 
          	ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਕੋਵਿਡ-19 ਦੇ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ।
ਨਵੀਂ ਦਿੱਲੀ: ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ (Flights) 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਹੁਣ 27 ਸਤੰਬਰ ਤੋਂ ਭਾਰਤੀ ਉਡਾਣਾਂ ਕੈਨੇਡਾ (India to Canada) ਲਈ ਦੁਬਾਰਾ ਉਡਾਣ ਭਰ ਸਕਣਗੀਆਂ। ਤੁਹਾਨੂੰ ਦੱਸ ਦੇਈਏ ਕਿ ਕੋਵਿਡ ਮਹਾਂਮਾਰੀ (Coronavirus) ਦੀ ਦੂਜੀ ਲਹਿਰ ਦੇ ਚਲਦਿਆਂ, ਇਹ ਪਾਬੰਦੀ ਪਿਛਲੇ ਕੁਝ ਮਹੀਨਿਆਂ ਤੋਂ ਲਾਗੂ ਕੀਤੀ ਗਈ ਸੀ।
 Flights
Flights
ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਿਤ ਜੀਨਸਟ੍ਰਿੰਗਜ਼ ਲੈਬ ਤੋਂ ਕੋਵਿਡ -19 ਦੇ ਟੈਸਟ (Covid Test) ਦੀ ਨੈਗੇਟਿਵ ਰਿਪੋਰਟ (Negative Report) ਲਿਆਉਣੀ ਪਵੇਗੀ। ਇਹ ਟੈਸਟ ਉਡਾਣ ਤੋਂ 18 ਘੰਟੇ ਪਹਿਲਾਂ ਕਰਵਾਉਣਾ ਹੋਵੇਗਾ। ਹਵਾਈ ਸੰਚਾਲਕ ਇਸ ਟੈਸਟ ਦੀ ਰਿਪੋਰਟ ਬੋਰਡਿੰਗ ਤੋਂ ਪਹਿਲਾਂ ਚੈੱਕ ਕਰਨਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਯਾਤਰੀ ਕੈਨੇਡਾ ਜਾਣ ਦੇ ਯੋਗ ਹੈ ਜਾਂ ਨਹੀਂ।
 Flights
Flights
ਜੇ ਯਾਤਰੀ ਪਹਿਲਾਂ ਕੋਰੋਨਾ ਸੰਕਰਮਿਤ ਹੋਇਆ ਹੈ, ਤਾਂ ਉਸ ਨੂੰ ਪ੍ਰਮਾਣਤ ਲੈਬ ਤੋਂ ਜਾਰੀ ਕੀਤੇ ਟੈਸਟ ਦੀ ਪਾਜ਼ੀਟਿਵ ਰਿਪੋਰਟ ਦਿਖਾਉਣੀ ਪਵੇਗੀ। ਇਹ ਰਿਪੋਰਟ 14 ਦਿਨਾਂ ਤੋਂ 180 ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਕੈਨੇਡੀਅਨ ਸਰਕਾਰ ਦੇ ਅਨੁਸਾਰ, ਜੇਕਰ ਕੋਈ ਯਾਤਰੀ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ, ਤਾਂ ਏਅਰਲਾਈਨ ਕੰਪਨੀ ਉਸ ਨੂੰ ਯਾਤਰਾ ਲਈ ਇਨਕਾਰ ਕਰ ਸਕਦੀ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    