
ਲੁੱਟੇ ਗਹਿਣੇ ਤੇ ਨਕਦੀ
ਰਾਜਕੋਟ: ਜ਼ਿਲ੍ਹਾ ਰਾਜਕੋਟ ਦੇ ਧੋਰਾਜੀ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨਾਲ ਆਪਣੇ ਸੌਤੇਲੇ ਭਤੀਜੇ ਵਲੋਂ ਦੋ ਵਾਰ ਚਾਕੂ ਦੀ ਨੋਕ 'ਤੇ ਬਲਾਤਕਾਰ ਕਰਨ ਦੀ ਘਟਨਾ ਨਾਲ ਹੜਕੰਪ ਮਚ ਗਿਆ ਹੈ। ਆਪਣੇ ਭਰਾ ਨਾਲ ਰਹਿ ਰਹੀ ਵਿਧਵਾ ਔਰਤ ਘਰ 'ਚ ਇਕੱਲੀ ਸੀ ਜਦੋਂ ਰਾਤ ਨੂੰ ਮਤਰੇਏ ਭਤੀਜੇ ਨੇ ਆ ਕੇ ਵਿਧਵਾ ਔਰਤ ਨੂੰ ਚਾਕੂ ਦਿਖਾ ਕੇ ਡਰਾ ਧਮਕਾ ਕੇ ਬਲਾਤਕਾਰ ਕੀਤਾ।
ਦੋ ਦਿਨ ਬਾਅਦ ਉਹ ਫਿਰ ਘਰ ਆਇਆ ਅਤੇ ਜਬਰ-ਜ਼ਨਾਹ ਕਰਨ ਤੋਂ ਬਾਅਦ ਸੋਨੇ ਦੇ ਗਹਿਣੇ ਅਤੇ ਨਕਦੀ ਦੀ ਲੁੱਟ ਨੂੰ ਵੀ ਅੰਜਾਮ ਦਿੱਤਾ। ਇਸ ਦੇ ਨਾਲ ਹੀ ਭਤੀਜੇ ਨੇ ਕਿਸੇ ਨੂੰ ਜਾਣਕਾਰੀ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਪੀੜਤਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਧੋਰਾਜੀ ਪੁਲਿਸ ਨੇ ਉਕਤ ਦੋਸ਼ੀਆਂ ਖ਼ਿਲਾਫ਼ ਜਬਰ-ਜ਼ਨਾਹ, ਲੁੱਟ-ਖੋਹ, ਕੁੱਟਮਾਰ ਅਤੇ ਧਮਕੀਆਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਬਹਾਰਪੁਰਾ ਐਕਸਟੈਨਸ਼ਨ ਦੀ ਰਹਿਣ ਵਾਲੀ 40 ਸਾਲਾ ਵਿਧਵਾ ਔਰਤ ਨੇ ਧੋਰਾਜੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪੰਜ ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਆਪਣੇ ਭਰਾ ਨਾਲ ਰਹਿੰਦੀ ਸੀ। ਇਸ ਦੌਰਾਨ 11 ਅਗਸਤ ਨੂੰ ਉਸ ਦਾ ਭਰਾ ਜੇਤਪੁਰ ਮੇਲੇ 'ਤੇ ਗਿਆ ਹੋਇਆ ਸੀ, ਜਦੋਂ ਉਹ ਘਰ 'ਚ ਇਕੱਲੀ ਸੀ ਅਤੇ ਉਸ ਦਾ ਮਤਰੇਆ ਭਤੀਜਾ ਦਿਲੀਪ ਖਿਮਜੀ ਪਰਮਾਰ ਉਸ ਦੇ ਘਰ ਪਹੁੰਚ ਗਿਆ ਅਤੇ ਚਾਕੂ ਦੀ ਨੋਕ 'ਤੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਔਰਤ ਦੇ ਸਰੀਰ 'ਤੇ ਪਾਏ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਚਲਾ ਗਿਆ।