
ਕਿਤਾਬ ਦੀ ਸਮੱਗਰੀ ਅਤੇ ਲੇਖਕ ਦੇ ਵਿਰੁਧ ਭਾਰੀ ਹੰਗਾਮਾ ਹੋਇਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਈਸ਼ਨਿੰਦਾ ਵਾਲਾ ਮੰਨਿਆ ਸੀ।
ਨਵੀਂ ਦਿੱਲੀ : ਬ੍ਰਿਟਿਸ਼-ਭਾਰਤੀ ਨਾਵਲਕਾਰ ਸਲਮਾਨ ਰਸ਼ਦੀ ਦੀ ਵਿਵਾਦਪੂਰਨ ਕਿਤਾਬ ‘ਦਿ ਸੈਟੇਨਿਕ ਵਰਸੇਜ਼’ ਰਾਜੀਵ ਗਾਂਧੀ ਸਰਕਾਰ ਵਲੋਂ ਪਾਬੰਦੀ ਲਗਾਏ ਜਾਣ ਦੇ ਲਗਭਗ 36 ਸਾਲ ਬਾਅਦ ਚੁੱਪਚਾਪ ਭਾਰਤ ਪਰਤ ਆਈ ਹੈ। ਪਿਛਲੇ ਕੁੱਝ ਦਿਨਾਂ ਤੋਂ ਇਹ ਕਿਤਾਬ ਕੌਮੀ ਰਾਜਧਾਨੀ ਦੇ ‘ਬਾਹਰੀਸੰਨਜ਼ ਬੁੱਕਸੈਲਰਸ’ ’ਚ ਸੀਮਤ ਸਟਾਕ ਵੇਚ ਰਹੀ ਹੈ। ਕਿਤਾਬ ਦੀ ਸਮੱਗਰੀ ਅਤੇ ਲੇਖਕ ਦੇ ਵਿਰੁਧ ਭਾਰੀ ਹੰਗਾਮਾ ਹੋਇਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਈਸ਼ਨਿੰਦਾ ਵਾਲਾ ਮੰਨਿਆ ਸੀ।
‘ਬਾਹਰੀਸੰਨਜ਼ ਬੁੱਕਸੈਲਰਸ’ ਦੀ ਮਾਲਕ ਰਜਨੀ ਮਲਹੋਤਰਾ ਨੇ ਕਿਹਾ, ‘‘ਸਾਨੂੰ ਕਿਤਾਬ ਮਿਲੇ ਕੁੱਝ ਦਿਨ ਹੋ ਗਏ ਹਨ ਅਤੇ ਹੁਣ ਤਕ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਚੰਗੀ ਵਿਕਰੀ ਹੋ ਰਹੀ ਹੈ।’’ ਇਸ ਕਿਤਾਬ ਦੀ ਕੀਮਤ 1,999 ਰੁਪਏ ਹੈ ਅਤੇ ਇਹ ਸਿਰਫ ਦਿੱਲੀ-ਐਨ.ਸੀ.ਆਰ. ਦੇ ‘ਬਾਹਰੀਸੰਨਜ਼ ਬੁੱਕਸੈਲਰਸ’ ਸਟੋਰ ’ਤੇ ਉਪਲਬਧ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਦਿੱਲੀ ਹਾਈ ਕੋਰਟ ਨੇ ਨਵੰਬਰ ’ਚ ਰਾਜੀਵ ਗਾਂਧੀ ਸਰਕਾਰ ਦੇ ਨਾਵਲ ਦੇ ਆਯਾਤ ’ਤੇ ਪਾਬੰਦੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਬੰਦ ਕਰ ਦਿਤੀ ਸੀ। (ਏਜੰਸੀ)
ਅਤੇ ਕਿਹਾ ਸੀ ਕਿ ਅਧਿਕਾਰੀ ਸਬੰਧਤ ਨੋਟੀਫਿਕੇਸ਼ਨ ਪੇਸ਼ ਕਰਨ ’ਚ ਅਸਫਲ ਰਹੇ ਹਨ, ਇਸ ਲਈ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਇਹ ਮੌਜੂਦ ਨਹੀਂ ਹੈ। ਇਹ ਕਿਤਾਬ ਪ੍ਰਕਾਸ਼ਿਤ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਮੁਸੀਬਤ ਵਿਚ ਪੈ ਗਈ, ਜਿਸ ਤੋਂ ਬਾਅਦ ਈਰਾਨੀ ਆਗੂ ਰੂਹੋਲਾਹ ਖੁਮੈਨੀ ਨੇ ਇਕ ਫਤਵਾ ਜਾਰੀ ਕਰ ਕੇ ਮੁਸਲਮਾਨਾਂ ਨੂੰ ਰਸ਼ਦੀ ਅਤੇ ਉਸ ਦੇ ਪ੍ਰਕਾਸ਼ਕਾਂ ਨੂੰ ਮਾਰਨ ਦੀ ਅਪੀਲ ਕੀਤੀ।
ਰਸ਼ਦੀ ਨੇ ਬਰਤਾਨੀਆਂ ਅਤੇ ਅਮਰੀਕਾ ਵਿਚ ਲੁਕ ਕੇ ਲਗਭਗ 10 ਸਾਲ ਬਿਤਾਏ। ਜੁਲਾਈ 1991 ’ਚ, ਨਾਵਲ ਦੇ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਾਰਾਸ਼ੀ ਦਾ ਉਸ ਦੇ ਦਫਤਰ ’ਚ ਕਤਲ ਕਰ ਦਿਤਾ ਗਿਆ ਸੀ। ਲੇਬਨਾਨੀ-ਅਮਰੀਕੀ ਹਾਦੀ ਮਾਤਰ ਨੇ 12 ਅਗੱਸਤ 2022 ਨੂੰ ਇਕ ਭਾਸ਼ਣ ਦੌਰਾਨ ਸਟੇਜ ’ਤੇ ਰਸ਼ਦੀ ’ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਨਾਲ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਸੀ।