
ਨਵੀਂ ਦਿੱਲੀ ਜ਼ਿਲ੍ਹਾ ਛਾਉਣੀ ਵਿਚ ਤਬਦੀਲ, ਵੱਖ-ਵੱਖ ਥਾਵਾਂ 'ਤੇ 2500 ਪੁਲਿਸ ਕਰਮਚਾਰੀ ਤੈਨਾਤ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸੱਦੇ ਗਏ 'ਦਿੱਲੀ ਚਲੋ' ਪ੍ਰੋਗਰਾਮ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਅਲਰਟ 'ਤੇ ਹੈ। ਦਿੱਲੀ ਦੇ ਨਾਲ ਲਗਦੀਆਂ ਸਰਹੱਦਾਂ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਦਿੱਲੀ ਦੇ ਸਿੰਧੂ ਬਾਡਰ 'ਤੇ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਵਾਟਰ ਕੈਨਨਾਂ ਦੀ ਵੀ ਤੈਨਾਤੀ ਕੀਤੀ ਗਈ ਹੈ।
Police deployed at Delhi-Haryana border ahead of farmer protest
ਦਿੱਲੀ ਪੁਲਿਸ ਦੀਆਂ ਕਰੀਬ 8 ਕੰਪਨੀਆਂ ਦੀ ਫੋਰਸ ਸਿੰਧੂ ਬਾਡਰ 'ਤੇ ਲਗਾਈ ਗਈ ਹੈ। ਬੈਰੀਕੇਡ ਲਗਾ ਕੇ ਸੜਕ ਦੇ ਅੱਧੇ ਹਿੱਸੇ ਨੂੰ ਬੰਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਫਿਲਹਾਲ ਕਰਨਾਲ ਵਿਚ ਰੁਕੇ ਹੋਏ ਹਨ ਤੇ ਜੇਕਰ ਉਹ ਅੱਗੇ ਵਧੇ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ।
Police deployed at Delhi-Haryana border ahead of farmer protest
ਦਿੱਲੀ ਪੁਲਿਸ ਮੁਤਾਬਕ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ। ਨਵੀਂ ਦਿੱਲੀ ਜ਼ਿਲ੍ਹੇ ਲਈ 12 ਕੰਪਨੀ ਫੋਰਸ ਨੂੰ ਬਾਹਰੋਂ ਬੁਲਾਇਆ ਗਿਆ ਹੈ, ਜਿਨ੍ਹਾਂ ਵਿਚ ਸੀਆਰਪੀਐਫ ਅਤੇ ਆਰਏਐਫ ਦੇ ਜਵਾਨਾਂ ਸ਼ਾਮਲ ਹਨ।
Police deployed at Delhi-Haryana border ahead of farmer protest
ਇਹੀ ਨਹੀਂ ਜ਼ਿਲ੍ਹੇ ਵਿਚ 1200 ਦਿਲੀ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ, ਇਹਨਾਂ ਵਿਚ ਦੂਜੇ ਜ਼ਿਲ੍ਹੇ ਦੇ ਜਵਾਨ ਵੀ ਹਨ। ਦਿੱਲੀ ਪੁਲਿਸ ਮੁਤਾਬਕ ਡੀਡੀਐਮਏ ਦੀਆਂ ਗਾਈਡਲਾਈਨਜ਼ ਮੁਤਾਬਕ ਰਾਜਧਾਨੀ ਵਿਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ।