
ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲਿਆਂ 'ਚ ਵਾਪਰੀਆ ਹਨ
Bihar Jivitputrika festival accident : ਬਿਹਾਰ ਵਿੱਚ ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹੋ ਗਏ।
ਸੂਬਾ ਸਰਕਾਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲਿਆਂ 'ਚ ਵਾਪਰੀਆ ਹਨ। ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।
ਰਾਜ ਸਰਕਾਰ ਨੇ 26 ਸਤੰਬਰ (ਵੀਰਵਾਰ) ਨੂੰ ਕਿਹਾ ਕਿ ਡੁੱਬਣ ਦੀਆਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਸ਼ਰਧਾਲੂ ਤਿਉਹਾਰ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਨਦੀਆਂ ਅਤੇ ਤਾਲਾਬਾਂ ਵਿੱਚ ਇਸ਼ਨਾਨ ਕਰ ਰਹੇ ਸਨ।