
ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਤਿਰੰਗਾ ਝੰਡਾ ਉਤਾਰ...
ਨਵੀਂ ਦਿੱਲੀ: ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਦੇ ਆਸਾਰ ਬਣ ਗਏ ਹਨ। ਲਾਲ ਕਿਲੇ ‘ਤੇ ਕੇਸਰੀ ਝੰਡਾ ਚੜਾਉਣ ਸਮੇਂ ਵੱਡੇ ਹਜੂਮ ਦੀ ਅਗਵਾਈ ਕਰਨ ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਕਿਸਾਨ ਜਥੇਬੰਦੀ ਦੇ ਆਗੂ ਰਜਿੰਦਰ ਸਿੰਘ ਰੱਜ ਕੇ ਲਾਹਨਤਾਂ ਪਾਈਆਂ ਹਨ।
ਕਿਸਾਨ ਆਗੂ ਨੇ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਬੀਜੇਪੀ ਅਤੇ ਏਜੰਸੀਆਂ ਨਾਲ ਮਿਲੇ ਹੋਣ ਦਾ ਦਾਅਵਾ ਕੀਤਾ ਕਿ ਇਹ ਦੋਵੇ ਆਗੂ 2.5 ਲੱਖ ਡਾਲਰ ਵਿਚ ਵਿਕੇ ਹੋਏ ਸੀ ਕਿਉਂਕਿ ਕਿਸਾਨ ਅੰਦੋਲਨ ਦੇ ਚਲਦਿਆਂ ਬੀਤੇ ਸਮਾਂ ਪਹਿਲਾਂ ਗੁਰਪਤਵੰਤ ਪੰਨੂੰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਗਣਤੰਤਰਤਾ ਦਿਵਸ ਮੌਕੇ ਲਾਲ ਕਿਲੇ ਉਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਨੂੰ 2.5 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
Red Fort
ਰਾਜਿੰਦਰ ਸਿੰਘ ਵੱਲੋਂ ਇਨ੍ਹਾਂ ਦੋਵਾਂ ਆਗੂਆਂ ਨੂੰ ਸਟੇਜ ਤੋਂ ਪੁਛਿਆ ਗਿਆ ਕਿ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਅਤੇ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਲਈ ‘ਕੌਮ ਦੇ ਗੱਦਾਰੋ, ਤੁਸੀਂ ਕਿੰਨਾ-ਕਿੰਨਾ ਪੈਸਾ ਵੰਡਿਆ ਹੈ’। ਉਨ੍ਹਾਂ ਕਿਹਾ ਕਿ ਇਤਿਹਾਸ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੌਮ ਦੇ ਗਦਾਰਾਂ ਦੇ ਚਿਹਰੇ ‘ਤੇ ਕਾਲਖ ਮਲ ਦਿੱਤੀ ਹੈ।
deep sidhu
ਰਾਜਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਤੁਸੀਂ 15 ਦਿਨਾਂ ਬਾਅਦ ਆਏ ਪਰ ਅਸੀਂ ਤੁਹਾਨੂੰ ਸਭ ਤੋਂ ਅੱਗੇ ਬਿਠਾਇਆ ਸੀ। ਸਾਡੇ ਲਈ ਟਰੈਕਟਰ ਪਰੇਡ ਵਿਚ ਬੈਰੀਕੇਡ ਲੱਗੇ ਹੋਏ ਸੀ ਪਰ ਤੁਸੀਂ ਕਿਵੇਂ ਸਭ ਤੋਂ ਅੱਗੇ ਜਾ ਕੇ ਬੈਠ ਗਏ ਕਿਉਂਕਿ ਤੁਹਾਨੂੰ ਏਜੰਸੀਆਂ ਵੱਲੋਂ ਬਿਠਾਇਆ ਗਿਆ ਸੀ ਅਤੇ ਇਨ੍ਹਾਂ ਨੂੰ ਅਮਿਤ ਸ਼ਾਹ ਅਤੇ ਦਿੱਲੀ ਦੀ ਪੁਲਿਸ ਦੀ ਮਿਲੀਭੁਗਤ ਨਾਲ ਲਾਲ ਕਿਲੇ ਵੱਲ ਜਾਣ ਦਾ ਰਸਤਾ ਦਿੱਤਾ ਗਿਆ ਸੀ।
Lakha Sidhana and Deep Sidhu
ਉਨ੍ਹਾਂ ਕਿਹਾ ਕਿ 26 ਜਨਵਰੀ ਤਾਂ ਛੱਡੋ ਲਾਲ ਕਿਲੇ ਵਿਚ ਤਾਂ ਕਿਸੇ ਹੋਰ ਦਿਨ ਵੀ ਪਰਿੰਦਾ ਪਰ੍ਹ ਨਹੀਂ ਮਾਰਦਾ ਇਨ੍ਹਾਂ ਲਈ ਜਾਣ ਦੇ ਸਾਰੇ ਰਸਤੇ ਸਾਫ਼ ਕਿਵੇਂ ਹੋ ਗਏ ਕਿਉਂਕਿ ਇਨ੍ਹਾਂ ਨੂੰ ਭਾਜਪਾ ਅਤੇ ਏਜੰਸੀਆਂ ਨੇ ਭੇਜਿਆ ਹੋਇਆ ਸੀ ਕਿ ਕਿਸਾਨਾਂ ਦਾ ਅੰਦੋਲਨ ਕਿਵੇਂ-ਨਾ ਕਿਵੇਂ ਖਰਾਬ ਕਰੋ ਤਾਂ ਜੋ ਲੋਕਾਂ ਦਾ ਧਿਆਨ ਕਿਸਾਨੀ ਸੰਘਰਸ਼ ਵੱਲ ਘੱਟ ਤੇ ਲਾਲ ਕਿਲੇ ਵਾਲੀ ਘਟਨਾ ਵੱਲ ਜ਼ਿਆਦਾ ਕੇਂਦਰਿਤ ਹੋਵੇ।
Red Fort
ਰਾਜਿੰਦਰ ਸਿੰਘ ਨੇ ਕਿਹਾ ਕਿ ਹਨੇਰਾ ਜਿੰਨਾ ਮਰਜ਼ੀ ਹੋਵੇ ਪਰ ਸੂਰਜ ਨੂੰ ਚੜ੍ਹਨ ਤੋਂ ਨੀ ਰੋਕ ਸਕਦਾ ਕਿਉਂਕਿ ਸਾਡੀ ਲਹਿਰ ਚੜਦੇ ਸੂਰਜ ਵਰਗੀ ਹੈ, ਸਾਨੂੰ ਕੋਈ ਹਨੇਰੀਆਂ, ਤਾਕਤਾਂ ਨਹੀਂ ਰੋਕ ਸਕਦੀਆਂ। ਉਨ੍ਹਾਂ ਕਿਹਾ ਕਿ ਕੱਲ ਜੋ ਵੀ ਕੁਝ ਹੋਇਆ ਹੈ, ਉਸਦੇ ਜਿੰਮੇਵਾਰ, ਅਮਿਤ ਸ਼ਾਹ, ਮੋਦੀ, ਆਰ.ਐਸ.ਐਸ ਹਨ ਅਤੇ ਅਸੀਂ ਪਹਿਲਾਂ ਵੀ ਇਹ ਐਲਾਨ ਕੀਤਾ ਸੀ ਕਿ ਅੰਦੋਲਨ ਵਿਚ ਕੋਈ ਵੀ ਹਰਕਤ ਹੋਈ ਤਾਂ ਤਿੰਨੋ ਲੋਕ ਜਿੰਮੇਵਾਰ ਹੋਣਗੇ।
Farmer in Red fort Delhe
ਰਾਜਿੰਦਰ ਨੇ ਕਿਹਾ ਕਿ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ 2.5 ਡਾਲਰ ਲਈ ਸਾਡੀ ਪਿੱਠ ‘ਤੇ ਛੁਰਾ ਮਾਰਿਆ ਪਰ ਇਹ ਕਿਸਾਨੀ ਸੰਘਰਸ਼ ਵਿਚ ਜੁੜੇ ਹੋਏ ਲੋਕ ਸਾਡੀ ਮਰਹਮ ਹਨ, ਛੁਰੇ ਦਾ ਜਖਮ ਸਾਡੀ ਹਜੂਮ ਨੇ ਲੁਕਾ ਦਿੱਤਾ ਹੈ।