
ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਆਪਣੇ ਸੰਘਰਸ਼ੀ ਸਾਥੀਆਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੀਓ।
ਨਵੀਂ ਦਿੱਲੀ (ਹਰਜੀਤ ਕੌਰ) : ਬੀਤੇ ਦਿਨੀ ਸਿੰਘੂ ਬਾਰਡਰ 'ਤੇ ਇੱਕ ਨਿਹੰਗ ਸਿੰਘ ਨੂੰ ਮੁਰਗਾ ਲੈਣ ਦੀ ਮੰਗ ਤਹਿਤ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅੱਜ ਬਾਇੱਜ਼ਤ ਬਰੀ ਹੋ ਗਏ ਹਨ। ਇਸ ਮੌਕੇ ਨਿਹੰਗ ਨਵੀਨ ਸਿੰਘ ਸੰਧੂ ਨੇ ਸਪੋਕਸਮੈਨ ਨਾਲ ਗਲਬਾਤ ਕਰਦਿਆਂ ਕਿਹਾ ਕਿ ਗ਼ਲਤ ਜਾਣਕਾਰੀ ਦੇ ਚਲਦਿਆਂ ਇਹ ਸਭ ਹੋਇਆ ਹੈ। ਪਹਿਲਾਂ ਮਾਮਲੇ ਦੀ ਪੂਰੀ ਜਾਂਚ ਕਰਨੀ ਚਾਹੀਦੀ ਸੀ ਅਤੇ ਫਿਰ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਜੋ ਵੀ ਹੋਇਆ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਤਹਿਤ ਹੋਇਆ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਨਿਹੰਗ ਸਿੰਘ ਨੇ ਦੱਸਿਆ ਕਿ ਅੱਜ ਤੱਕ ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਪਰ RSS ਅਤੇ BJP ਨਾਲ ਜੋੜ ਕੇ ਮੇਰੇ ਨਾਮ ਨੂੰ ਖ਼ਰਾਬ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੇਰਾ ਅਧਾਰ ਕਾਰਡ,ਪੈਨ ਕਾਰਡ ਅਤੇ ਵੋਟਰ ਕਾਰਡ ਵੀ ਮਿਲ ਗਿਆ ਸੀ, ਕੋਈ ਵੀ ਅਪਰਾਧੀ ਇਨੇ ਪਛਾਣ ਪੱਤਰ ਆਪਣੇ ਕੋਲ ਨਹੀਂ ਰੱਖਦਾ। ਉਨ੍ਹਾਂ ਸਾਧ ਸੰਗਤ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਕਿਸਾਨ ਅੰਦੋਲਨ ਦਾ ਸਾਥ ਦੇਣ ਦੀ ਬੇਨਤੀ ਕੀਤੀ।
Jagjit Singh
ਇਸ ਮੌਕੇ ਜਗਜੀਤ ਸਿੰਘ ਔਲਖ ਨੇ ਕਿਹਾ ਕਿ ਨਿਹੰਗ ਨਵੀਨ ਸਿੰਘ ਪਿਛਲੇ 11 ਮਹੀਨੇ ਤੋਂ ਸਿੰਘੂ ਬਾਰਡਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਥੇ ਮੌਜੂਦ ਨਿਹੰਗ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਮਸਲੇ 'ਤੇ ਵਿਚਾਰ ਕਰਨ ਦੀ ਬਜਾਏ ਇਸ ਤੋਂ ਪੱਲਾ ਝਾੜ ਲਿਆ ਅਤੇ ਆਪਣੇ ਆਪ ਨੂੰ ਵੱਖ ਕਰ ਲਿਆ ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਕੇਸ ਦੀ ਪੈਰਵੀ ਨਾ ਕੀਤੀ ਜਾਂਦੀ ਤਾਂ ਨਵੀਨ ਸਿੰਘ 'ਤੇ ਹੋਰ ਵੀ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣੇ ਸਨ ਜਿਸ ਤਹਿਤ ਉਨ੍ਹਾਂ ਦੀ ਜ਼ਮਾਨਤ ਵੀ ਨਾ ਹੁੰਦੀ। ਪਰ ਵਿਦੇਸ਼ਾਂ ਦੀ ਸੰਗਤ ਤੋਂ ਮਿਲੇ ਹੁੰਗਾਰੇ ਨੇ ਇਹ ਮਸਲਾ ਸੁਲਝਾਉਣ ਵਿਚ ਕਾਫੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਮਨਾਇਆ ਜਾਵੇਗਾ 'ਚੌਕਸੀ ਜਾਗਰੂਕਤਾ ਹਫ਼ਤਾ'
ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਆਪਣੇ ਸੰਘਰਸ਼ੀ ਸਾਥੀਆਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੀਓ। ਜਗਜੀਤ ਸਿੰਘ ਨੇ ਨਾਮ ਨਾ ਲੈਂਦੇ ਹੋਏ ਕਈ ਕਿਸਾਨ ਆਗੂਆਂ ਵੱਲ ਇਸ਼ਾਰਾ ਕੀਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਮਦਦ ਮੰਗੀ ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿਤਾ। ਸਖ਼ਤ ਲਹਿਜ਼ੇ ਵਿਚ ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਜੋ ਵੀ ਜ਼ਿਮੇਵਾਰੀ ਤੁਹਾਨੂੰ ਦਿਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ।