Chhattisgarh News: ਖਾਣਾ ਪਰੋਸਣ ’ਚ ਦੇਰੀ ਕਾਰਨ ਗੁੱਸੇ ’ਚ ਆਏ ਪਤੀ ਨੇ ਪਤਨੀ ਨੂੰ ਦੂਜੀ ਮੰਜ਼ਲ ਤੋਂ ਦਿਤਾ ਧੱਕਾ 

By : PARKASH

Published : Dec 26, 2024, 12:46 pm IST
Updated : Dec 26, 2024, 12:46 pm IST
SHARE ARTICLE
Husband pushes wife from second floor after delay in serving food
Husband pushes wife from second floor after delay in serving food

Chhattisgarh News: ਪਤੀ ਵਲੋਂ ਖਾਣਾ ਮੰਗਣ ਦੇ ਬਾਵਜੂਦ ਵੀ ਮੋਬਾਈਲ ’ਤੇ ਲੱਗੀ ਰਹੀ ਪਤਨੀ

 

Raipur News: ਛੱਤੀਸਗੜ੍ਹ ਦੇ ਰਾਏਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁਧਵਾਰ ਨੂੰ ਇਕ ਵਿਅਕਤੀ ਨੇ ਜ਼ਿਆਦਾ ਫ਼ੋਨ ਵਰਤਣ ਅਤੇ ਸਮੇਂ ’ਤੇ ਖਾਣਾ ਨਾ ਦੇਣ ’ਤੇ ਗੁੱਸੇ ’ਚ ਆ ਕੇ ਅਪਣੀ ਪਤਨੀ ਨੂੰ ਦੂਜੀ ਮੰਜ਼ਲ ਤੋਂ ਧੱਕਾ ਦੇ ਦਿੱਤਾ। ਪੀੜਤਾ ਨੂੰ ਖਾਣਾ ਪਰੋਸਣ ’ਚ ਕਥਿਤ ਦੇਰੀ ਤੋਂ ਵਿਅਕਤੀ ਗੁੱਸੇ ’ਚ ਸੀ ਅਤੇ ਉਹ ਉਸ ਨੂੰ ਮਾਰਨ ਚਾਹੁੰਦਾ ਸੀ। ਪੁਲਿਸ ਨੇ ਜਾਣਕਾਰੀ ਦਿਤੀ।

ਪਤੀ ਵਲੋਂ ਕੀਤੇ ਇਸ ਅਣਮਨੁੱਖੀ ਕਾਰੇ ਵਿਚ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਵਿਕਾਸ ਨਗਰ ਦੇ ਰਹਿਣ ਵਾਲੇ ਸੁਨੀਲ ਜਗਬੰਧੂ ਨੇ ਅਪਣੀ ਪਤਨੀ ਸਪਨਾ ਨੂੰ ਖਾਣਾ ਪਰੋਸਣ ਲਈ ਕਿਹਾ। ਪਰ ਉਹ ਅਪਣਾ ਮੋਬਾਈਲ ਫ਼ੋਨ ਵਰਤ ਰਹੀ ਸੀ ਅਤੇ ਉਸ ਨੂੰ ਖਾਣਾ ਪਰੋਸਣ ਵਿਚ ਦੇਰੀ ਕਰ ਰਹੀ ਸੀ।

ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਜਗਬੰਧੂ ਨੇ ਅਪਣੀ ਪਤਨੀ ਨੂੰ ਘਰ ਦੀ ਦੂਜੀ ਮੰਜ਼ਲ ਤੋਂ ਧੱਕਾ ਦੇ ਦਿਤਾ। ਗੁਡਿਆਰੀ ਪੁਲਿਸ ਨੇ ਪੂਰੇ ਮਾਮਲੇ ’ਚ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸਪਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਰਾਏਪੁਰ ਦੇ ਡੀਕੇ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement