
ਹਾਦਸੇ ਵਿਚ ਦੋ ਹੋਰ ਲੋਕ ਜ਼ਖਮੀ
ਫਗਵਾੜਾ: ਦੇਰ ਰਾਤ ਫਗਵਾੜਾ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿਚ ਦੋ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Accident
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਵਰਨਾ ਗੱਡੀ ਵਿਚ ਸਵਾਰ ਸਨ ਤੇ ਉਹ ਵੈਸ਼ਨੂੰ ਦੇਵੀ ਤੋਂ ਕਾਨਪੁਰ ਜਾ ਰਹੇ ਸੀ। ਮ੍ਰਿਤਕਾਂ ਵਿਚ ਫੁਲਕਿਤ ਗੁਪਤਾ, ਕੁਨਾਲ ਗੁਪਤਾ, ਸ਼ੋਭਨਾ ਗੁਪਤਾ ਅਤੇ ਇਕ ਅਣਪਛਾਤਾ ਡਰਾਈਵਰ ਸ਼ਾਮਿਲ ਹੈ