PMO ਵੱਲੋਂ ਪਰਾਲੀ ਸਾੜਨ 'ਤੇ ਪੰਜਾਬ-ਹਰਿਆਣਾ ਸਰਕਾਰ ਨੂੰ ਸਖ਼ਤ ਨਿਰਦੇਸ਼
Published : Oct 26, 2019, 3:25 pm IST
Updated : Oct 26, 2019, 3:25 pm IST
SHARE ARTICLE
Punjab-Haryana Government
Punjab-Haryana Government

ਪਰਾਲੀ ਸਾੜਨ 'ਤੇ ਸਖ਼ਤ ਹੋਈ ਕੇਂਦਰ ਸਰਕਾਰ

ਦਿੱਲੀ: ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਵਿਗੜਨ ਦੀ ਸਮੱਸਿਆ ਗੰਭੀਰ ਰੂਪ ਲੈਂਦੀ ਜਾ ਰਹੀ ਹੈ। ਹਾਲੇ ਦੀਵਾਲੀ, ਮੌਸਮ ਦੀ ਖਰਾਬੀ ਅਤੇ ਪਰਾਲੀ ਸਾੜਨ ਤੋਂ ਪੈਦਾ ਧੂੰਏ ਦੇ ਗੁਬਾਰ ਕਾਰਨ ਹਵਾ ਪ੍ਰਦੂਸ਼ਣ ਵਧਣ ਦਾ ਖਦਸ਼ਾ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਪਰਾਲੀ ਸਾੜਨ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਹੈ। ਪੀ.ਐੱਮ.ਓ. ਨੇ ਪੰਜਾਬ-ਹਰਿਆਣਾ ਬਾਰਡਰ 'ਤੇ 13 ਪ੍ਰਮੁੱਖ ਇਲਾਕਿਆਂ ਦੀ ਪਛਾਣ ਕੀਤੀ ਹੈ, ਜਿੱਥੇ ਸਭ ਤੋਂ ਵਧ ਪਰਾਲੀ ਸਾੜੀ ਜਾਂਦੀ ਹੈ।

PhotoPhoto

ਉੱਥੇ ਹੀ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਸਕੱਤਰ ਸੀ.ਕੇ. ਮਿਸ਼ਰਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ 13 ਪ੍ਰਮੁੱਖ ਇਲਾਕਿਆ ਦੀ ਪਛਾਣ ਹੋਈ ਹੈ, ਜਿੱਥੇ ਸਭ ਤੋਂ ਵਧ ਪਰਾਲੀ ਸਾੜੀ ਜਾਂਦੀ ਹੈ। ਪੀ.ਐੱਮ.ਓ. ਨੇ ਦਿੱਲੀ-ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਦੀ ਸਥਿਤੀ ਵਿਗੜਨ 'ਤੇ ਦੋਹਾਂ ਰਾਜਾਂ ਨੂੰ ਕਿਹਾ ਹੈ ਕਿ ਪਰਾਲੀ ਨਾ ਸਾੜਨ ਲਈ ਹਰ ਸੰਭਵ ਕੋਸ਼ਿਸ਼ ਕਰਨ।

MeetingMeeting

ਜ਼ਿਕਰਯੋਗ ਹੈ ਕਿ ਸੈਟੇਲਾਈਟ ਨਾਲ ਪਤਾ ਲੱਗਾ ਕਿ ਪੰਜਾਬ ਦੇ ਕਿਹੜੇ ਜ਼ਿਲਿਆਂ 'ਚ ਇਸ ਸਾਲ ਹੁਣ ਤੱਕ ਸਭ ਤੋਂ ਵਧ ਪਰਾਲੀ ਸਾੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ, ਉਨ੍ਹਾਂ 'ਚੋਂ ਅੰਮ੍ਰਿਤਸਰ, ਤਰਨਤਾਰਨ ਅਤੇ ਪਟਿਆਲਾ, ਜਦੋਂ ਕਿ ਹਰਿਆਣਾ 'ਚ ਕਰਨਾਲ, ਕੁਰੂਕੁਸ਼ੇਤਰ ਅਤੇ ਕੈਥਲ ਸ਼ਾਮਲ ਹਨ। ਦੋਹਾਂ ਰਾਜਾਂ ਨੇ ਵੀ ਆਪਣੇ ਵਲੋਂ ਉਨ੍ਹਾਂ ਖਾਸ ਥਾਂਵਾਂ ਦੀ ਲਿਸਟ ਬਣਾਈ ਹੈ, ਜਿੱਥੇ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ।

MeetingMeeting

ਦੱਸ ਦੇਈਏ ਕਿ ਸੀ.ਕੇ. ਮਿਸ਼ਰਾ ਨੇ ਵੀਰਵਾਰ ਨੂੰ ਇਕ ਟਾਸਕ ਫੋਰਸ ਮੀਟਿੰਗ ਕੀਤੀ, ਜਿਸ 'ਚ ਦਿੱਲੀ ਸਰਕਾਰ ਅਤੇ ਨਗਰਪਾਲਿਕਾ ਅਧਿਕਾਰੀ ਵੀ ਸ਼ਾਮਲ ਹੋਏ। ਕੇਂਦਰੀ ਵਾਤਾਵਰਣ ਅਤੇ ਜੰਗਲਾਤ ਵਿਭਾਗ  ਵੱਲੋਂ ਵੀ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ,ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਦੇ ਵਿਸ਼ੇਸ਼ ਨਿਰਦੇਸ਼ ਦਿੱਤੇ। ਇਨ੍ਹਾਂ ਦੋਹਾਂ ਰਾਜਾਂ ਦੇ ਅਧਿਕਾਰੀਆਂ ਨੇ ਪੀ.ਐੱਮ.ਓ. ਨੂੰ ਵਾਅਦਾ ਕੀਤਾ ਕਿ ਉਹ ਕਿਸਾਨਾਂ ਨੂੰ ਸਮਝਾਉਣ ਲਈ ਆਪਣਾ ਪ੍ਰਸ਼ਾਸਨਿਕ ਅਮਲਾ ਲਗਾ ਦੇਣਗੇ ਤਾਂ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਸੁਧਰ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement