
ਬਲਜੀਤ ਕੌਰ ਨੇ ਆਪਣਾ ਸਫਰ ਖਟਕੜ ਟੋਲਾ ਪਲਾਜ਼ਾ ਤੋਂ ਹੋ ਕੇ ਜੀਂਦ ਰਾਹੀਂ ਤੈਅ ਕੀਤਾ।
ਸੰਗਰੂਰ: ਖ਼ੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ਼ ਹੁੰਦਾ ਜਾ ਰੋਹ ਹੈ। ਇਸ ਅੰਦੋਲਨ ਨੂੰ ਵੱਖ ਵੱਖ ਵਰਗਾਂ ਤੇ ਸੰਗਠਨਾਂ ਵਲੋਂ ਸਮਰਥਨ ਮਿਲ ਰਿਹਾ ਹੈ। ਇਸ ਵਿਚਕਾਰ ਅੱਜ 18 ਸਾਲਾਂ ਦੀ ਗੋਲਡ ਮੈਡਲ ਦੀ ਸਾਈਕਲ ਸਵਾਰ ਬਲਜੀਤ ਕੌਰ ਪੰਜਾਬ ਤੋਂ ਦਿੱਲੀ ਵਿਖੇ ਕਿਸਾਨਾਂ ਦੇ ਸਮਰਥਨ ਲਈ ਆਈ। ਬਲਜੀਤ ਕੌਰ ਨੇ ਆਪਣਾ ਸਫਰ ਖਟਕੜ ਟੋਲਾ ਪਲਾਜ਼ਾ ਤੋਂ ਹੋ ਕੇ ਜੀਂਦ ਰਾਹੀਂ ਤੈਅ ਕੀਤਾ।
ਉਹ ਪੰਜਾਬ ਦੇ ਸੰਗਰੂਰ ਤੋਂ ਜੀਂਦ ਦੇ ਰਸਤੇ ਦਿੱਲੀ ਦੀ ਸਰਹੱਦ 'ਤੇ ਪਹੁੰਚੀ। ਜਿੱਥੇ ਪਹੁੰਚਣ ਲਈ ਉਸ ਨੇ ਆਪਣੇ ਸਾਈਕਲ 'ਤੇ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਹਰਿਆਣਾ ਦੇ ਜੀਂਦ ਪਹੁੰਚਦਿਆਂ ਹੀ ਬਲਜੀਤ ਕੌਰ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਕਿਸਾਨ ਅੰਦੋਲਨ ਦੀ ਹਮਾਇਤ ਕਰਨ ਜਾ ਰਹੀ ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਦਿਖਾਉਣਾ ਪਏਗਾ ਕਿ ਅਸੀਂ ਸਾਈਕਲ ਚਲਾ ਕੇ ਵੀ ਕਿਸਾਨੀ ਅੰਦੋਲਨ ਵਿਚ ਹਿੱਸਾ ਲੈ ਸਕਦੇ ਹਾਂ। ਉਹ ਲਗਪਗ ਇੱਕ ਹਫ਼ਤੇ ਹੱਦ 'ਤੇ ਕਿਸਾਨਾਂ ਨਾਲ ਡੱਟੇਗੀ। ਜਿਕਰਯੋਗ ਹੈ ਕਿ ਬਲਜੀਤ ਕੌਰ ਅੰਡਰ -17 ਅਤੇ 19 ਵਿਚ ਪੰਜਾਬ ਲਈ ਸਾਈਕਲਿੰਗ ਵਿਚ ਸੋਨੇ ਦੇ ਤਗਮੇ ਜਿੱਤ ਚੁੱਕੀ ਹੈ।