ਏਅਰਸੈੱਲ-ਮੈਕਸਿਸ ਕੇਸ: ਚਿਦੰਬਰਮ ਦੇ ਵਿਰੁੱਧ ਮੁਕੱਦਮਾ ਚਲਾਉਣ ਲਈ ਮੋਦੀ ਸਰਕਾਰ ਦੀ ਮਨਜ਼ੂਰੀ
Published : Nov 26, 2018, 3:54 pm IST
Updated : Nov 26, 2018, 3:54 pm IST
SHARE ARTICLE
P Chidambaram
P Chidambaram

ਏਅਰਸੈੱਲ ਮੈਕਸਿਸ ਕੇਸ ਵਿਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਦੀਆਂ ਮੁਸ਼ਕਲਾਂ.....

ਨਵੀਂ ਦਿੱਲੀ (ਭਾਸ਼ਾ): ਏਅਰਸੈੱਲ ਮੈਕਸਿਸ ਕੇਸ ਵਿਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ। ਜਿਸ ਵਿਚ ਕੇਂਦਰ ਸਰਕਾਰ ਨੇ ਚਿਦੰਬਰਮ ਦੇ ਵਿਰੁੱਧ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਦੇ ਦਿਤੀ ਹੈ। ਪਟਿਆਲਾ ਹਾਊਸ ਕੋਰਟ ਵਿਚ ਅੱਜ ਹੋਈ ਸੁਣਵਾਈ  ਦੇ ਦੌਰਾਨ ਕੇਂਦਰ ਸਰਕਾਰ ਦੇ ਵਲੋਂ ਪੇਸ਼ ਹੋਏ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੁਲ 18 ਆਰੋਪੀਆਂ ਵਿਚੋਂ 11 ਆਰੋਪੀਆਂ ਉਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਜਿਸ ਵਿਚ ਪੀ.ਚਿਦੰਬਰਮ ਵੀ ਸ਼ਾਮਲ ਹੈ।

P ChidambaramP Chidambaram

ਇਸ ਮਾਮਲੇ ਵਿਚ ਈ.ਡੀ ਦੇ ਵਲੋਂ ਬਾਕੀ ਬਚੇ ਆਰੋਪੀਆਂ ਉਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਲਈ ਕੋਰਟ ਵਲੋਂ ਕੁਝ ਹੋਰ ਸਮਾਂ ਮੰਗਿਆ ਗਿਆ ਹੈ। ਤੁਸ਼ਾਰ ਮਹਿਤਾ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੈਸੇ ਦੇ ਟਰਾਂਸਫਰ ਨੂੰ ਲੈ ਕੇ ਚਿਦੰਬਰਮ ਸਮੇਤ ਕੁਝ ਲੋਕਾਂ ਦਾ ਕਸਟੋਡਿਅਲ ਇੰਟੇਰੋਗੇਸ਼ਨ ਜਰੂਰੀ ਹੈ ਪਰ ਪਹਿਲਾਂ ਅਸੀਂ ਬਾਕੀ ਦੇ 7 ਆਰੋਪੀਆਂ ਉਤੇ ਟ੍ਰਾਇਲ ਸ਼ੁਰੂ ਕਰਨ ਲਈ ਵੱਖ-ਵੱਖ ਵਿਭਾਗਾਂ ਤੋਂ ਸੈਂਗਸ਼ਨ ਲੈ ਰਹੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਦਸੰਬਰ ਨੂੰ ਹੋਵੇਗੀ। ਤੁਸ਼ਾਰ ਮਹਿਤਾ ਨੇ ਕਿਹਾ ਕਿ ਪੁੱਛ-ਗਿਛ ਦੇ ਦੌਰਾਨ ਆਰੋਪੀ ਨੇ ਜਾਂਚ ਨੂੰ ਮਿਸ ਲੀਡ ਕੀਤਾ।

P ChidambaramP Chidambaram

ਇਸ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਉਤੇ ਲਮਕੀ ਗ੍ਰਿਫਤਾਰੀ ਦੀ ਤਲਵਾਰ 18 ਦਸੰਬਰ ਤੱਕ ਲਈ ਟਲ ਗਈ ਹੈ। ਦੱਸ ਦਈਏ ਕਿ ਸਾਬਕਾ ਖ਼ਜ਼ਾਨਾ-ਮੰਤਰੀ ਪੀ.ਚਿਦੰਬਰਮ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਏਅਰਸੈੱਲ-ਮੈਕਸਿਸ ਨੂੰ ਐਫ.ਡੀ.ਆਈ  ਦੀ ਸਹਿਮਤੀ ਲਈ ਆਰਥਕ ਮਾਮਲੀਆਂ ਦੀ ਕੈਬੀਨਟ ਕਮੇਟੀ ਨੂੰ ਨਜ਼ਰ ਅੰਦਾਜ਼ ਕਰ ਦਿਤਾ ਸੀ। ਈ.ਡੀ  ਦੇ ਮੁਤਾਬਕ ਏਅਰਸੇਲ-ਮੈਕਸਿਸ ਡੀਲ ਵਿਚ ਤਤਕਾਲੀਨ ਖ਼ਜ਼ਾਨਾ-ਮੰਤਰੀ ਪੀ.ਚਿਦੰਬਰਮ ਨੇ ਕੈਬੀਨਟ ਕਮੇਟੀ ਦੀ ਆਗਿਆ ਤੋਂ ਬਿਨ੍ਹਾਂ ਹੀ ਮਨਜ਼ੂਰੀ ਦਿਤੀ ਸੀ। ਜਦੋਂ ਕਿ ਇਹ ਡੀਲ 3500 ਕਰੋੜ ਰੁਪਏ ਦੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement