Pooja Khedkar Case : ਬਰਖ਼ਾਸਤ ਟ੍ਰੇਨੀ IAS ਪੂਜਾ ਖੇਡਕਰ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ, 7 ਦਿਨਾਂ ਲਈ ਗ੍ਰਿਫ਼ਤਾਰੀ ਟਲੀ
Published : Sep 26, 2024, 4:25 pm IST
Updated : Sep 26, 2024, 4:25 pm IST
SHARE ARTICLE
Dismissed IAS trainee Pooja Khedkar
Dismissed IAS trainee Pooja Khedkar

ਪੂਜਾ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤਾ

Pooja Khedkar Case : ਮਹਾਰਾਸ਼ਟਰ ਦੀ ਬਰਖ਼ਾਸਤ ਟ੍ਰੇਨੀ IAS ਪੂਜਾ ਖੇਡਕਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ 26 ਸਤੰਬਰ ਨੂੰ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਗ੍ਰਿਫਤਾਰੀ 'ਤੇ ਰੋਕ 4 ਅਕਤੂਬਰ ਤੱਕ ਵਧਾ ਦਿੱਤੀ ਹੈ। 

ਦਰਅਸਲ,ਪੂਜਾ ਦੇ ਮਾਮਲੇ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਪੂਜਾ ਖੇਡਕਰ ਨੂੰ ਗ੍ਰਿਫਤਾਰੀ ਤੋਂ ਮਿਲੀ ਰਾਹਤ ਅੱਜ ਖਤਮ ਹੋ ਰਹੀ ਹੈ। ਪੂਜਾ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਹੁਣ ਉਸਨੂੰ 7 ਦਿਨ ਹੋਰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।

ਪੂਜਾ ਖੇਡਕਰ ਨੂੰ ਗ੍ਰਿਫਤਾਰੀ ਤੋਂ ਅੰਸ਼ਕ ਰਾਹਤ

ਦਰਅਸਲ ਪੂਜਾ ਖੇਡਕਰ ਨੇ ਅਦਾਲਤ ਤੋਂ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਸਮਾਂ ਮੰਗਿਆ ਸੀ। ਅਦਾਲਤ ਨੇ ਉਸ ਦੀ ਅਪੀਲ ਨੂੰ ਅੰਸ਼ਕ ਤੌਰ 'ਤੇ ਸਵੀਕਾਰ ਕਰ ਲਿਆ। ਅਦਾਲਤ ਨੇ ਪੂਜਾ ਨੂੰ 7 ਦਿਨਾਂ ਦੀ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਹੈ। ਇਸ ਦੌਰਾਨ ਉਸ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਵਿੱਚ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਪੂਜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਇਸ ਲਈ ਉਸ ਖ਼ਿਲਾਫ਼ ਇਹ ਆਰੋਪ ਲੱਗੇ ਹਨ। ਪੂਰੇ ਮੀਡੀਆ ਦਾ ਧਿਆਨ ਪੂਜਾ ਖੇਡਕਰ 'ਤੇ ਹੈ। ਅਜਿਹੇ 'ਚ ਉਹ ਕਾਫੀ ਦਬਾਅ 'ਚ ਹੈ। ਉਹ ਕਿਤੇ ਨਹੀਂ ਗਈ ਹੈ ਅਤੇ ਸਿਰਫ ਪੁਣੇ ਵਿੱਚ ਹੀ ਹੈ।

ਪੂਜਾ ਖੇਡਕਰ 'ਤੇ ਕੀ ਹੈ ਆਰੋਪ ?

ਪੂਜਾ ਖੇਡਕਰ  2023 ਬੈਚ ਦੀ ਟ੍ਰੇਨੀ ਆਈਏਐਸ ਅਧਿਕਾਰੀ ਸੀ। ਉਸਨੇ ਸਿਵਲ ਸੇਵਾਵਾਂ ਪ੍ਰੀਖਿਆ 2022 ਵਿੱਚ 841ਵਾਂ ਰੈਂਕ ਪ੍ਰਾਪਤ ਕੀਤਾ ਸੀ। ਜੂਨ 2024 ਤੋਂ ਉਸਦੀ ਸਿਖਲਾਈ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ, ਮਸੂਰੀ ਵਿੱਚ ਚੱਲ ਰਹੀ ਸੀ। ਪੂਜਾ 'ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ UPSC ਨੂੰ ਆਪਣੇ ਬਾਰੇ ਗਲਤ ਜਾਣਕਾਰੀ ਦੇਣ ਦਾ ਆਰੋਪ ਹੈ।

ਉਸਨੇ UPSC ਦੀ ਨੌਕਰੀ ਲਈ ਓਬੀਸੀ ਉਮੀਦਵਾਰਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਰਿਆਇਤੀ ਨਿਯਮਾਂ ਦਾ ਲਾਭ ਲਿਆ ਸੀ। ਫਿਰ ਇਹ ਖੁਲਾਸਾ ਹੋਇਆ ਕਿ ਉਸ ਦੇ ਪਿਤਾ (ਜੋ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਅਧਿਕਾਰੀ ਸਨ) ਕੋਲ 40 ਕਰੋੜ ਰੁਪਏ ਦੀ ਜਾਇਦਾਦ ਸੀ। ਉਹ ਨਾਨ-ਕ੍ਰੀਮੀ ਲੇਅਰ ਓਬੀਸੀ ਕੋਟੇ ਲਈ ਯੋਗ ਉਮੀਦਵਾਰ ਨਹੀਂ ਸੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement