ਇਨਕਮ ਟੈਕਸ ਵਿਭਾਗ ਦਾ ਕਮਾਲ : ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ ਤਿੰਨ ਕਰੋੜ ਦਾ ਨੋਟਿਸ
Published : Oct 26, 2021, 11:15 am IST
Updated : Oct 26, 2021, 11:15 am IST
SHARE ARTICLE
 Rickshaw pullers
Rickshaw pullers

ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ।

 

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਇਕ ਰਿਕਸ਼ਾ ਚਾਲਕ ਨੂੰ ਇਨਕਮ ਟੈਕਸ ਵਿਭਾਗ ਵਲੋਂ ਸਾਢੇ ਤਿੰਨ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ ਹੈ।

 

 Unexplained cash in your bank account? Be ready to pay up to 83% income taxIncome tax

ਜਿਸ ਤੋਂ ਬਾਅਦ ਉਸ ਨੇ ਐਤਵਾਰ ਨੂੰ ਪੁਲਿਸ ਨਾਲ ਸੰਪਰਕ ਕੀਤਾ। ਇਥੇ ਬਾਕਲਪੁਰ ਖੇਤਰ ਦੀ ਅਮਰ ਕਾਲੋਨੀ ਦੇ ਪ੍ਰਤਾਪ ਸਿੰਘ ਨੇ ਰਾਜਮਾਰਗ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਠੱਗੇ ਜਾਣ ਦਾ ਦਾਅਵਾ ਕੀਤਾ ਹੈ।

 

income tax deductions and exemptions in india 2020 ppf sukanya incomesIncome tax 

ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ। ਇਸ ਵਿਚ ਪੀੜਤ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਪਾ ਕੇ ਅਪਣੀ ਇਹ ਕਹਾਣੀ ਦੱਸੀ ਹੈ ਕਿ ਉਸ ਨੇ ਕੇਵਲ ਪੈਨਕਾਰਡ ਲਈ ਅਰਜ਼ੀ ਦਿਤੀ ਸੀ ਜਿਸ ਕਾਰਨ ਉਸ ਨਾਲ ਧੋਖਾਧੜੀ ਹੋਈ ਹੈ।    

 

Income Tax Filling Deadline ExtendedIncome Tax 

ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ। ਜਿੱਥੇ ਉਸ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਸਾਲ 2018 'ਚ ਉਸ ਨੇ ਪੈਨ ਕਾਰਡ ਲਈ ਅਰਜ਼ੀ ਦਿੱਤੀ ਸੀ, ਉਸ ਨੇ ਇੰਨੀ ਕਮਾਈ ਵੀ ਨਹੀਂ ਕੀਤੀ ਜਿੰਨਾ ਨੋਟਿਸ ਆਇਆ ਹੈ। ਇਸ ਨਾਲ ਹੀ ਲੋਕਾਂ 'ਚ ਇਨਕਮ ਟੈਕਸ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਸ਼ਹਿਰ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਪੀੜਤਾ ਨੇ ਪੁਲਿਸ ਸਟੇਸ਼ਨ ਹਾਈਵੇ 'ਤੇ ਜਾਅਲਸਾਜ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement