UNDP Report : ਭਾਰਤ ’ਚ ਗ਼ਰੀਬੀ ਘਟੀ, ਪਰ ਆਮਦਨ ’ਚ ਨਾਬਰਾਬਰੀ ਵਧੀ
Published : Nov 6, 2023, 10:05 pm IST
Updated : Nov 6, 2023, 10:05 pm IST
SHARE ARTICLE
UNDP Report :
UNDP Report :

ਪ੍ਰਤੀ ਵਿਅਕਤੀ ਆਮਦਨ 2000 ਤੋਂ 2022 ਦਰਮਿਆਨ 442 ਅਮਰੀਕੀ ਡਾਲਰ ਤੋਂ ਵਧ ਕੇ 2,389 ਅਮਰੀਕੀ ਡਾਲਰ ਹੋ ਗਈ

UNDP Report : ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਨੇ ਇਕ ਨਵੀਂ ਰੀਪੋਰਟ ’ਚ ਕਿਹਾ ਹੈ ਕਿ ਭਾਰਤ ਉੱਚ ਆਮਦਨ ਅਤੇ ਦੌਲਤ ਦੀ ਅਸਮਾਨਤਾ ਵਾਲੇ ਚੋਟੀ ਦੇ ਦੇਸ਼ਾਂ ’ਚੋਂ ਇਕ ਹੈ ਪਰ ਬਹੁ-ਆਯਾਮੀ ਗਰੀਬੀ ’ਚ ਰਹਿਣ ਵਾਲੀ ਆਬਾਦੀ ਦਾ ਹਿੱਸਾ 2015-16 ਅਤੇ 2019-21 ਦਰਮਿਆਨ 25 ਫ਼ੀ ਸਦੀ ਤੋਂ ਘਟ ਕੇ 15 ਫ਼ੀ ਸਦੀ ਰਹਿ ਗਿਆ ਹੈ। 

ਸੋਮਵਾਰ ਨੂੰ ਜਾਰੀ ਕੀਤੀ ਗਈ 2024 ਏਸ਼ੀਆ-ਪ੍ਰਸ਼ਾਂਤ ਮਨੁੱਖੀ ਵਿਕਾਸ ਰੀਪੋਰਟ ’ਚ ਲੰਮੇ ਸਮੇਂ ਦੀ ਤਰੱਕੀ ਦੀ ਤਸਵੀਰ ਪੇਸ਼ ਕੀਤੀ ਗਈ ਹੈ, ਨਾਲ ਹੀ ਇਸ ’ਚ ਲਗਾਤਾਰ ਨਾਬਰਾਬਰੀ ਅਤੇ ਵਿਆਪਕ ਵਿਘਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਅਤੇ ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤੁਰਤ ਨਵੀਆਂ ਹਦਾਇਤਾਂ ਬਣਾਉਣ ਦੀ ਮੰਗ ਕੀਤੀ ਗਈ ਹੈ।

ਭਾਰਤ ’ਚ ਪ੍ਰਤੀ ਵਿਅਕਤੀ ਆਮਦਨ 2000 ਤੋਂ 2022 ਦਰਮਿਆਨ 442 ਅਮਰੀਕੀ ਡਾਲਰ ਤੋਂ ਵਧ ਕੇ 2,389 ਅਮਰੀਕੀ ਡਾਲਰ ਹੋ ਗਈ ਹੈ। ਜਦਕਿ 2004 ਅਤੇ 2019 ਦੇ ਵਿਚਕਾਰ, ਗਰੀਬੀ ਦਰ (ਕੌਮਾਂਤਰੀ ਗਰੀਬੀ ਮਾਪਦੰਡ 2.15 ਡਾਲਰ ਪ੍ਰਤੀ ਦਿਨ ਦੇ ਆਧਾਰ ’ਤੇ) 40 ਫੀ ਸਦੀ ਤੋਂ ਘਟ ਕੇ 10 ਫੀ ਸਦੀ ਰਹਿ ਗਈ। ਨਵੀਂ ਰੀਪੋਰਟ ’ਚ ਕਿਹਾ ਗਿਆ ਹੈ ਕਿ ਅਧੂਰੀਆਂ ਇੱਛਾਵਾਂ, ਵਧ ਰਹੀ ਮਨੁੱਖੀ ਅਸੁਰੱਖਿਆ, ਅਤੇ ਇਕ ਸੰਭਾਵੀ ਤੌਰ ’ਤੇ ਵਧੇਰੇ ਉਥਲ-ਪੁਥਲ ਭਰਿਆ ਭਵਿੱਖ ਬਦਲਾਅ ਦੀ ਇਕ ਜ਼ਰੂਰੀ ਲੋੜ ਪੈਦਾ ਕਰਦਾ ਹੈ।

