
ਬੈਂਚ ਨੇ ਪੁੱਛਿਆ ਕਿ ਲਖੀਮਪੁਰ ਵਿਚ ਰੈਲੀ ਦੌਰਾਨ ਹਜ਼ਾਰਾਂ ਕਿਸਾਨ ਮੌਜੂਦ ਸਨ ਅਤੇ ਤੁਹਾਨੂੰ ਸਿਰਫ 23 ਚਸ਼ਮਦੀਦ ਗਵਾਹ ਮਿਲੇ?
ਨਵੀਂ ਦਿੱਲੀ: ਲਖੀਮਪੁਰ ਖੀਰੀ ਮਾਮਲੇ ਵਿਚ ਦਾਇਰ ਜਨਹਿਤ ਪਟੀਸ਼ਨ ’ਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੀਜੇਆਈ ਐਨਵੀ ਰਮਨਾ ਨੇ ਇਕ ਵਾਰ ਫਿਰ ਯੂਪੀ ਸਰਕਾਰ ਨੂੰ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਗਵਾਹਾਂ ਦੇ ਮੈਜੀਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ? ਇਸ ਦਾ ਜਵਾਬ ਦਿੰਦਿਆਂ ਯੂਪੀ ਸਰਕਾਰ ਦੇ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ 30 ਗਵਾਹਾਂ ਦੇ ਬਿਆਨ ਮੈਜੀਸਟ੍ਰੇਟ ਸਾਹਮਣੇ ਦਰਜ ਕਰਵਾਏ ਗਏ, ਇਹਨਾਂ ਵਿਚੋਂ 23 ਚਸ਼ਮਦੀਦ ਹਨ। ਕੁਝ ਬਾਕੀ ਹਨ, ਜਿਨ੍ਹਾਂ ਦਾ ਬਿਆਨ ਦਰਜ ਹੋਣਾ ਹੈ।
Supreme Court
ਹੋਰ ਪੜ੍ਹੋ: ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ, ਨੈਨੀ ਕੋਰਸ ਤੋਂ ਬਾਅਦ ਜਾਣੋ ਕਿਵੇਂ ਹਾਸਲ ਕਰ ਸਕਦੇ ਹੋ PR
ਇਸ ਤੋਂ ਬਾਅਦ ਬੈਂਚ ਨੇ ਪੁੱਛਿਆ ਕਿ ਲਖੀਮਪੁਰ ਵਿਚ ਰੈਲੀ ਦੌਰਾਨ ਹਜ਼ਾਰਾਂ ਕਿਸਾਨ ਮੌਜੂਦ ਸਨ ਅਤੇ ਤੁਹਾਨੂੰ ਸਿਰਫ 23 ਚਸ਼ਮਦੀਦ ਗਵਾਹ ਮਿਲੇ? ਹਰੀਸ਼ ਸਾਲਵੇ ਨੇ ਕਿਹਾ ਕਿ ਅਸੀਂ ਜਨਤਕ ਵਿਗਿਆਪਨ ਦੇ ਕੇ ਇਹ ਕਿਹਾ ਹੈ ਕਿ ਜੋ ਵੀ ਚਸ਼ਮਦੀਦ ਹੈ, ਉਹ ਸਾਹਮਣੇ ਆਉਣ। ਘਟਨਾ ਵਿਚ ਸਾਰੇ ਮੋਬਾਇਲ ਵੀਡੀਓ ਅਤੇ ਵੀਡੀਓਗ੍ਰਾਫੀ ’ਤੇ ਧਿਆਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਬਿਆਨ ਤੇਜ਼ੀ ਨਾਲ ਦਰਜ ਕੀਤੇ ਜਾਣ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਹੋਵੇਗੀ।
Lakhimpur Kheri Case
ਹੋਰ ਪੜ੍ਹੋ: ਪਿਓ ਦੀ ਲਾਸ਼ ਅੱਗੇ ਧੀ ਨੇ ਖਿਚਵਾਈਆਂ ਪੋਜ਼ 'ਚ ਫੋਟੋਆਂ, ਲੋਕਾਂ ਨੇ ਦੱਸਿਆ ਸ਼ਰਮਨਾਕ
ਭਾਜਪਾ ਨੇਤਾ ਤੇ ਪੱਤਰਕਾਰ ਦੀ ਮੌਤ ’ਤੇ ਵੀ ਮੰਗਿਆ ਜਵਾਬ
ਬੈਂਚ ਨੇ ਮ੍ਰਿਤਕ ਭਾਜਵਾ ਨੇਤਾ ਸ਼ਿਆਮ ਸੁੰਦਰ ਅਤੇ ਪੱਤਰਕਾਰ ਰਮਨ ਕਸ਼ਿਅਮ ਦੀ ਮੌਤ ’ਤੇ ਯੂਪੀ ਸਰਕਾਰ ਤੋਂ ਵੱਖਰਾ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਇਹਨਾਂ ਸ਼ਿਕਾਇਤਾਂ 'ਤੇ ਵੱਖਰੀ ਸਟੇਟਸ ਰਿਪੋਰਟ ਦਾਇਰ ਕਰੇ।
Supreme Court
ਹੋਰ ਪੜ੍ਹੋ: ਨਵੀਂ ਪਾਰਟੀ ਬਣਾ ਕੇ ਕੈਪਟਨ ਕਰਨਗੇ ਵੱਡੀ ਗਲਤੀ - ਸੁਖਜਿੰਦਰ ਰੰਧਾਵਾ
ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ- ਸੁਪਰੀਮ ਕੋਰਟ
ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਚਾਰ ਹਜ਼ਾਰਾਂ ਵਿਚੋਂ ਬਹੁਤ ਸਾਰੇ ਲੋਕ ਸਿਰਫ਼ ਦੇਖਣ ਆਏ ਹੋਣਗੇ ਪਰ ਕੁਝ ਲੋਕਾਂ ਨੇ ਚੀਜ਼ਾਂ ਨੂੰ ਗੰਭੀਰਤਾ ਨਾਲ ਦੇਖਿਆ ਹੋਵੇਗਾ ਅਤੇ ਉਹ ਗਵਾਹੀ ਦੇਣ ਦੇ ਯੋਗ ਹੋ ਸਕਦੇ ਹਨ। ਸੀਜੇਆਈ ਨੇ ਕਿਹਾ ਕਿ ਗਵਾਹਾਂ ਦੀ ਸੁਰੱਖਿਆ ਦਾ ਵੀ ਮੁੱਦਾ ਹੈ। ਸਾਲਵੇ ਨੇ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।