
ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾ...
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਿਚ ਹੋਈ ਰੈਲੀ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਇਕ ਨੋਜਵਾਨ ਦਾ ਉੱਥੇ ਖੜੇ ਲੋਕਾਂ ਨੇ ਕੁਟਾਪਾ ਚਾੜ ਦਿੱਤਾ। ਮਾਮਲਾ ਵੱਧਦਾ ਵੇਖ ਖੁਦ ਗ੍ਰਹਿ ਮੰਤਰੀ ਨੇ ਦਖਲ ਦਿੱਤਾ ਅਤੇ ਸੁਰਖਿਆ ਕਰਮੀਆਂ ਨੂੰ ਪੀੜਤ ਵਿਅਕਤੀ ਨੂੰ ਬਚਾਉਣ ਲਈ ਕਿਹਾ।
File Photo
ਦਰਅਸਲ ਬੀਤੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਬਾਬਰਪੁਰ ਇਲਾਕੇ ਵਿਚ ਇਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਚੋਣ ਪ੍ਰਚਾਰ ਵੇਲੇ ਸ਼ਾਹ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਸੀਏਏ ਨੂੰ ਲੈ ਕੇ ਜਮ ਕੇ ਨਿਸ਼ਾਨਾ ਲਗਾਇਆ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੀਏਏ ਲੈ ਕੇ ਆਈ ਪਰ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
File Photo
ਉਨ੍ਹਾਂ ਕਿਹਾ ਕਿ ਸੀਏਏ ਦੇ ਨਾਮ 'ਤੇ ਦਿੱਲੀ ਵਿਚ ਦੰਗੇ ਕਰਵਾਏ,ਬੱਸਾ ਫੂਕੀਆਂ, ਲੋਕਾਂ ਦੀਆਂ ਗੱਡੀਆਂ ਸਾੜੀਆਂ ਅਤੇ ਲੋਕਾਂ ਨੂੰ ਭੜਕਾਇਆ ਅਤੇ ਗੁਮਰਾਹ ਕੀਤਾ ਗਿਆ। ਇਸੇ ਦੌਰਾਨ ਪੰਜ ਵਿਅਕਤੀ ਸੀਏਏ ਨੂੰ ਵਾਪਸ ਲੈਣ ਦੀ ਮੰਗ ਕਰਨ ਲੱਗੇ ਤਾਂ ਆਸ-ਪਾਸ ਖੜੇ ਲੋਕਾਂ ਨੇ ਉਨ੍ਹਾਂ 'ਚੋਂ ਇਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਵਿਚਾਲੇ ਅਮਿਤ ਸ਼ਾਹ ਦੇ ਕਹਿਣ 'ਤੇ ਸੁਰਖਿਆ ਕਰਮੀ ਪੀੜਤ ਵਿਅਕਤੀ ਨੂੰ ਭੀੜ ਤੋਂ ਬਚਾ ਕੇ ਰੈਲੀ ਸਥਾਨ ਤੋਂ ਬਾਹਰ ਲੈ ਗਏ।
File Photo
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾ-ਸ਼ੋਰਾ 'ਤੇ ਹੈ। ਚੋਣ ਪ੍ਰਚਾਰ ਦੌਰਾਨ ਸਿਆਸੀ ਬਿਆਨਬਾਜੀ ਵੀ ਆਪਣੇ ਚਰਮ 'ਤੇ ਪਹੁੰਚੀ ਹੋਈ ਹੈ।