ਇਸ ’ਚ ਕਿਹਾ ਗਿਆ ਹੈ ਕਿ 2015-16 ਅਤੇ 2019-21 ਦਰਮਿਆਨ ਬਹੁ-ਆਯਾਮੀ ਗਰੀਬੀ ’ਚ ਰਹਿਣ ਵਾਲੀ ਆਬਾਦੀ ਦਾ ਹਿੱਸਾ 25 ਤੋਂ 15 ਫ਼ੀ ਸਦੀ ਤਕ ਡਿੱਗ ਗਿਆ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਕਿਰਤ ਸ਼ਕਤੀ ’ਚ ਔਰਤਾਂ ਦੀ ਹਿੱਸੇਦਾਰੀ 23 ਫੀ ਸਦੀ ਹੈ। ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ-ਜਨਰਲ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਲਈ UNDP ਖੇਤਰੀ ਨਿਰਦੇਸ਼ਕ ਕੰਨੀ ਵਿਗਨਰਾਜਾਹ ਨੇ ਕਿਹਾ, ‘‘ਰੀਪੋਰਟ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਮੌਜੂਦਾ ਚੁਨੌਤੀਆਂ ’ਤੇ ਕਾਬੂ ਪਾਉਣ ਲਈ, ਸਾਨੂੰ ਮਨੁੱਖੀ ਵਿਕਾਸ ’ਚ ਨਿਵੇਸ਼ ਨੂੰ ਤਰਜੀਹ ਦੇਣੀ ਹੋਵੇਗੀ।’’

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਵਿਸ਼ਵਵਿਆਪੀ ਮੱਧ ਵਰਗ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ - ਜਿਸ ਵਿੱਚ 12 ਡਾਲਰ ਅਤੇ 120 ਡਾਲਰ ਪ੍ਰਤੀ ਦਿਨ ਦੇ ਵਿਚਕਾਰ ਰਹਿੰਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 185 ਮਿਲੀਅਨ ਤੋਂ ਵੱਧ ਲੋਕ ਬਹੁਤ ਗਰੀਬੀ ਵਿੱਚ ਰਹਿੰਦੇ ਹਨ - ਇੱਕ ਦਿਨ ਵਿੱਚ USD 2.15 ਤੋਂ ਘੱਟ ਕਮਾਈ ਕਰਦੇ ਹਨ - ਇੱਕ ਸੰਖਿਆ ਜਿਸਦੀ ਕੋਵਿਡ -19 ਮਹਾਂਮਾਰੀ ਦੇ ਆਰਥਿਕ ਝਟਕਿਆਂ ਤੋਂ ਬਾਅਦ ਉੱਚੇ ਚੜ੍ਹਨ ਦੀ ਉਮੀਦ ਹੈ, ਰਿਪੋਰਟ ਵਿੱਚ ਕਿਹਾ ਗਿਆ

(For more news apart from UNDP Report, stay tuned to Rozana Spokesman).

SHARE ARTICLE

ਏਜੰਸੀ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement