
ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਰਕਾਰ ਨੇ ਚੁੱਕੇ ਕਦਮ
ਨਵੀਂ ਦਿੱਲੀ- ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਮੋਦੀ ਸਰਕਾਰ ਨੇ ਨੈਸ਼ਨਲ ਐਗਰੀਕਲਚਰ ਮਾਰਕਿਟ ਯਾਨੀ ਈ-ਨਾਮ ਸਕੀਮ (e-Nam Mandi) ਦੀ ਸ਼ੁਰੂਆਤ ਕੀਤੀ ਹੈ। ਖੇਤੀ-ਕਿਸਾਨੀ ਅਤੇ ਖੇਤੀਬਾੜੀ ਉਤਪਾਦਾਂ ਦੇ ਕੰਮ-ਕਾਜ ਨਾਲ ਜੁੜੇ 1.68 ਕਰੋੜ ਲੋਕ ਇਸ ਸਕੀਮ ਵਿੱਚ ਰਜਿਸਟਰਡ ਹੋ ਚੁੱਕੇ ਹਨ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਮੁਤਾਬਕ ਇਸ ਸਕੀਮ ਨਾਲ 1,65,73,893 ਤਾਂ ਕਿਸਾਨ ਜੁੜੇ ਹਨ। ਮੰਤਰਾਲੇ ਦੇ ਮੁਤਾਬਕ ਸਕੀਮ ਨਾਲ 1,26,556 ਟਰੇਡਰ ਅਤੇ 70,655 ਕਮੀਸ਼ਨ ਏਜੰਟ ਵੀ ਰਜਿਸਟਰਡ ਹੋਏ ਹਨ। ਜੇਕਰ ਤੁਸੀਂ ਕਿਸਾਨ ਹੋ ਤਾਂ ਦੇਰ ਕਿਸ ਗੱਲ ਦੀ। ਤੁਹਾਨੂੰ ਨੈਸ਼ਨਲ ਐਗਰੀਕਲਚਰ ਮਾਰਕਿਟ ਦੇ ਜਰੀਏ ਖੇਤੀਬਾੜੀ ਉਤਪਾਦ ਦਾ ਜ਼ਿਆਦਾ ਮੁੱਲ ਮਿਲੇਗਾ ਅਤੇ ਆਮਦਨੀ ਵਧਾਉਣ ਵਿੱਚ ਮਦਦ ਮਿਲੇਗੀ।
ਤੁਹਾਨੂੰ ਦੱਸ ਦਈਏ ਕਿ ਸਾਲ 2017 ਤੱਕ ਈ-ਮੰਡੀ ਨਾਲ ਸਿਰਫ਼ 17 ਹਜ਼ਾਰ ਕਿਸਾਨ ਹੀ ਜੁੜੇ ਸਨ। ਈ-ਨਾਮ ਇੱਕ ਇਲੈਕਟ੍ਰਾਨਿਕ ਖੇਤੀਬਾੜੀ ਪੋਰਟਲ ਹੈ। ਜੋ ਪੂਰੇ ਭਾਰਤ ਵਿੱਚ ਮੌਜੂਦ ਐਗਰੀ ਪ੍ਰੋਡਕਟ ਮਾਰਕੇਟਿੰਗ ਕਮੇਟੀ ਨੂੰ ਇੱਕ ਨੈੱਟਵਰਕ ਵਿੱਚ ਜੋੜਨ ਦਾ ਕੰਮ ਕਰਦੀ ਹੈ। ਇਸ ਦਾ ਮਕਸਦ ਐਗਰੀਕਲਚਰ ਪ੍ਰੋਡਕਟ ਲਈ ਰਾਸ਼ਟਰੀ ਪੱਧਰ ਉੱਤੇ ਇੱਕ ਬਾਜ਼ਾਰ ਉਪਲੱਬਧ ਕਰਵਾਉਣਾ ਹੈ।
ਇਸ ਤੋਂ ਫਾਇਦੇ ਨੂੰ ਵੇਖਦੇ ਹੋਏ ਕਿਸਾਨ ਤੇਜ਼ੀ ਨਾਲ ਇਸ ਦੇ ਨਾਲ ਜੁੜ ਰਹੇ ਹਨ। ਦੇਸ਼ ਦੇ 18 ਸੂਬਿਆਂ ਵਿੱਚ ਇਸਦਾ ਸੰਚਾਲਨ ਹੋ ਰਿਹਾ ਹੈ। ਇੰਟਰਨੈੱਟ ਨਾਲ ਜੋੜੀਆਂ ਗਈਆਂ ਹਨ ਦੇਸ਼ ਦੀ 585 ਮੰਡੀਆਂ- ਈ-ਨਾਮ ਦੇ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਿਤ ਖੇਤੀਬਾੜੀ ਉਪਜ ਮੰਡੀ ਨੂੰ ਇੰਟਰਨੈਟ ਦੇ ਜਰੀਏ ਜੋੜਿਆ ਗਿਆ ਹੈ।
ਇਸ ਦਾ ਟੀਚਾ ਇਹ ਹੈ ਕਿ ਪੂਰਾ ਦੇਸ਼ ਇੱਕ ਮੰਡੀ ਖੇਤਰ ਬਣੇ। ਜੇਕਰ ਗੋਰਖਪੁਰ ਦਾ ਕੋਈ ਕਿਸਾਨ ਆਪਣੀ ਉਪਜ ਬਿਹਾਰ ਵਿੱਚ ਵੇਚਣਾ ਚਾਹੁੰਦਾ ਹੈ ਤਾਂ ਖੇਤੀਬਾੜੀ ਉਪਜ ਨੂੰ ਲਿਆਉਣ-ਲੈ ਜਾਣ ਅਤੇ ਮਾਰਕਟਿੰਗ ਕਰਨਾ ਆਸਾਨ ਹੋ ਗਿਆ ਹੈ।