
ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਭਾਜਪਾ-ਆਰਐਸਐਸ ਦੀ ਵਿਚਾਰਧਾਰਾ ਖਿਲਾਫ਼ ਪੁਰਜ਼ੋਰ ਤਰੀਕੇ ਨਾਲ ਲੜਨਾ ਹੈ। ਸਾਨੂੰ ਇਹ ਪੂਰੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਕਰਨਾ ਪਵੇਗਾ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਪਾਰਟੀ ਦੇ ਜਨਰਲ ਸਕੱਤਰਾਂ, ਸੂਬਾ ਇੰਚਾਰਜਾਂ ਅਤੇ ਸੂਬਾ ਕਾਂਗਰਸ ਇਕਾਈਆਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਸ਼ੁਰੂਆਤੀ ਸੰਬੋਧਨ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਲੜਕੇ-ਲੜਕੀਆਂ ਆਪਣੀਆਂ ਇੱਛਾਵਾਂ ਅਤੇ ਮੰਗਾਂ ਨੂੰ ਬੁਲੰਦ ਕਰਨ ਲਈ ਇਕ ਅੰਦੋਲਨ ਚਾਹੁੰਦੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਇਕ ਮੰਚ ਉਪਲਬਧ ਕਰਵਾਈਏ, ਜਿਵੇਂ ਅਸੀਂ ਪਿਛਲੀਆਂ ਪੀੜੀਆਂ ਲਈ ਕਰਦੇ ਆਏ ਹਾਂ।
Sonia Gandhi chairs meeting of top Congress leaders
ਹੋਰ ਪੜ੍ਹੋ: ਕੋਹਲੀ ਹਾਰ ਨੂੰ ਪੂਰੀ ਖੇਡ ਭਾਵਨਾ ਨਾਲ ਸਵੀਕਾਰ ਕਰਨ ਵਿਚ ਵੀ ਆਦਰਸ਼ ਖਿਡਾਰੀ- ਪਾਕਿ ਕ੍ਰਿਕਟਰ ਸਨਾ ਮੀਰ
ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਭਾਜਪਾ-ਆਰਐਸਐਸ ਦੀ ਵਿਚਾਰਧਾਰਾ ਖਿਲਾਫ਼ ਪੁਰਜ਼ੋਰ ਤਰੀਕੇ ਨਾਲ ਲੜਨਾ ਹੈ। ਸਾਨੂੰ ਇਹ ਪੂਰੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਕਰਨਾ ਪਵੇਗਾ ਅਤੇ ਜੇਕਰ ਅਸੀਂ ਇਹ ਲੜਾਈ ਜਿੱਤਣੀ ਹੈ ਤਾਂ ਉਹਨਾਂ ਦੇ ਝੂਠ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਾ ਹੋਵੇਗਾ। ਸੋਨੀਆ ਗਾਂਧੀ ਨੇ ਕਿਹਾ, ‘ਆਲ ਇੰਡੀਆ ਕਾਂਗਰਸ ਕਮੇਟੀ ਰੋਜ਼ਾਨਾ ਹੀ ਰਾਸ਼ਟਰ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ 'ਤੇ ਬਿਆਨ ਜਾਰੀ ਕਰਦੀ ਹੈ ਪਰ ਮੇਰਾ ਤਜ਼ਰਬਾ ਹੈ ਕਿ ਇਸ ਨੂੰ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਹੇਠਲੇ ਪੱਧਰ ਦੇ ਵਰਕਰਾਂ ਤੱਕ ਨਹੀਂ ਲਿਜਾਇਆ ਜਾ ਰਿਹਾ।
BJP
ਹੋਰ ਪੜ੍ਹੋ: ਲਖੀਮਪੁਰ ਮਾਮਲਾ: ਸੁਪਰੀਮ ਕੋਰਟ ਦੀ UP ਸਰਕਾਰ ਝਾੜ, “ਹਜ਼ਾਰਾਂ ਦੀ ਭੀੜ ‘ਚ ਸਿਰਫ 23 ਚਸ਼ਮਦੀਦ ਕਿਉਂ?”
ਸੋਨੀਆ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੋਈ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਅਸੀਂ ਸਾਰੇ ਜਾਣੂ ਹਾਂ। ਇਸ ਵਿਚ ਪਾਸ ਕੀਤੇ ਮਤੇ ਸਾਰੀਆਂ ਸੂਬਾ ਇਕਾਈਆਂ ਨੂੰ ਵੀ ਭੇਜੇ ਗਏ। ਜਥੇਬੰਦਕ ਚੋਣਾਂ ਦਾ ਪੂਰਾ ਵੇਰਵਾ ਵੀ ਭੇਜ ਦਿੱਤਾ ਗਿਆ ਹੈ। ਕਾਂਗਰਸ ਦੀ ਮੈਂਬਰਸ਼ਿਪ ਦੀ ਦੇਸ਼ ਵਿਆਪੀ ਮੁਹਿੰਮ ਦੇਸ਼ ਭਰ ਵਿਚ 1 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ 31 ਮਾਰਚ 2022 ਤੱਕ ਜਾਰੀ ਰਹੇਗੀ।
Sonia Gandhi
ਹੋਰ ਪੜ੍ਹੋ: ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ, ਨੈਨੀ ਕੋਰਸ ਤੋਂ ਬਾਅਦ ਜਾਣੋ ਕਿਵੇਂ ਹਾਸਲ ਕਰ ਸਕਦੇ ਹੋ PR
ਸੋਨੀਆ ਗਾਂਧੀ ਨੇ ਕਿਹਾ ਕਿ ਕਿਸੇ ਵੀ ਸਿਆਸੀ ਅੰਦੋਲਨ ਲਈ ਨੌਜਵਾਨ ਮੈਂਬਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਮੈਂਬਰਸ਼ਿਪ ਮੁਹਿੰਮ ਨੂੰ ਘਰ-ਘਰ ਲਿਜਾਉਣਾ ਹੈ। ਅਸੀਂ ਜ਼ਿਲ੍ਹਾ, ਬਲਾਕ, ਵਾਰਡ ਜਾਂ ਪਿੰਡ ਪੱਧਰ ਤੱਕ ਦੇ ਸਾਰੇ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਹੈ। ਸਾਡੇ ਵਰਕਰਾਂ ਲਈ ਸਿਖਲਾਈ ਪ੍ਰੋਗਰਾਮ ਵੀ ਜ਼ਰੂਰੀ ਹਨ। ਏਆਈਸੀਸੀ ਨੂੰ ਇਸ ਲਈ ਇਕ ਸਰਕੂਲਰ ਵੀ ਭੇਜਿਆ ਗਿਆ ਹੈ। ਦੇਸ਼ ਦੇ ਲੋਕਤੰਤਰ, ਸੰਵਿਧਾਨ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਬਚਾਉਣ ਦੀ ਲੜਾਈ ਇਸ ਤੱਥ ਤੋਂ ਸ਼ੁਰੂ ਹੁੰਦੀ ਹੈ ਕਿ ਅਸੀਂ ਗਲਤ ਪ੍ਰਚਾਰ ਨੂੰ ਪਛਾਣੀਏ ਅਤੇ ਉਸ ਦਾ ਮੁਕਾਬਲਾ ਕਰੀਏ।