
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਫਗਵਾੜਾ :ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਯੂ.ਪੀ. ਜਾ ਰਹੇ ਚਾਰ ਸ਼ਰਧਾਲੂਆਂ ਦੀ ਸੜਕ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸ਼ੋਭਨਾ ਗੁਪਤਾ (59), ਕੁਨਾਲ ਗੁਪਤਾ (21), ਫੁਲਕੀਤ ਗੁਪਤਾ ਅਤੇ ਇੱਕ ਡਰਾਈਵਰ ਸ਼ਾਮਿਲ ਹਨ ਜਦੋਂ ਕਿ ਰਿਸ਼ਬ ਗੁਪਤਾ (23) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ,ਜਿਸ ਨੂੰ ਜਲੰਧਰ ਦੇ ਜੌਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
accidentਐਸ.ਐਚ.ਓ. ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਇਹ ਵਿਅਕਤੀ ਵੈਸ਼ਨੋ ਦੇਵੀ ਤੋਂ ਵਾਪਸ ਯੂ.ਪੀ. ਜਾ ਰਹੇ ਸਨ। ਇਸੇ ਦੌਰਾਨ ਫਗਵਾੜਾ ਸ਼ੂਗਰ ਮਿੱਲ ਚੌਕ ਨੇੜੇ ਪਹੁੰਚਦਿਆਂ ਹੀ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਟੱਕਰ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।