
ਪਿਓ ਨੇ ਐਕਸੀਂਡੈਟ 'ਚ ਗਵਾਇਆ ਪੈਰ, ਪੁੱਤ ਬਿਨ੍ਹਾਂ ਹੱਥ ਪੈਰ ਹੋਇਆ ਪੈਦਾ, ਫਿਰ ਵੀ ਚਿਹਰੇ 'ਤੇ ਮੁਸਕਰਾਹਟ
ਤੁਰਕੀ ਦੇ ਫੋਟੋਗ੍ਰਾਫਰ ਮੇਹਮਤ ਅਸਲਨ ਨੇ ਇਕ ਅਜਿਹੀ ਤਸਵੀਰ ਖਿੱਚੀ ਹੈ ਜੋ ਕਿਸੇ ਦੀ ਵੀ ਅੱਖਾਂ ਨਮ ਕਰ ਸਕਦੀ ਹੈ। ਇਹ ਤਸਵੀਰ ਨਾ ਸਿਰਫ਼ ਕਿਸੇ ਨੂੰ ਭਾਵੁਕ ਕਰਨ ਦੀ ਤਾਕਤ ਰੱਖਦੀ ਹੈ, ਸਗੋਂ ਹਾਰ ਚੁੱਕੇ ਲੋਕਾਂ ਨੂੰ ਪ੍ਰੇਰਣਾ ਵੀ ਦਿੰਦੀ ਹੈ। ਇਸ ਤਸਵੀਰ ਰਾਹੀਂ ਪਿਤਾ-ਪੁੱਤਰ ਦਾ ਪਿਆਰ ਦਿਖਾਇਆ ਗਿਆ ਹੈ, ਜੋ ਲੱਖਾਂ ਮੁਸੀਬਤਾਂ ਦੇ ਬਾਵਜੂਦ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਲ ਦੀ ਸਭ ਤੋਂ ਵਧੀਆ ਫੋਟੋ ਲਈ ਚੁਣਿਆ ਗਿਆ ।
photo
ਮੇਹਮਤ ਅਸਲਨ ਦੀ ਇਹ ਤਸਵੀਰ ਸੀਰੀਆ-ਤੁਰਕੀ ਸਰਹੱਦ 'ਤੇ 'ਚ ਰਹਿ ਰਹੇ ਸੀਰੀਆਈ ਸ਼ਰਨਾਰਥੀ ਪਿਤਾ-ਪੁੱਤਰ ਦੀ ਖੁਸ਼ੀ ਨੂੰ ਦਰਸਾਉਂਦੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਓ-ਪੁੱਤ ਅਪਾਹਜ ਹਨ ਪਰ ਫਿਰ ਵੀ ਉਹ ਮੁਸਕਰਾ ਰਹੇ ਹਨ। ਇਸ ਲਈ ਇਸ ਤਸਵੀਰ ਨੂੰ ਸਿਏਨਾ ਇੰਟਰਨੈਸ਼ਨਲ ਐਵਾਰਡਜ਼ 2021 'ਚ 'ਫੋਟੋ ਆਫ ਦਿ ਈਅਰ' ਚੁਣਿਆ ਗਿਆ ਹੈ।
Turkish photographer Mehmet Aslan has won “photo of the year” at the Siena International Photo Awards 2021 with this picture of a Syrian refugee boy and his father in Reyhanli, in the Turkish province of Hatay, at the border with Syria. pic.twitter.com/KFaqlaKGrT
— Lynzy Billing (@LynzyBilling) October 23, 2021
ਇਸ ਤਸਵੀਰ ਵਿਚਲੇ ਪਿਤਾ ਨੇ ਸੀਰੀਆ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਆਪਣੀ ਲੱਤ ਗੁਆ ਦਿੱਤੀ ਸੀ, ਜਦੋਂ ਕਿ ਗਰਭਵਤੀ ਨੂੰ ਪਤਨੀ ਘਰੇਲੂ ਯੁੱਧ ਦੌਰਾਨ ਜ਼ਹਿਰੀਲੀ ਗੈਸ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਪੁੱਤ ਬਿਨਾਂ ਅੰਗਾਂ ਦੇ ਪੈਦਾ ਹੋਇਆ ਸੀ। ਜਿਥੇ ਪਿਤਾ ਦੀ ਇੱਕ ਲੱਤ ਨਹੀਂ ਹੈ ਉਥੇ ਪੁੱਤਰ ਦੇ ਦੋਵੇਂ ਹੱਥ-ਪੈਰ ਨਹੀਂ ਹਨ, ਪਰ ਇਸ ਦੇ ਬਾਵਜੂਦ ਦੋਵੇਂ ਮੁਸਕਰਾਉਂਦੇ ਹਨ।
photo