
ਹਾਦਸੇ ਦਾ ਸ਼ਿਕਾਰ ਹੋਏ ਲੋਕ ਮੱਧ ਪ੍ਰਦੇਸ਼ ਦੇ ਹਨ ਤੇ ਇੱਕੋ ਪਰਿਵਾਰ ਦੇ ਹਨ।
ਨਵੀਂ ਦਿੱਲੀ: ਰਾਜਸਥਾਨ ਦੇ ਟੋਂਕ ਵਿੱਚ ਵੱਡਾ ਸੜਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਕੇ 'ਤੇ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਹ ਹਾਦਸਾ ਜੈਪੁਰ-ਕੋਟਾ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਰਾਤ ਨੂੰ ਟੋਂਕ ਜ਼ਿਲ੍ਹੇ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਮੱਧ ਪ੍ਰਦੇਸ਼ ਦੇ ਹਨ ਤੇ ਇੱਕੋ ਪਰਿਵਾਰ ਦੇ ਹਨ।
rajasthan
ਸੂਚਨਾ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਤਿੰਨ ਸਾਲਾਂ ਦੀ ਬੱਚੀ ਸੁਰੱਖਿਅਤ ਬਚ ਗਈ ਹੈ। ਇਸ ਦੇ ਨਾਲ ਹੀ ਲਾਸ਼ਾਂ ਦਾ ਪੋਸਟਮਾਰਟਮ ਵੀ ਕੀਤਾ ਜਾ ਰਿਹਾ ਹੈ। ਟੋਂਕ ਦੇ ਡੀਐਸਪੀ ਚੰਦਰਸਿੰਘ ਰਾਵਤ ਨੇ ਦੱਸਿਆ ਕਿ ਟ੍ਰੇਲਰ ਮਾਲਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
shivraj singh chouhan
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟੋਂਕ ਸੜਕ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, “ਰਾਜਸਥਾਨ ਸੜਕ ਹਾਦਸੇ ਵਿੱਚ ਸਾਡੇ ਰਾਜਗੜ ਦੇ ਇੱਕੋ ਪਰਿਵਾਰ ਦੇ ਕਈ ਭੈਣ-ਭਰਾਵਾਂ ਦੇ ਅਚਾਨਕ ਮਰਨ ਦੀ ਖ਼ਬਰ ਨੇ ਬਹੁਤ ਦੁੱਖ ਹੋਇਆ ਹੈ। ਵਿਛੜੀ ਰੂਹਾਂ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਇਸ ਗਰਜਾਂ ਨੂੰ ਸਹਿਣ ਕਰਨ ਦੀ ਤਾਕਤ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ''