"ਔਰਤਾਂ ਕੱਪੜੇ ਨਾ ਵੀ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ," ਉਪ-ਮੁੱਖ ਮੰਤਰੀ ਦੀ ਪਤਨੀ ਦੇ ਸਾਹਮਣੇ ਰਾਮਦੇਵ ਨੇ ਦਾਗਿਆ ਬਿਆਨ  
Published : Nov 26, 2022, 1:32 pm IST
Updated : Nov 26, 2022, 1:32 pm IST
SHARE ARTICLE
Image
Image

ਕਾਂਗਰਸ ਮਹਿਲਾ ਵਰਕਰਾਂ ਨੇ ਰਾਮਦੇਵ ਦੇ ਵਿਰੋਧ ਕੀਤਾ ਪ੍ਰਦਰਸ਼ਨ 

 

ਠਾਣੇ - ਪਤੰਜਲੀ ਵਾਲੇ ਰਾਮਦੇਵ ਨੇ ਸ਼ੁੱਕਰਵਾਰ ਨੂੰ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਾਗ਼ ਦਿੱਤਾ। ਪਤੰਜਲੀ ਯੋਗਪੀਠ ਅਤੇ ਮੁੰਬਈ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਠਾਣੇ ਵਿੱਚ ਆਯੋਜਿਤ ਯੋਗ ਵਿਗਿਆਨ ਕੈਂਪ ਅਤੇ ਮਹਿਲਾ ਸੰਮੇਲਨ ਵਿੱਚ ਰਾਮਦੇਵ ਨੇ ਕਿਹਾ, ''ਔਰਤਾਂ ਸਾੜੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੀ ਨਜ਼ਰ ਵਿੱਚ ਉਹ ਤਾਂ ਵੀ ਚੰਗੀਆਂ ਲੱਗਦੀਆਂ ਹਨ ਜੇ ਉਹ ਕੁਝ ਵੀ ਨਾ ਪਹਿਨਣ।"

ਰਾਮਦੇਵ ਦਾ ਇਹ ਵਿਵਾਦਤ ਬਿਆਨ ਉਦੋਂ ਆਇਆ ਹੈ ਜਦੋਂ ਮਹਾਰਾਸ਼ਟਰ ਵਿੱਚ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨਾਂ ਕਾਰਨ ਗੁੱਸੇ ਦੀ ਲਹਿਰ ਹੈ। ਇਸੇ ਦੌਰਾਨ ਰਾਮਦੇਵ ਨੇ ਵੀ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਏਕਨਾਥ ਸ਼ਿੰਦੇ ਗਰੁੱਪ ਦੇ ਅਬਦੁਲ ਸੱਤਾਰ, ਅਤੇ ਐੱਨ.ਸੀ.ਪੀ. ਦੀ ਸੁਪ੍ਰੀਆ ਸੁਲੇ ਦੇ ਦਿੱਤੇ ਬਿਆਨਾਂ ਦੇ ਮਾਮਲੇ ਅਜੇ ਠੰਢੇ ਨਹੀਂ ਹੋਏ ਸੀ, ਕਿ ਰਾਮਦੇਵ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ।

ਧਿਆਨ ਦੇਣ ਵਾਲੀ ਗੱਲ ਹੈ ਕਿ ਰਾਮਦੇਵ ਨੇ ਇਹ ਬਿਆਨ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਸ਼੍ਰੀਮਤੀ ਅੰਮ੍ਰਿਤਾ ਫੜਨਵੀਸ, ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਅਤੇ ਸੰਸਦ ਮੈਂਬਰ ਸ੍ਰੀਕਾਂਤ ਸ਼ਿੰਦੇ ਦੀ ਮੌਜੂਦਗੀ ਵਿੱਚ ਦਿੱਤਾ। ਇਸ ਬਿਆਨ ਨੂੰ ਲੈ ਕੇ ਮਾਮਲਾ ਹੋਰ ਗਰਮਾਉਣ ਦੇ ਕਿਆਸ ਲਗਾਏ ਜਾ ਰਹੇ ਹਨ। 

ਔਰਤਾਂ ਯੋਗਾ ਲਈ ਕੱਪੜੇ ਲੈ ਕੇ ਆਈਆਂ ਸਨ ਅਤੇ ਉਸ ਤੋਂ ਬਾਅਦ ਔਰਤਾਂ ਲਈ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਇਸ ਸੰਮੇਲਨ ਲਈ ਔਰਤਾਂ ਸਾੜ੍ਹੀਆਂ ਲੈ ਕੇ ਆਈਆਂ ਸੀ। ਪਰ ਸਵੇਰੇ ਪਹਿਲਾਂ ਯੋਗਾ ਵਿਗਿਆਨ ਕੈਂਪ ਲੱਗਿਆ, ਜਿਸ ਤੋਂ ਬਾਅਦ ਔਰਤਾਂ ਲਈ ਯੋਗਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਤੁਰੰਤ ਬਾਅਦ, ਔਰਤਾਂ ਦੀ ਇੱਕ ਜਨਰਲ ਮੀਟਿੰਗ ਸ਼ੁਰੂ ਹੋਈ। ਇਸ ਲਈ ਔਰਤਾਂ ਨੂੰ ਸਾੜ੍ਹੀਆਂ ਪਹਿਨਣ ਦਾ ਸਮਾਂ ਨਹੀਂ ਮਿਲਿਆ।

ਇਸ 'ਤੇ ਰਾਮਦੇਵ ਨੇ ਕਿਹਾ, ''ਔਰਤਾਂ ਸਾੜੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੀ ਨਜ਼ਰ ਵਿੱਚ ਉਹ ਤਾਂ ਵੀ ਚੰਗੀਆਂ ਲੱਗਦੀਆਂ ਹਨ ਜੇ ਉਹ ਕੁਝ ਵੀ ਨਾ ਪਹਿਨਣ।"

ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸਾਵੰਤ ਨੇ ਰਾਮਦੇਵ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਦੇ ਬਿਆਨ ਨਾਲ ਉਸ ਦੀ ਅਸਲ ਮਾਨਸਿਕਤਾ ਦਾ ਪਰਦਾਫ਼ਾਸ਼ ਹੋ ਗਿਆ ਹੈ। ''ਅਸੀਂ ਔਰਤਾਂ ਵਿਰੁੱਧ ਉਸੇ ਵਿਵਾਦਤ ਬਿਆਨ ਅਤੇ ਅਪਮਾਨਜਨਕ ਵਿਚਾਰਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement