Uttarakhand Tunnel Collapse: ਸੁਰੰਗ ਅੰਦਰ ਲਈ ਵਰਟੀਕਲ ਡਰਿਲਿੰਗ ਸ਼ੁਰੂ, ਪਹਿਲੇ ਦਿਨ 20 ਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ
Published : Nov 26, 2023, 9:18 pm IST
Updated : Nov 26, 2023, 9:18 pm IST
SHARE ARTICLE
Uttarakhand Tunnel Collapse
Uttarakhand Tunnel Collapse

ਆਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ, ਮਜ਼ਦੂਰਾਂ ਨੂੰ ਬਚਾਉਣ ਲਈ ਛੇ ਯੋਜਨਾਵਾਂ ’ਤੇ ਚਲ ਰਿਹੈ ਕੰਮ 

Uttarakhand Tunnel Collapse: ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਐਤਵਾਰ ਨੂੰ ਕਿਹਾ ਕਿ ਉੱਤਰਕਾਸ਼ੀ ’ਚ ਸਿਲਕੀਆਰਾ ਸੁਰੰਗ ’ਚ ਆਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਹਟਾਉਣ ਅਤੇ ਹੱਥ ਨਾਲ ਖੁਦਾਈ ਸ਼ੁਰੂ ਕਰਨ ਦਾ ਕੰਮ ਚੱਲ ਰਿਹਾ ਹੈ, ਜਦਕਿ ਪਿਛਲੇ 14 ਦਿਨਾਂ ਤੋਂ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੇ ਉੱਪਰੋਂ ਵਰਟੀਕਲ ਡਰਿਲਿੰਗ ਵੀ ਸ਼ੁਰੂ ਹੋ ਗਈ ਹੈ।  ਐਨ.ਡੀ.ਐਮ.ਏ. ਦੇ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਅਦ ਅਤਾ ਹਸਨੈਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। 

ਹਸਨੈਨ ਨੇ ਕਿਹਾ ਕਿ ਦੂਜਾ ਸਭ ਤੋਂ ਵਧੀਆ ਬਦਲ ਮੰਨੇ ਜਾਣ ਵਾਲੀ ਵਰਟੀਕਲ ਡਰਿਲਿੰਗ ਦੁਪਹਿਰ ਦੇ ਕਰੀਬ ਸ਼ੁਰੂ ਹੋਈ ਅਤੇ ਦੇਰ ਰਾਤ ਤਕ 20 ਮੀਟਰ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 86 ਮੀਟਰ ਲੰਮੀ ਡਰਿਲਿੰਗ ਤੋਂ ਬਾਅਦ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੀ ਉਪਰਲੀ ਪਰਤ ਨੂੰ ਤੋੜਨਾ ਪਵੇਗਾ। ਐਨ.ਡੀ.ਐਮ.ਏ. ਮੈਂਬਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਬਚਾਉਣ ਲਈ ਛੇ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਪਰ ਹੁਣ ਤਕ ਦਾ ਸਭ ਤੋਂ ਵਧੀਆ ਬਦਲ ਲੇਟਵੀਂ ਡਰਿਲਿੰਗ ਹੈ, ਜਿਸ ਤਹਿਤ 47 ਮੀਟਰ ਦੀ ਡਰਿਲਿੰਗ ਪੂਰੀ ਹੋ ਚੁੱਕੀ ਹੈ।

