
ਇਸ ਚਿੱਠੀ ਵਿਚ ਚੋਰ ਨੇ ਲਿਖਿਆ ਕਿ ਉਹ ਬਹੁਤ ਪਰੇਸ਼ਾਨ ਹੋਣ ਦੇ ਕਾਰਨ ਅਪਰਾਧ ਕਰ ਰਿਹਾ ਹੈ
ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਚੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਚੋਰ ਨੇ ਭਗਵਾਨ ਦੇ ਨਾਮ 'ਤੇ ਇਕ ਚਿੱਠੀ ਲਿਖ ਕੇ ਮੰਦਿਰ ਦੀ ਦਾਨ ਪੇਟੀ ਤੋੜ ਕੇ ਚੋਰੀ ਕਰ ਲਈ। ਇਹ ਮਾਮਲਾ ਬੈਤੂਲ ਦੇ ਸਾਰਣੀ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਰਾਧਾ ਕ੍ਰਿਸ਼ਨ ਵਾਰਡ ਵਿਚ ਸਥਿਤ ਸਿਦੇਸ਼ਵਰ ਹਨੁਮਾਨ ਮੰਦਿਰ ਵਿਚ ਚੋਰ ਨੇ ਦਾਨ ਪੇਟੀ ਤੋੜ ਕੇ ਹਜ਼ਾਰਾ ਦੀ ਚੋਰੀ ਕਰ ਲਈ।
ਚੋਰ ਨੇ ਚੋਰੀ ਕਰਨ ਤੋਂ ਪਹਿਲਾਂ ਊਗਵਾਨ ਗੇ ਨਾਮ ਇਕ ਚਿੱਠੀ ਵੀ ਲਿਖੀ। ਉਸ ਨੇ ਇਸ ਚਿੱਠੀ ਵਿਚ ਸਾਰੇ ਗੁਨਾਹ ਕਬੂਲ ਕਰਨ ਦੀ ਗੱਲ ਲਿਖੀ ਹੈ। ਇਸ ਚਿੱਠੀ ਵਿਚ ਚੋਰ ਨੇ ਲਿਖਿਆ ਕਿ ਉਹ ਬਹੁਤ ਪਰੇਸ਼ਾਨ ਹੋਣ ਦੇ ਕਾਰਨ ਅਪਰਾਧ ਕਰ ਰਿਹਾ ਹੈ। ਇਹ ਚਿੱਠੀ ਦਾਨ ਪੇਟੀ ਦੇ ਕੋਲ ਹੀ ਰੱਖੀ ਹੋਈ ਸੀ। ਮੰਗਲਵਾਰ ਦੀ ਸਵੇਰ ਜਦੋਂ ਸ਼ਰਧਾਲੂ ਮੰਦਿਰ ਪਹੁੰਚੇ ਤਾਂ ਉਹਨਾਂ ਨੂੰ ਦਾਨ ਪੇਟੀ ਟੁੱਟੀ ਹੋਈ ਮਿਲੀ। ਫਿਰ ਪੇਟੀ ਦੇ ਕੋਲੋਂ ਹੀ ਉਹਨਾਂ ਨੂੰ ਇਕ ਚਿੱਠੀ ਵੀ ਮਿਲੀ। ਇਸ ਚੋਰੀ ਨਾਲ ਉੱਥੋਂ ਦੇ ਲੋਕਾਂ ਵਿਚ ਕਾਫ਼ੀ ਰੋਸ ਵੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਾਨ ਪੇਟੀ ਪਿਛਲੇ ਤਿੰਨ ਸਾਲ ਤੋਂ ਨਹੀਂ ਖੋਲ੍ਹੀ ਗਈ ਸੀ। ਪੇਟੀ ਵਿਚ ਲਗਭਗ 4-5 ਹਜ਼ਾਰ ਦੇ ਕਰੀਬ ਨਗਦ ਰਾਸ਼ੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉੱਥੋਂ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ। ਚਿੱਠੀ ਵਿਚ ਲਿਖਿਆ ਗਿਆ ਸੀ ਕਿ ਹੇ ਭਗਵਾਨ!ਮੈਂ ਜੋ ਵੀ ਗਲਤੀ ਕੀਤੀ ਹੈ ਉਸਲਈ ਤੁਸੀਂ ਮੈਨੂੰ ਮਾਫ਼ ਕਰ ਦਿਓ। ਅੱਜ ਤੋਂ ਮੈਂ ਪੂਰੀ ਤਰ੍ਹਾਂ ਚੋਰੀ ਛੱਡ ਦਵਾਂਗਾ।
ਅਜਿਹੀ ਕੋਈ ਵੀ ਗਲਤੀ ਨਹੀਂ ਕਰਾਂਗਾ। ਭਗਵਾਨ ਧਰਮ ਅਤੇ ਮਾਂ-ਬਾਪ ਦੀ ਖਾਤਰ ਤੁਹਾਨੂੰ ਆਉਣਾ ਹੀ ਪਵੇਗਾ। ਜੇ ਸਭ ਕੁੱਝ ਠੀਕ ਹੋ ਜਾਂਦਾ ਹੈ ਤਾਂ ਮੈਂ ਸਮਝੂਗਾ ਕਿ ਤੁਸੀਂ ਮੈਨੂੰ ਆਖਰੀ ਮੌਕਾ ਦੇ ਦਿੱਤਾ ਹੈ। ਭਗਵਾਨ ਜੇ ਸਭ ਕੁੱਝ ਠੀਕ ਹੋ ਗਿਆ ਤਾਂ ਮੈਂ ਤੁਹਾਡੇ ਕਿਸੇ ਵੀ ਮੰਦਿਰ ਜਾ ਕੇ 500 ਰੁਪਏ ਚੜ੍ਹਾਵਾਗਾ।