Average monthly income: ਪਰਵਾਰਾਂ ਦੀ ਔਸਤ ਮਹੀਨਾਵਾਰ ਆਮਦਨ ’ਚ ਕਰਨਾਟਕ ਸੱਭ ਤੋਂ ਉੱਪਰ, ਮਹਾਰਾਸ਼ਟਰ ਨੂੰ ਪਛਾੜਿਆ
Published : Dec 26, 2023, 5:12 pm IST
Updated : Dec 26, 2023, 5:12 pm IST
SHARE ARTICLE
File Imgae
File Imgae

ਚੰਡੀਗੜ੍ਹ ਤੀਜੇ ਅਤੇ ਪੰਜਾਬ ਪੰਜਵੇਂ ਨੰਬਰ ’ਤੇ

Average monthly income: ਪਰਵਾਰਾਂ ਦੀ ਔਸਤ ਮਹੀਨਾਵਾਰ ਆਮਦਨ ਦੇ ਮਾਮਲੇ ’ਚ ਕਰਨਾਟਕ ਨੇ ਮਹਾਰਾਸ਼ਟਰ  ਪਛਾੜ ਕੇ ਦੇਸ਼ ’ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਸਾਲ 2023 ’ਚ ਕਰਨਾਟਕ ’ਚ ਪ੍ਰਤੀ ਪਰਵਾਰ ਔਸਤ ਮਹੀਨਾਵਾਰ ਆਮਦਨ 35,411 ਰੁਪਏ ਸੀ ਅਤੇ ਇਸ ਮਾਮਲੇ ’ਚ ਇਸ ਨੇ ਮਹਾਰਾਸ਼ਟਰ ਨੂੰ ਪਿੱਛੇ ਛੱਡ ਦਿਤਾ ਹੈ। ਇਹ ਜਾਣਕਾਰੀ ‘ਮਨੀ9 ਸਾਲਾਨਾ ਪਰਸਨਲ ਫ਼ਾਈਨਾਂਸ ਪਲਸ ਸਰਵੇਖਣ-2023’ ਦੇ ਨਤੀਜਿਆਂ ’ਚ ਦਿਤੀ ਗਈ ਹੈ।
ਇਸ ਸੂਚੀ ’ਚ ਚੰਡੀਗੜ੍ਹ (34588) ਤੀਜੇ ਅਤੇ ਪੰਜਾਬ (30412) ਪੰਜਵੇਂ ਨੰਬਰ ’ਤੇ ਹੈ। ਪੂਰੇ ਦੇਸ਼ ’ਚ ਪਰਵਾਰਾਂ ਦੀ ਔਸਤਨ ਮਹੀਨਾਵਾਰ ਆਮਦਨ 25910 ਰੁਪਏ ਹੈ।

ਸਰਵੇਖਣ ’ਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਦੇਸ਼ ਦੇ ਨਾਗਰਿਕਾਂ ਲਈ ਇਲਾਜ ਦੀ ਲਾਗਤ ਭਾਰੀ ਹੁੰਦੀ ਜਾ ਰਹੀ ਹੈ। ਅਚਾਨਕ ਗੰਭੀਰ ਬਿਮਾਰੀ ਕਾਰਨ ਇਸ ਸਾਲ 22 ਫ਼ੀ ਸਦੀ ਤੋਂ ਵੱਧ ਭਾਰਤੀਆਂ ਨੇ ਅਪਣੀ ਜੀਵਨ ਭਰ ਦੀ ਬੱਚਤ ਗੁਆ ਦਿਤੀ ਹੈ। ਇਸ ਦੇ ਨਾਲ ਹੀ 56 ਫੀ ਸਦੀ ਭਾਰਤੀ ਪਰਵਾਰ ਅਜੇ ਵੀ ਅਪਣੀ ਨੌਕਰੀ ਗੁਆਉਣ ਦੇ ਡਰ ’ਚ ਰਹਿ ਰਹੇ ਹਨ। ਇਹ ਸਰਵੇਖਣ ਆਮਦਨ, ਖਰਚ, ਜੀਵਨ ਪੱਧਰ, ਬੱਚਤ, ਨਿਵੇਸ਼ ਅਤੇ ਭਾਰਤੀ ਪਰਵਾਰਾਂ ਦੀਆਂ ਭਵਿੱਖ ਦੀਆਂ ਇੱਛਾਵਾਂ ਦੀ ਜਾਂਚ ਕਰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਬਿਆਂ ਦੀ ਮਹੀਨਾਵਾਰ ਆਮਦਨ ਬਾਰੇ ਰੀਪੋਰਟ ’ਚ ਕਿਹਾ ਗਿਆ ਹੈ ਕਿ ਕਰਨਾਟਕ ਨੇ ਦੇਸ਼ ’ਚ ਪਰਵਾਰਾਂ ਦੀ ਔਸਤ ਮਹੀਨਾਵਾਰ ਆਮਦਨ ਦੇ ਮਾਮਲੇ ’ਚ ਮਹਾਰਾਸ਼ਟਰ ਨੂੰ ਪਿੱਛੇ ਛੱਡ ਦਿਤਾ ਹੈ। ਸਾਲ 2023 ’ਚ ਕਰਨਾਟਕ ’ਚ ਪ੍ਰਤੀ ਪਰਵਾਰ ਔਸਤ ਮਾਸਿਕ ਆਮਦਨ 35,411 ਰੁਪਏ ਸੀ। ਪਿਛਲੇ ਸਾਲ ਦੇ ਸਰਵੇਖਣ ’ਚ, ਮਹਾਰਾਸ਼ਟਰ ਔਸਤ ਮਹੀਨਾਵਾਰ ਆਮਦਨ ਦੀ ਸੂਚੀ ’ਚ ਸੱਭ ਤੋਂ ਉੱਪਰ ਸੀ। ਟੀ.ਵੀ. 9 ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਵਰੁਣ ਦਾਸ ਨੇ ਕਿਹਾ, ‘‘ਮਨੀ9 ਦਾ ਸਾਲਾਨਾ ਪਰਸਨਲ ਫਾਈਨਾਂਸ ਪਲਸ ਸਰਵੇਖਣ ਵਿੱਤੀ ਚੁਨੌਤੀਆਂ ਦੇ ਵਿਚਕਾਰ ਭਾਰਤ ਦੀ ਲਚਕੀਲੇਪਣ ਨੂੰ ਦਰਸਾਉਂਦਾ ਹੈ। ਨਤੀਜੇ ਸਾਡੇ ਲੋਕਾਂ ਦੇ ਸੰਘਰਸ਼ਾਂ ਅਤੇ ਸੁਪਨਿਆਂ ਦੋਹਾਂ  ’ਤੇ ਚਾਨਣਾ ਪਾਉਂਦੇ ਹਨ।’’

ਮਨੀ9 ਦੇ ਸੰਪਾਦਕ ਅੰਸ਼ੁਮਨ ਤਿਵਾੜੀ ਨੇ ਕਿਹਾ, ‘‘ਇਹ ਸਰਵੇਖਣ ਚੁਨੌਤੀਆਂ ਅਤੇ ਇੱਛਾਵਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਂਦਾ ਹੈ। ਇਨ੍ਹਾਂ ਰਾਹੀਂ ਅਸੀਂ ਆਮ ਲੋਕਾਂ ਦੇ ਗਿਆਨ ਨੂੰ ਵਧਾ ਕੇ ਉਨ੍ਹਾਂ ਨੂੰ ਵਿੱਤੀ ਬਿਹਤਰੀ ਵਲ ਸਮਰੱਥ ਬਣਾਉਂਦੇ ਹਾਂ।’’ ਸਰਵੇਖਣ ’ਚ ਦੇਸ਼ ਦੇ 20 ਸੂਬਿਆਂ ਦੇ 1,170 ਸਥਾਨਾਂ ਅਤੇ 115 ਜ਼ਿਲ੍ਹਿਆਂ ’ਚ ਫੈਲੇ 35,000 ਤੋਂ ਵੱਧ ਘਰ ਸ਼ਾਮਲ ਸਨ। ਇਹ ਸਰਵੇਖਣ ਰੀਸਰਚ ਟ੍ਰਾਇੰਗਲ ਇੰਸਟੀਚਿਊਟ (ਆਰ.ਟੀ.ਆਈ.) ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਸਰਵੇਖਣ ਤੋਂ ਪਤਾ ਲਗਦਾ ਹੈ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਸ਼ਹਿਰਾਂ ਨੂੰ ਪਰਤ ਆਏ, ਜਿਸ ਨਾਲ ਸ਼ਹਿਰੀ ਪਰਵਾਰਾਂ ਦੀ ਔਸਤ ਮਹੀਨਾਵਾਰ ਆਮਦਨ 2023 ’ਚ 12 ਫ਼ੀ ਸਦੀ ਵਧ ਕੇ 25,910 ਰੁਪਏ ਹੋ ਗਈ। 77 ਫੀ ਸਦੀ ਭਾਰਤੀ ਅਜੇ ਵੀ 35,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਕਮਾਉਂਦੇ ਹਨ। ਸਿਰਫ 30 ਫ਼ੀ ਸਦੀ ਪਰਵਾਰਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਉਨ੍ਹਾਂ ਦੀ ਵਿੱਤੀ ਸਥਿਤੀ ’ਚ ਸੁਧਾਰ ਹੋਇਆ ਹੈ।

ਨਿਵੇਸ਼ ਦੇ ਨਵੇਂ ਬਦਲਾਂ ਦੇ ਬਾਵਜੂਦ, ਸੋਨੇ ਅਤੇ ਰਵਾਇਤੀ ਬੈਂਕ ਜਮ੍ਹਾਂ ਰਾਸ਼ੀ ਵਲ ਭਾਰਤੀਆਂ ਦਾ ਆਕਰਸ਼ਣ ਬਣਿਆ ਹੋਇਆ ਹੈ। ਲਗਭਗ 77 ਫ਼ੀ ਸਦੀ ਭਾਰਤੀ ਅਪਣੀ ਕਮਾਈ ਨੂੰ ਬੈਂਕ ਜਮ੍ਹਾਂ ਰਾਸ਼ੀ ਦੇ ਰੂਪ ’ਚ ਰਖਣਾ ਪਸੰਦ ਕਰਦੇ ਹਨ। ਦੂਜੇ ਪਾਸੇ 21 ਫੀ ਸਦੀ ਲੋਕ ਸੋਨੇ ’ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।
ਹਾਲਾਂਕਿ, ਸਰਵੇਖਣ ਦਰਸਾਉਂਦਾ ਹੈ ਕਿ ਭਾਰਤੀ ਪਰਵਾਰਾਂ ’ਚ ਬੀਮਾ ਅਤੇ ਸਟਾਕ ਮਾਰਕੀਟ ’ਚ ਨਿਵੇਸ਼ ਕਰਨ ਵਲ ਰੁਝਾਨ ਵੀ ਵੱਧ ਰਿਹਾ ਹੈ। ਆਰਥਕ ਮੋਰਚੇ ’ਤੇ ਚੁਨੌਤੀਆਂ ਦੇ ਬਾਵਜੂਦ, ਦੇਸ਼ ਦੇ 3 ਫ਼ੀ ਸਦੀ ਪਰਵਾਰ ਅਗਲੇ ਛੇ ਮਹੀਨਿਆਂ ’ਚ ਦੋ ਪਹੀਆ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। 10 ਫ਼ੀ ਸਦੀ ਤੋਂ ਵੱਧ ਇਸ ਮਿਆਦ ’ਚ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement