧਿਕਾਰੀਆਂ ਨੇ ਕਿਹਾ, ਅਜਿਹਾ ਲੱਗਦਾ ਹੈ ਕਿ ਮੁਲਾਕਾਤ ਰੱਦ ਹੋਣ ਦਾ ਇਹ ਨਤੀਜਾ ਹੈ ਕਿਉਂਕਿ ਅਜਿਹੀ ਘਟਨਾਵਾਂ ਨਾਲ ਦੂਜੇ ਮੁੱਦਿਆਂ ‘ਤੇ ਵੀ ਅਸਰ ਪੈਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਪਣੀ ਸਲਾਹ ‘ਤੇ ਗਲ ਬਾਤ ਵਿਚ ਕੋਈ ਅੜਚਨ ਨਹੀਂ ਆਈ ਹੈ ਕਿਉਂਕਿ ਅਜਿਹੀ ਗੱਲਬਾਤ ਤੱਦ ਵੀ ਨਹੀਂ ਰੁਕੀ ਜਦੋਂ ਦੋਨਾਂ ਦੇਸ਼ਾਂ ਦੇ ਵਿਚ ਸੰਬੰਧ ਕਾਫ਼ੀ ਵਿਗੜ ਗਏ ਸਨ।
ਭਾਰਤ ਵਿਚ ਇਕ ਸੂਤਰ ਨੇ ਕਿਹਾ, ਦੌਰਾ ਰੱਦ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿਉਂਕਿ ਸਾਲਾਂ ਤੋਂ ਇਸ ‘ਤੇ ਗਲ ਚਲਦੀ ਰਹੀ ਹੈ। ਇਹ ਕੇਵਲ ਮੁਲਤਵੀ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ, ਪਾਣੀ ਸਮਝੌਤੇ ਦੀ ਇਹ ਕੋਈ ਉਲੰਘਣਾ ਨਹੀਂ ਹੈ। ਸਮਝੌਤੇ ਦੇ ਦੌਰੇ ਦੀ ਗੱਲ ਕਹੀ ਗਈ ਹੈ ਪਰ ਤਾਰੀਖ ਦੇ ਬਾਰੇ ਕੋਈ ਜਿਕਰ ਨਹੀਂ ਆਇਆ। ਭਾਰਤ ਇਸ ਦੌਰੇ ਨੂੰ ਲੈ ਕੇ ਤਿਆਰ ਹੋਇਆ ਹੈ ਅਤੇ ਇਸ ਦੀ ਤਿਆਰੀ ਚੱਲ ਰਹੀ ਹੈ ਪਰ ਸੁਰੱਖਿਆ ਦੇ ਲਿਹਾਜ਼ ਨਾਲ ਚੋਣਾਂ ਦੇ ਨਾਲ-ਨਾਲ ਇਸ ਨੂੰ ਨਹੀਂ ਕਰਾਇਆ ਜਾ ਸਕਦਾ।
Hidro Plant
ਹਾਲ ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਦੀ ਬੈਠਕ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਹੋਣੀ ਸੀ ਪਰ ਕਸ਼ਮੀਰ ਵਿਚ ਤਿੰਨ ਪੁਲਸ ਕਰਮੀਆਂ ਦੀ ਹੱਤਿਆ, ਇਕ ਬੀਐਸਐਫ ਜਵਾਨ ਦੀ ਅਚਾਨਕ ਹੱਤਿਆ ਅਤੇ ਕਸ਼ਮੀਰੀ ਅਤਿਵਾਦੀ ਬੁਰਹਾਨ ਵਾਨੀ ਦੇ ਨਾਮ ‘ਤੇ ਡਾਕ ਟਿਕਟ ਜਾਰੀ ਕਰਕੇ ਪਾਕਿਸਤਾਨ ਨੇ ਆਪਸੀ ਸੰਬੰਧ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਲਈ ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਬਿਲਕੁਲ ਸਹੀ ਸਮੇਂ ‘ਤੇ ਇਹ ਦੌਰਾ ਰੱਦ ਕਰ ਦਿੱਤਾ।