ਹੈਦਰਾਬਾਦ ਤੋਂ ਲਿਆਂਦੇ ਪਲਾਜ਼ਮਾ ਕਟਰ ਅਤੇ ਚੰਡੀਗੜ੍ਹ ਤੋਂ ਲਿਆਂਦੇ ਲੇਜ਼ਰ ਕਟਰ

ਹਸਨੈਨ ਨੇ ਕਿਹਾ ਕਿ ਸਾਈਡਵੇਅ ਡਰਿਲਿੰਗ ਕਰਨ ਵਾਲੀਆਂ ਮਸ਼ੀਨਾਂ ਦੇ ਰਾਤ ਦੇ ਸਮੇਂ ਬਚਾਅ ਸਥਾਨ ’ਤੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਲੇਟਵੀਂ ਡਰਿਲਿੰਗ ਦੌਰਾਨ ਆਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਸੁਰੰਗ ਤੋਂ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ। ਐਨ.ਡੀ.ਐਮ.ਏ. ਮੈਂਬਰ ਨੇ ਕਿਹਾ ਕਿ ਇਸ ਉਦੇਸ਼ ਲਈ ਹੈਦਰਾਬਾਦ ਤੋਂ ਲਿਆਂਦੇ ਪਲਾਜ਼ਮਾ ਕਟਰ ਅਤੇ ਚੰਡੀਗੜ੍ਹ ਤੋਂ ਲਿਆਂਦੇ ਲੇਜ਼ਰ ਕਟਰ ਦੀ ਵਰਤੋਂ ਵਰਤੋਂ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਟੁੱਟੇ ਹੋਏ ਹਿੱਸਿਆਂ ਨੂੰ ਹਟਾਉਣ ਤੋਂ ਬਾਅਦ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ 15 ਮੀਟਰ ਦੀ ਖੁਦਾਈ ਹੱਥੀਂ ਕੀਤੀ ਜਾਵੇਗੀ, ਹਾਲਾਂਕਿ ਇਸ ਵਿਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਨੂੰ ਸਫਲ ਬਣਾਉਣ ਲਈ ਸਾਰੀਆਂ ਸਬੰਧਤ ਏਜੰਸੀਆਂ ਕੰਮ ਕਰ ਰਹੀਆਂ ਹਨ। ਸਿਲਕੀਆਰਾ ਸੁਰੰਗ ਦੇ ਅੰਦਰ ਮਲਬੇ ’ਚ ਫਸੇ ਆਗਰ ਮਸ਼ੀਨ ਦੇ ਕੁਝ ਹਿੱਸਿਆਂ ਨੂੰ ਕੱਟਣ ਅਤੇ ਹਟਾਉਣ ਲਈ ਐਤਵਾਰ ਨੂੰ ਹੈਦਰਾਬਾਦ ਤੋਂ ਪਲਾਜ਼ਮਾ ਕਟਰ ਭੇਜਿਆ ਗਿਆ ਸੀ। 
ਅਧਿਕਾਰੀਆਂ ਲਈ ਬਚਾਅ ਕਾਰਜ ਮੁੜ ਸ਼ੁਰੂ ਕਰਨ ਲਈ ਮਸ਼ੀਨ ਨੂੰ ਪੂਰੀ ਤਰ੍ਹਾਂ ਹਟਾਉਣਾ ਜ਼ਰੂਰੀ ਹੈ, ਜਿਸ ਵਿਚ ਮਲਬੇ ’ਚੋਂ ਪਾਈਪ ਨੂੰ ਹੱਥੀਂ ਧੱਕਣਾ ਵੀ ਸ਼ਾਮਲ ਹੈ ਤਾਂ ਜੋ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਵਰਟੀਕਲ ਡਰਿੱਲ ਲਈ ਡਰਿੱਲ ਮਸ਼ੀਨ ਦਾ ਇਕ ਹਿੱਸਾ ਵੀ ਸੁਰੰਗ ਦੇ ਉੱਪਰ ਪਹਾੜੀ ’ਤੇ ਭੇਜਿਆ ਗਿਆ ਹੈ। 

ਭਾਰਤੀ ਫੌਜ ਦੀ ਇਕ ਇੰਜੀਨੀਅਰ ਇਕਾਈ ਵੀ ਬਚਾਅ ਕਾਰਜਾਂ ਵਿਚ ਮਦਦ ਲਈ ਪੁੱਜੀ

ਰਤੀ ਫੌਜ ਦੀ ਕੋਰ ਆਫ ਇੰਜੀਨੀਅਰਜ਼ ਦਾ ਇਕ ਇੰਜੀਨੀਅਰ ਸਮੂਹ ਮਦਰਾਸ ਸੈਪਰਜ਼ ਦੀ ਇਕ ਇਕਾਈ ਬਚਾਅ ਕਾਰਜਾਂ ਵਿਚ ਮਦਦ ਲਈ ਐਤਵਾਰ ਨੂੰ ਮੌਕੇ ’ਤੇ ਪੁੱਜਾ। ਸਿਲਕੀਆਰਾ ਸੁਰੰਗ ਦੇ ਮਲਬੇ ’ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਰਾਹ ਪੱਧਰਾ ਕਰਨ ਵਾਲੀ ਆਗਰ ਮਸ਼ੀਨ ਦੇ ਬਲੇਡ ਸ਼ੁਕਰਵਾਰ ਰਾਤ ਨੂੰ ਮਲਬੇ ’ਚ ਫਸ ਗਏ, ਜਿਸ ਕਾਰਨ ਅਧਿਕਾਰੀਆਂ ਨੂੰ ਹੋਰ ਬਦਲਾਂ ’ਤੇ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ’ਚ ਬਚਾਅ ਮੁਹਿੰਮ ’ਚ ਕਈ ਦਿਨ ਜਾਂ ਹਫਤੇ ਵੀ ਲੱਗ ਸਕਦੇ ਹਨ। ਵੱਖ-ਵੱਖ ਏਜੰਸੀਆਂ ਵਲੋਂ ਚਲਾਈ ਜਾ ਰਹੀ ਬਚਾਅ ਮੁਹਿੰਮ ਦੇ 14ਵੇਂ ਦਿਨ ਅਧਿਕਾਰੀਆਂ ਨੇ ਦੋ ਬਦਲਾਂ ’ਤੇ ਧਿਆਨ ਕੇਂਦਰਿਤ ਕੀਤਾ- ਬਾਕੀ 10 ਜਾਂ 12 ਮੀਟਰ ਮਲਬੇ ’ਚ ਹੱਥੀਂ ਡਰਿਲਿੰਗ ਜਾਂ 86 ਮੀਟਰ ਉੱਪਰੋਂ ਡਰਿਲਿੰਗ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਚਾਰਧਾਮ ਯਾਤਰਾ ਮਾਰਗ ’ਤੇ ਸੁਰੰਗ ਦਾ ਇਕ ਹਿੱਸਾ ਢਹਿ ਗਿਆ ਸੀ, ਜਿਸ ’ਚ 41 ਮਜ਼ਦੂਰ ਫਸ ਗਏ ਸਨ। ਉਦੋਂ ਤੋਂ ਹੀ ਵੱਖ-ਵੱਖ ਏਜੰਸੀਆਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ’ਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ।

 (For more news apart from Uttarakhand Tunnel Collapse, stay tuned to Rozana Spokesman)

SHARE ARTICLE

ਏਜੰਸੀ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement