
-ਮੈਂ ਕਿਸਾਨੀ ਦੇ ਨਾਲ ਖੜ੍ਹਾ ਹਾਂ ਅਤੇ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ - ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ ;26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਜੋ ਕੁਝ ਵਾਪਰਿਆ ਉਹ ਸਭ ਦੇਖ ਕੇ ਮੇਰਾ ਸ਼ਰਮ ਨਾਲ ਸਿਰ ਝੁਕਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਲਾਲ ਕਿਲ੍ਹਾ ਦੇਸ਼ ਦੀ ਆਜ਼ਾਦੀ ਦਾ ਸਿੰਬਲ ਹੈ । ਉਨ੍ਹਾਂ ਕਿਹਾ ਕਿ ਮੁਗਲ ਸਲਤਨਤ ਵੇਲੇ ਇਸ ਕਿਲ੍ਹੇ ਦੀ ਉਸਾਰੀ ਹੋਈ, ਉਸ ਤੋਂ ਬਾਅਦ ਸੌ ਸਾਲ ਅੰਗਰੇਜ਼ਾਂ ਨੇ ਇਸ ਨੂੰ ਸੰਭਾਲਿਆ , ਫੇਰ 15 ਅਗਸਤ 1947 ਦੀ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦਾ ਝੰਡਾ ਇਸ ਉੱਤੇ ਲਹਿਰਾਇਆ ਗਿਆ । ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਕੱਲ ਉਥੇ ਝੰਡੇ ਲਹਿਰਾਏ ਗਏ, ਇਹ ਕੋਈ ਤਰੀਕਾ ਨਹੀਂ ਹੈ ।
PM And Punjab CMਉਨ੍ਹਾਂ ਕਿਹਾ ਕਿ ਇਹ ਸਾਡੀ ਆਜ਼ਾਦੀ ਦਾ ਸਿੱਬਲ ਹੈ , ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਲੱਖਾਂ ਲੋਕ ਸ਼ਹੀਦ ਹੋਏ ਹਨ ,ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਲ੍ਹਿਆਂਵਾਲੇ ਬਾਗ ਵਰਗੀਆਂ ਸੈਂਕੜੇ ਲਹਿਰਾਂ ਚੱਲੀਆਂ । ਉਹ ਸਾਰੇ ਇਸ ਕਰਕੇ ਲੜੇ ਸਨ ਕਿ ਲਾਲ ਕਿਲੇ ‘ਤੇ ਆਜ਼ਾਦ ਦੇਸ਼ ਦਾ ਝੰਡਾ ਲਹਿਰਾਇਆ ਜਾਵੇ , ਅੱਜ ਮੇਰਾ ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਸ਼ਰਮ ਨਾਲ ਸਿਰ ਝੁਕ ਰਿਹਾ ਹੈ ।
Farmer in Red fort Delheਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੋਈ ਹਿੰਸਾ ਨਹੀਂ ਸੀ ਹੋਈ, ਮਹਾਤਮਾ ਗਾਂਧੀ ਨੇ ਇੱਕ ਲਾਠੀ ਲੈ ਕੇ ਪੂਰੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ । ਉਨ੍ਹਾਂ ਕਿਹਾ ਤੁਸੀਂ ਉੱਥੇ ਜਾ ਕੇ ਕਮਲ ਕੁੱਟਦੇ ਹੋ ,ਇਹ ਕੋਈ ਕੰਮ ਕਰਨ ਦਾ ਤਰੀਕਾ ਨਹੀਂ ਹੈ । ਜਿਸ ਨੇ ਇਹ ਕੀਤਾ ਹੈ ਪੰਜਾਬ ਅਤੇ ਕਿਸਾਨੀ ਅੰਦੋਲਨ ਲਈ ਬਹੁਤ ਮਾੜਾ ਕੀਤਾ ਹੈ ।
CM Punjabਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜੋ ਕੱਲ੍ਹ ਦਿੱਲੀ ਦੇ ਵਿੱਚ ਵਾਪਰਿਆ ਉਸ ਦੇ ਖ਼ਿਲਾਫ਼ ਹਾਂ , ਜੋ ਲਾਲ ਕਿਲ੍ਹੇ ਵਿੱਚ ਵਾਪਰਿਆ ਉਹ ਬਿਲਕੁਲ ਗਲਤ ਹੈ ਅਤੇ ਮੈਂ ਕਿਸਾਨੀ ਦੇ ਨਾਲ ਖੜ੍ਹਾ ਹਾਂ , ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ । ਜੋ ਮੈਂ ਪੰਜਾਬ ਵਿੱਚ ਕਿਸਾਨਾਂ ਲਈ ਕਰ ਸਕਦਾ ਹਾਂ ਉਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ ।
farmerਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਦੀ ਪੰਜਾਬ ਦੀਆਂ ਜਥੇਬੰਦੀਆਂ ਇਹ ਕਹਿ ਚੁੱਕੀਆਂ ਹਨ ਕਿ ਕਿਸਾਨੀ ਮੁੱਦੇ ਤੋਂ ਬਿਨਾਂ ਉਥੇ ਧਰਨੇ ਵਿਚ ਹੋਰ ਕੋਈ ਗੱਲ ਨਹੀਂ ਹੋਵੇਗੀ , ਉਨ੍ਹਾਂ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਦੀ ਇਸ ਗੱਲ ਨਾਲ ਸਹਿਮਤ ਹਾਂ, ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਹੈ । ਉਨ੍ਹਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ ।
farmer tractor pradeਉਨ੍ਹਾਂ ਕਿਹਾ ਕਿ ਜੋ ਕੁਝ ਵੀ ਕੱਲ੍ਹ ਛੱਬੀ ਜਨਵਰੀ ਨੂੰ ਹੋਇਆ ਹੈ ਇਸ ਵਿੱਚ ਸਾਡੇ ਮੁਲਕ ਦੀ ਬਹੁਤ ਬੇਇੱਜ਼ਤੀ ਹੋਈ ਹੈ ਜਿਨ੍ਹਾਂ ਬੰਦਿਆਂ ਨੇ ਇਹ ਕਾਰਾ ਕੀਤਾ ਹੈ ਉਨ੍ਹਾਂ ਨੂੰ ਇਹ ਭੁਗਤਣਾ ਪਵੇਗਾ । ਮੁੱਖ ਮੰਤਰੀ ਨੇ ਕਿਹਾ ਸੀ ਜੋ ਕੱਲ੍ਹ ਹਰਕਤ ਕੀਤੀ ਹੈ ਨਾਲ ਹੀ ਉੱਥੇ ਜਾ ਕੇ ਉਹ ਕਿਸਾਨ ਜਥੇਬੰਦੀਆਂ ਨੇ ਨਹੀਂ ਕੀਤੀ ਕਿਸਾਨ ਜਥੇਬੰਦੀਆਂ ਤਾਂ ਆਪਣੇ ਅਨੁਸ਼ਾਸਨ ਵਿਚ ਚੱਲਿਆ ਰਹੀਆਂ ਸਨ । ਉਨ੍ਹਾਂ ਕਿਹਾ ਕਿ ਇਹ ਕਿਸਾਨ ਜਥੇਬੰਦੀਆਂ ਨੇ ਦਸ ਵਜੇ ਆਪਣਾ ਮਾਰਚ ਸ਼ੁਰੂ ਕੀਤਾ ਸੀ ਅਤੇ ਜਿਨ੍ਹਾਂ ਨੇ ਗੜਬੜ ਕਰਨੀ ਸੀ ਉਹ ਸਵੇਰੇ ਅੱਠ ਵਜੇ ਹੀ ਲੰਘ ਗਏ ਸਨ । ਉਨ੍ਹਾਂ ਕਿਹਾ ਕਿ ਜਦ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲੇ ਵੱਲ ਜਾਣ ਦਾ ਕੋਈ ਸੱਦਾ ਨਹੀਂ ਸੀ । ਉਨ੍ਹਾਂ ਕਿਹਾ ਕਿ ਜਿਹੜੇ ਰਾਜਨੀਤਕ ਆਗੂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰ ਰਹੇ ਹਨ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ।
Farmersਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਗਲਤ ਹਨ ਇਸੇ ਲਈ ਮੈਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਪਾਸ ਕੀਤੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਭ ਲੋਕ ਜਾਣਦੇ ਹਨ ਕਿ ਇਹ ਕਾਰਾ ਕਿੰਨਾ ਨਹੀਂ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਹਿੰਦੁਸਤਾਨ ਵਿੱਚ ਦੋ ਫ਼ੀਸਦ ਗਿਣਤੀ ਵਿੱਚ ਹੈ ਪਰ ਕੁਝ ਰਾਜਨੀਤਕ ਆਗੂ ਆਪਣੇ ਨਿੱਜੀ ਸਵਾਰਥਾਂ ਨੂੰ ਲੈ ਕੇ ਪੰਜਾਬ ਵਿੱਚ ਹਰ ਵੇਲੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਹਿੰਦੋਸਤਾਨ ਇਕ ਆਜ਼ਾਦ ਮੁਲਕ ਹੈ ਅਸੀਂ ਹਿੰਦੁਸਤਾਨ ਵਿੱਚ ਦੋ ਫ਼ੀਸਦੀ ਲੋਕ ਹਾਂ ।
PM And Punjab CM
ਉਨ੍ਹਾਂ ਕਿਹਾ ਕਿ ਉਨੀ ਸੌ ਸੰਤਾਲੀ ਵਿਚ ਸਾਡਾ ਅੱਧਾ ਪੰਜਾਬ ਪਾਕਿਸਤਾਨ ਚਲਾ ਗਿਆ ਉਨੀ ਸੌ ਛਿਆਹਠ ਵਿਧੀ ਅਕਾਲੀ ਮੋਰਚੇ ਵੱਲੋਂ ਪੰਜਾਬ ਨੂੰ ਤੋੜਿਆ ਗਿਆ । ਉਨ੍ਹਾਂ ਕਿਹਾ ਕਿ ਹਰ ਵੇਲੇ ਪੰਜ਼ਾਬ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ, 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਕਰ ਦਿੱਤਾ ਗਿਆ ਸੀ , ਹਰ ਵਕਤ ਉਹ ਲੋਕ ਲਹਿਰਾਂ ਚਲਾਉਂਦੇ ਰਹਿੰਦੇ ਹਨ, ਬਿਨਾਂ ਪੰਜਾਬ ਦਾ ਭਲਾ ਸੋਚੇ, ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਵੀ ਸਾਨੂੰ ਸੋਚਣਾ ਚਾਹੀਦਾ ਹੈ।
Farmers Protestਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪਣਾ ਭਵਿੱਖ ਬਣਾਉਣਾ ਚਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸ਼ਾਂਤ ਪੰਜਾਬ ਬਣਾਉਣਾ ਪਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਚ ਅਜਿਹੇ ਮਾਹੌਲ ਕਰਕੇ ਇੰਡਸਟਰੀ ਨਹੀਂ ਲੱਗ ਰਹੀ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਬਣਾਉਣ ਸਮੇਂ ਪਹਿਲੀ ਬਣਾਈ ਕਮੇਟੀ ਵਿੱਚ ਪੰਜਾਬ ਨੂੰ ਨਹੀਂ ਸੱਦਿਆ ਗਿਆ । ਉਨ੍ਹਾਂ ਨੇ ਪਹਿਲੀ ਮੀਟਿੰਗ ਵਿੱਚ ਆਪਣਾ ਰਾਜਨੀਤਕ ਏਜੰਡਾ ਪੇਸ਼ ਕਰ ਦਿੱਤਾ ।
PM Modi at the National War Memorialਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਸੀ ਕਿ ਪੰਜਾਬ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰੇਗਾ ਇਸੇ ਕਰਕੇ ਉਨ੍ਹਾਂ ਨੇ ਪੰਜਾਬ ਨੂੰ ਇਸ ਕਮੇਟੀ ਵਿੱਚ ਨਹੀਂ ਬੁਲਾਇਆ , ਮੇਰੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਉਪਰੰਤ ਪੰਜਾਬ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਨ ਉਪਰੰਤ ਅਸੀਂ ਨਵੀਂ ਕਾਨੂੰਨ ਪਾਸ ਕੀਤੇ ਪਰ ਅੱਜ ਵੀ ਉਹ ਕਾਨੂੰਨ ਦੀਆਂ ਕਾਪੀਆਂ ਗਵਰਨਰ ਕੋਲ ਪਈਆਂ ਹਨ। ਗਵਰਨਰ ਨੇ ਅਜੇ ਤੱਕ ਦਿੱਲੀ ਨਹੀਂ ਭੇਜੀਆਂ ਜਦ ਕਿ ਗਵਰਨਰ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀ ।