
ਉਨ੍ਹਾਂ ਦੀ ਪਤਨੀ ਸ਼ੈਲਾਜਾ ਨੂੰ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਟਾਂਡਾ ਪਹੁੰਚੀ ਸੀ।
ਸ਼ਿਮਲਾ: ਕੋਰੋਨਾ ਵਾਇਰਸ ਦੇਸ਼ ਭਰ 'ਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਬੀਤੇ ਦਿਨੀ ਕੋਰੋਨਾਵਾਇਰਸ ਤੋਂ ਸੰਕਰਮਿਤ ਪਾਏ ਗਏ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਕ ਫੇਸਬੁੱਕ ਪੋਸਟ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਕੋਰੋਨਾ ਪੌਜ਼ੇਟਿਵ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਪਾਲਮਪੁਰ ਤੋਂ ਮੈਡੀਕਲ ਕਾਲਜ ਟਾਂਡਾ ਸ਼ਿਫਟ ਕਰ ਦਿੱਤਾ ਗਿਆ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਇੱਥੇ ਭਰਤੀ ਹੋਏ। ਉਨ੍ਹਾਂ ਦੀ ਪਤਨੀ ਸ਼ੈਲਾਜਾ ਨੂੰ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਟਾਂਡਾ ਪਹੁੰਚੀ ਸੀ। ਉਹ ਇਸ ਸਮੇਂ ਕੋਵਿਡ ਵਾਰਡ ਵਿਚ ਹੈ ਜਦੋਂਕਿ ਸ਼ਾਂਤਾ ਕੁਮਾਰ ਨੂੰ ਵੀ ਆਇਸੋਲੇਸ਼ਨ ਵਾਰਡ ਦੇ ਨਿੱਜੀ ਕਮਰੇ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।