'ਦੁਨੀਆ ਦੇ ਸਭ ਤੋਂ ਗੰਦੇ' ਆਦਮੀ ਦੀ 94 ਸਾਲ ਦੀ ਉਮਰ ਵਿਚ ਹੋਈ ਮੌਤ
Published : Oct 26, 2022, 2:15 pm IST
Updated : Oct 26, 2022, 2:15 pm IST
SHARE ARTICLE
Amou Haji
Amou Haji

ਅਮੌ ਹਾਜੀ ਨੇ ਸਾਬਣ ਤੇ ਪਾਣੀ ਤੋਂ ਬਗੈਰ ਕੱਟੇ ਸਨ 50 ਸਾਲ 

ਲੋਕਾਂ ਦੇ ਦਬਾਅ 'ਚ ਆ ਕੇ ਕੁਝ ਮਹੀਨੇ ਪਹਿਲਾਂ ਨਹਾਉਣ ਮਗਰੋਂ ਹੋਇਆ ਬਿਮਾਰ
ਬਿਮਾਰੀ ਦੇ ਚਲਦੇ ਹੋਈ ਮੌਤ

ਦੁਨੀਆ ਦੇ ਸਭ ਤੋਂ ਗੰਦੇ ਆਦਮੀ ਦੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਅਸਲ 'ਚ ਅਮੌ ਹਾਜੀ  ਪਾਣੀ ਤੋਂ ਡਰਦਾ ਸੀ ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਫੜ ਕੇ ਨਹਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਨਹਾਉਣ ਕਰਨ ਦੇ ਕੁਝ ਦਿਨਾਂ ਬਾਅਦ ਅਮੌ ਹਾਜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਈਰਾਨ ਦੇ ਅਮੋ ਹਾਜੀ ਦਾ ਵਿਆਹ ਨਹੀਂ ਹੋਇਆ ਸੀ ਅਤੇ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਉਸ ਨੇ ਇਸ਼ਨਾਨ ਨਹੀਂ ਕੀਤਾ ਸੀ।

ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ ਤੋਂ ਬਾਅਦ ਉਸ ਨੂੰ ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ ਕਿਹਾ ਗਿਆ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ 23 ਅਕਤੂਬਰ (ਐਤਵਾਰ) ਨੂੰ ਈਰਾਨ ਦੇ ਦੱਖਣੀ ਸੂਬੇ ਫਾਰਸ ਦੇ ਪਿੰਡ ਦੇਜਗਾਹ ਵਿੱਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਹਾਜੀ ਬਿਮਾਰ ਹੋਣ ਦੇ ਡਰੋਂ ਨਹਾਉਣ ਤੋਂ ਪਰਹੇਜ਼ ਕਰਦੇ ਸਨ।

ਹਾਜੀ ਇੱਕ ਝੌਂਪੜੀ ਵਿੱਚ ਰਹਿੰਦਾ ਸੀ। ਤਹਿਰਾਨ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਾਜੀ ਦੀ ਖੁਰਾਕ ਵੀ ਬਹੁਤ ਅਜੀਬੋ-ਗਰੀਬ ਸੀ। ਉਸ ਨੂੰ ਮਰੇ ਹੋਏ ਜਾਨਵਰਾਂ ਦਾ ਸੜਿਆ ਮਾਸ ਖਾਣਾ ਪਸੰਦ ਕਰਦਾ ਸੀ। ਹਾਜੀ ਚਿਲਮ ਵਿੱਚ ਸੁੱਕੇ ਪਸ਼ੂਆਂ ਦੇ ਮਲ ਨੂੰ ਪਾ ਕੇ ਪੀਂਦਾ ਸੀ।

ਅਮੌ ਹਾਜੀ ਦਾ ਮੰਨਣਾ ਸੀ ਕਿ ਸਾਬਣ ਅਤੇ ਪਾਣੀ ਉਸ ਨੂੰ ਬਿਮਾਰ ਕਰ ਦੇਣਗੇ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ 'ਚ ਉਹ ਇਕੱਠੇ ਕਈ ਸਿਗਰੇਟ ਪੀਂਦੇ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਵਿਵਹਾਰ ਨੂੰ ਲੈ ਕੇ 2013 'ਚ 'ਦਿ ਸਟ੍ਰੇਂਜ ਲਾਈਫ ਆਫ ਅਮੌ ਹਾਜੀ' ਨਾਂ ਦੀ ਛੋਟੀ ਡਾਕੂਮੈਂਟਰੀ ਵੀ ਬਣਾਈ ਗਈ ਸੀ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement