Delhi Pollution: ਕੋਲਾ ਅਧਾਰਤ ਬਿਜਲੀ ਪਲਾਂਟ ਦਿੱਲੀ-ਐਨ.ਸੀ.ਆਰ. ’ਚ ਹਵਾ ਪ੍ਰਦੂਸ਼ਣ ਵਧਾ ਰਹੇ ਹਨ: ਰੀਪੋਰਟ 
Published : Nov 26, 2023, 3:40 pm IST
Updated : Nov 26, 2023, 3:40 pm IST
SHARE ARTICLE
Delhi Pollution
Delhi Pollution

ਦਿੱਲੀ-ਐਨ.ਸੀ.ਆਰ. ਦੇ 11 ਥਰਮਲ ਪਾਵਰ ਪਲਾਂਟ ਨਿਕਾਸ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੇ

Delhi Pollution: ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ’ਚ ਥਰਮਲ ਪਾਵਰ ਪਲਾਂਟਾਂ ਵਲੋਂ ਨਿਕਾਸ ਮਾਪਦੰਡਾਂ ਦੀ ਪਾਲਣਾ ਨਾ ਕਰਨ ਕਾਰਨ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਇਕ ਨਵੇਂ ਵਿਸ਼ਲੇਸ਼ਣ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਵਾਤਾਵਰਣ ਥਿੰਕ ਟੈਂਕ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਨੇ ਦਿੱਲੀ-ਐਨ.ਸੀ.ਆਰ. ਦੇ 11 ਥਰਮਲ ਪਾਵਰ ਪਲਾਂਟਾਂ (ਟੀ.ਪੀ.ਪੀ.) ਤੋਂ ਨਿਕਲਣ ਵਾਲੇ ਪ੍ਰਦੂਸ਼ਕਾਂ, ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਡਾਈਆਕਸਾਈਡ 'ਤੇ ਧਿਆਨ ਕੇਂਦਰਿਤ ਕਰਦਿਆਂ ਇਕ ਅਧਿਐਨ ਕੀਤਾ ਹੈ। ਇਹ ਅਧਿਐਨ ਕੇਂਦਰੀ ਬਿਜਲੀ ਅਥਾਰਟੀ (ਸੀ.ਈ.ਏ.) ਦੀ ਅਪ੍ਰੈਲ 2022 ਤੋਂ ਅਗੱਸਤ 2023 ਤਕ ਦੀ ਵਾਤਾਵਰਣ ਸਥਿਤੀ ਰੀਪੋਰਟ ’ਤੇ ਅਧਾਰਤ ਹੈ, ਜੋ ਉਨ੍ਹਾਂ ਦੀ ਵੈੱਬਸਾਈਟ ’ਤੇ ਉਪਲਬਧ ਹੈ। 

ਅਧਿਐਨ ਅਨੁਸਾਰ, ਦਿੱਲੀ-ਐਨ.ਸੀ.ਆਰ. ’ਚ ਪੀ.ਐਮ. 2.5 ਪ੍ਰਦੂਸ਼ਣ ’ਚ ਟੀ.ਪੀ.ਪੀ. ਦੀ ਹਿੱਸੇਦਾਰੀ ਲਗਭਗ 8 ਫ਼ੀ ਸਦੀ ਹੈ। ਸੀ.ਐਸ.ਈ. ’ਚ ‘ਰੀਸਰਚ ਐਂਡ ਐਡਵੋਕੇਸੀ’ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਕਿਹਾ, ‘‘ਜੇ ਥਰਮਲ ਪਾਵਰ ਪਲਾਂਟ ਵਰਗੇ ਪ੍ਰਦੂਸ਼ਣ ਦੇ ਸਰੋਤ ਇੰਨੇ ਉੱਚ ਪੱਧਰ ’ਤੇ ਪ੍ਰਦੂਸ਼ਣ ਕਰਨਗੇ ਹਨ, ਤਾਂ ਦਿੱਲੀ-ਐਨ.ਸੀ.ਆਰ. ਕਦੇ ਵੀ ਸਾਫ ਹਵਾ ਦੇ ਮਿਆਰਾਂ ਅਤੇ ਜਨਤਕ ਸਿਹਤ ਦੀ ਰਖਿਆ ਕਰਨ ਦੇ ਅਪਣੇ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਅਜਿਹੇ ਪਲਾਂਟ ਮਾਪਦੰਡਾਂ ਨੂੰ ਪੂਰਾ ਕਰਨ ’ਚ ਅਸਮਰੱਥ ਹਨ, ਜਿਸ ਦਾ ਸ਼ੁਰੂਆਤੀ ਕਾਰਨ ਮੁੱਖ ਤੌਰ ’ਤੇ ਸਮਾਂ ਸੀਮਾ ਦਾ ਨਿਰੰਤਰ ਅੱਗੇ ਵਧਾਇਆ ਜਾਣਾ ਹੈ।’’

ਸੀ.ਐਸ.ਈ. ਦੀ ਰੀਪੋਰਟ ਅਨੁਸਾਰ, ਸਮਾਂ ਸੀਮਾ ਵਾਰ-ਵਾਰ ਅੱਗੇ ਵਧਾਉਣਾ ਅਤੇ ਕੇਂਦਰੀ ਬਿਜਲੀ ਮੰਤਰਾਲੇ ਵਲੋਂ ਸੋਧੇ ਹੋਏ ਵਰਗੀਕਰਨ ਦੇ ਬਾਵਜੂਦ, ਖੇਤਰ ਦੇ ਬਹੁਤ ਸਾਰੇ ਪਲਾਂਟ ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਡਾਈਆਕਸਾਈਡ ਪ੍ਰਦੂਸ਼ਕਾਂ ਦੇ ਨਿਕਾਸ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੇ ਹਨ। 

ਮੰਤਰਾਲੇ ਨੇ ਦਸੰਬਰ 2015 ’ਚ ਕੋਲਾ ਅਧਾਰਤ ਪਲਾਂਟਾਂ ਲਈ ਸਖਤ ਨਿਕਾਸ ਨਿਯਮ ਲਾਗੂ ਕੀਤੇ ਸਨ, ਜਿਨ੍ਹਾਂ ਦੀ ਪਾਲਣਾ ਦੋ ਸਾਲਾਂ ਦੇ ਅੰਦਰ ਕੀਤੀ ਜਾਣੀ ਸੀ। ਬਾਅਦ ਵਿਚ ਮੰਤਰਾਲੇ ਨੇ ਦਿੱਲੀ-ਐਨ.ਸੀ.ਆਰ. ਨੂੰ ਛੱਡ ਕੇ ਸਾਰੇ ਬਿਜਲੀ ਪਲਾਂਟਾਂ ਲਈ ਸਮਾਂ ਸੀਮਾ ਪੰਜ ਸਾਲ ਵਧਾ ਦਿਤੀ ਸੀ, ਜਿਸ ਨੂੰ ਖੇਤਰ ਵਿਚ ਪ੍ਰਦੂਸ਼ਣ ਦੇ ਉੱਚ ਪੱਧਰ ਕਾਰਨ 2019 ਤਕ ਲਾਗੂ ਕੀਤਾ ਜਾਣਾ ਸੀ।

 (For more news apart from Delhi Pollution, stay tuned to Rozana Spokesman)

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement