''ਬਹਾਦਰੀ ਲਈ ਉਮਰ ਮਾਇਨੇ ਨਹੀਂ ਰੱਖਦੀ'', PM ਮੋਦੀ ਨੇ ਛੋਟੇ ਸਾਹਿਜ਼ਾਦਿਆਂ ਨੂੰ ਕੀਤਾ ਯਾਦ 
Published : Dec 26, 2022, 3:10 pm IST
Updated : Dec 26, 2022, 7:10 pm IST
SHARE ARTICLE
PM Narendra Modi
PM Narendra Modi

PM ਮੋਦੀ ਨੇ ਸਾਹਬਿਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਗੁਰੂ ਗੋਬਿੰਦ ਸਿੰਘ ਅੱਗੇ ਝੁਕਾਇਆ ਸੀਸ

 

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮੌਕੇ ਮੇਜਰ ਧਿਆਨਚੰਦ ਸਟੇਡੀਅਮ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਆਪਣੇ ਸੰਬੋਧਨ 'ਚ ਪੀਐੱਮ ਮੋਦੀ ਨੇ ਕਿਹਾ, 'ਵੀਰ ਬਾਲ ਦਿਵਸ' ਸਾਨੂੰ ਯਾਦ ਕਰਵਾਏਗਾ ਕਿ ਦਸ ਗੁਰੂਆਂ ਦਾ ਸਾਡੇ ਭਾਰਤ ਵਿਚ ਕੀ ਯੋਗਦਾਨ ਹੈ। 
ਦੇਸ਼ ਦੇ ਸਵੈਮਾਣ ਲਈ ਸਿੱਖ ਮਰਿਆਦਾ ਦੀ ਕੁਰਬਾਨੀ ਕੀ ਹੈ, 'ਵੀਰ ਬਾਲ ਦਿਵਸ' ਸਾਨੂੰ ਦੱਸੇਗਾ ਕਿ ਭਾਰਤ ਕੀ ਹੈ, ਭਾਰਤ ਦੀ ਪਛਾਣ ਕੀ ਹੈ! ਮੈਂ ਦਸਮੇਸ਼ ਪਿਤਾ  ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਾਰੇ ਗੁਰੂਆਂ ਦੇ ਚਰਨਾਂ ਵਿਚ ਸ਼ਰਧਾ ਨਾਲ ਸਿਰ ਨਿਵਾਉਂਦਾ ਹਾਂ। ਮੈਂ ਮਾਂ ਸ਼ਕਤੀ ਦੀ ਪ੍ਰਤੀਕ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਵੀ ਸੀਸ ਝੁਕਾਉਂਦਾ ਹਾਂ।

ਪੀਐਮ ਮੋਦੀ ਨੇ ਕਿਹਾ, “ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਇਸ ਨੂੰ ਆਪਣੀ ਸਰਕਾਰ ਦਾ ਮਾਣ ਸਮਝਦਾ ਹਾਂ ਕਿ ਸਾਨੂੰ ਅੱਜ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਘੋਸ਼ਿਤ ਕਰਨ ਦਾ ਮੌਕਾ ਮਿਲਿਆ ਹੈ ਪਰ ਇਹ ਵੀ ਸੱਚ ਹੈ ਕਿ ਚਮਕੌਰ ਅਤੇ ਸਰਹਿੰਦ ਦੀ ਲੜਾਈ ਵਿਚ ਜੋ ਕੁਝ ਹੋਇਆ ਉਹ ਨਾ ਭੁੱਲਣਯੋਗ ਹੈ। 

file photo 

ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਪਾਸੇ, ਧਾਰਮਿਕ ਕੱਟੜਤਾ ਵਿਚ ਅੰਨ੍ਹੀ ਇੰਨੀ ਵੱਡੀ ਮੁਗਲ ਸਲਤਨਤ, ਦੂਜੇ ਪਾਸੇ, ਸਾਡੇ ਗੁਰੂ, ਗਿਆਨ ਅਤੇ ਤਪੱਸਿਆ ਵਿੱਚ ਰੁੱਝੇ ਹੋਏ, ਭਾਰਤ ਦੀਆਂ ਪੁਰਾਤਨ ਮਨੁੱਖੀ ਕਦਰਾਂ-ਕੀਮਤਾਂ ਨੂੰ ਜੀਣ ਵਾਲੀ ਪਰੰਪਰਾ! ਇੱਕ ਪਾਸੇ ਦਹਿਸ਼ਤ ਦਾ ਸਿਖ਼ਰ ਤੇ ਦੂਜੇ ਪਾਸੇ ਰੂਹਾਨੀਅਤ ਦਾ ਸਿਖਰ! ਇੱਕ ਪਾਸੇ ਧਾਰਮਿਕ ਜਨੂੰਨ ਅਤੇ ਦੂਜੇ ਪਾਸੇ ਹਰ ਕਿਸੇ ਵਿਚ ਰੱਬ ਨੂੰ ਦੇਖਣ ਵਾਲੀ ਉਦਾਰਤਾ! ਇਸ ਸਭ ਦੇ ਵਿਚਕਾਰ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਦੂਜੇ ਪਾਸੇ ਗੁਰੂ ਜੀ ਦੇ ਬਹਾਦਰ ਸਾਹਿਬਜ਼ਾਦੇ ਇਕੱਲੇ ਹੁੰਦੇ ਹੋਏ ਵੀ ਨਿਡਰ ਹੋ ਕੇ ਖੜੇ ਸਨ! ਇਹ ਬਹਾਦਰ ਸਾਹਿਬਜ਼ਾਦੇ ਕਿਸੇ ਧਮਕੀ ਤੋਂ ਡਰਦੇ ਨਹੀਂ ਸਨ, ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ ਸਨ। ਬਹਾਦਰੀ ਲਈ ਉਮਰ ਮਾਇਨੇ ਨਹੀਂ ਰੱਖਦੀ। 

ਵੀਰ ਬਾਲ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਕਿਹਾ, ਜੇਕਰ ਅਸੀਂ ਭਵਿੱਖ ਵਿਚ ਭਾਰਤ ਨੂੰ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਲਿਜਾਣਾ ਹੈ, ਤਾਂ ਸਾਨੂੰ ਅਤੀਤ ਦੇ ਤੰਗ ਰਵੱਈਏ ਤੋਂ ਮੁਕਤ ਹੋਣਾ ਪਵੇਗਾ। ਇਸ ਲਈ ਆਜ਼ਾਦੀ ਦੇ ‘ਅੰਮ੍ਰਿਤ ਕਾਲ’ ਵਿਚ ਦੇਸ਼ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ’ ਦਾ ਸਾਹ ਲਿਆ ਹੈ। ਉਹਨਾਂ ਨੇ ਕਿਹਾ, “ਉਸ ਯੁੱਗ ਦੀ ਕਲਪਨਾ ਕਰੋ! ਔਰੰਗਜ਼ੇਬ ਦੇ ਆਤੰਕ ਦੇ ਵਿਰੁੱਧ, ਭਾਰਤ ਨੂੰ ਬਦਲਣ ਦੀਆਂ ਯੋਜਨਾਵਾਂ ਦੇ ਵਿਰੁੱਧ, ਗੁਰੂ ਗੋਬਿੰਦ ਸਿੰਘ ਜੀ ਪਹਾੜ ਵਾਂਗ ਖੜੇ ਸਨ। ਔਰੰਗਜ਼ੇਬ ਅਤੇ ਉਸ ਦੀ ਸਲਤਨਤ ਦੀ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬ ਅਤੇ ਫਤਹਿ ਸਿੰਘ ਸਾਹਿਬ ਵਰਗੇ ਛੋਟੇ ਬੱਚਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਸੀ? ਦੋ ਮਾਸੂਮ ਬੱਚਿਆਂ ਨੂੰ ਜਿੰਦਾ ਕੰਧ ਨਾਲ ਚਿਣਵਾਉਣ ਵਰਗਾ ਜ਼ੁਲਮ ਕਿਉਂ ਕੀਤਾ ਗਿਆ?

ਉਹ ਇਸ ਲਈ ਕਿਉਂਕਿ ਔਰੰਗਜ਼ੇਬ ਅਤੇ ਉਸ ਦੇ ਲੋਕ ਤਲਵਾਰ ਦੇ ਜ਼ੋਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਧਰਮ ਬਦਲਣਾ ਚਾਹੁੰਦੇ ਸਨ। ਪਰ, ਭਾਰਤ ਦਾ ਉਹ ਪੁੱਤਰ, ਉਹ ਬਹਾਦਰ ਲੜਕਾ, ਮੌਤ ਤੋਂ ਵੀ ਨਹੀਂ ਡਰਿਆ। ਉਹਨਾਂ ਨੂੰ ਕੰਧ ਵਿਚ ਜਿੰਦਾ ਚੁਣਿਆ ਗਿਆ , ਪਰ ਉਹਨਾਂ ਨੇ ਅੱਤਵਾਦੀ ਯੋਜਨਾਵਾਂ ਨੂੰ ਹਮੇਸ਼ਾ ਲਈ ਦਫ਼ਨ ਕਰ ਦਿੱਤਾ।

ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨੇ ਕਿਹਾ, "ਸਾਹਿਬਜ਼ਾਦਿਆਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ, ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, ਪਰ ਇੰਨੀ ਮਹਾਨ 'ਸ਼ੌਰਿਆ ਗਾਥਾ' ਨੂੰ ਵਿਸਾਰ ਦਿੱਤਾ ਗਿਆ ਹੈ।" ਪਰ ਹੁਣ 'ਨਵਾਂ ਭਾਰਤ' ਦਹਾਕਿਆਂ ਪਹਿਲਾਂ ਕੀਤੀ ਗਈ ਪੁਰਾਣੀ ਗਲਤੀ ਨੂੰ ਸੁਧਾਰ ਰਿਹਾ ਹੈ। ਅਸੀਂ ਆਜ਼ਾਦੀ ਦੇ ‘ਅੰਮ੍ਰਿਤ ਮਹੋਤਸਵ’ ਵਿੱਚ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਜ਼ਾਦੀ ਘੁਲਾਟੀਆਂ, ਨਾਇਕਾਵਾਂ ਅਤੇ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement